ਮਜੀਠਾ, 17 ਮਈ: ਮਜੀਠਾ ਹਲਕੇ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਇਲਾਕੇ ਦੇ ਨਾਮਵਰ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠਾ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ। ਵੱਡੀ ਤੇ ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਲਾਲੀ ਮਜੀਠੀਆ ਤੇ ਉਸ ਦੇ ਪਰਿਵਾਰ ਨੂੰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਸ਼ਾਮਿਲ ਕਰਵਾਇਆ ਗਿਆ। ਦੋਨੋਂ ਆਗੂ ਪਿਛਲੇ ਲਗਾਤਾਰ ਦੋ ਦਹਾਕਿਆਂ ਤੋਂ ਇੱਕ ਦੂਜੇ ਦੇ ਮੁਕਾਬਲੇ ਚੋਣ ਲੜਦੇ ਆ ਰਹੇ ਹਨ। ਪਹਿਲਾਂ ਲਾਲੀ ਮਜੀਠੀਆ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜੇ ਸਨ ਅਤੇ ਉਸ ਤੋਂ ਬਾਅਦ ਹੁਣ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਮਜੀਠੀਆ ਪ੍ਰਵਾਰ ਦਾ ਸਿਆਸੀ ਤੌਰ ਤੇ ਮੁਕਾਬਲਾ ਕੀਤਾ ਸੀ ਪ੍ਰੰਤੂ ਉਹ ਉਹਨਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਕੋਲੋਂ ਚੋਣ ਹਾਰ ਗਏ ਸਨ।
50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲੈ ਕੇ ਸਫ਼ਰ ਕਰਨ ਵਾਲੇ ਪੜ੍ਹ ਲਵੋ ਇਹ ਨਿਊਜ਼
ਇਸ ਮੌਕੇ ਲਾਲੀ ਮਜੀਠੀਆ ਅਤੇ ਉਸਦੇ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਇਸ ਦੇ ਨਾਲ ਨਾ ਸਿਰਫ ਮਜੀਠਾ ਹਲਕਾ ਬਲ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਅਕਾਲੀ ਦਲ ਨੂੰ ਵੱਡਾ ਅਵਾਰਡ ਮਿਲਿਆ ਹੈ। ਉਨ੍ਹਾਂ ਲਾਲੀ ਮਜੀਠੀਆ ਨੂੰ ਪਾਰਟੀ ਅੰਦਰ ਬਣਦੇ ਮਾਨ ਸਨਮਾਨ ਦਾ ਭਰੋਸਾ ਦਿਵਾਇਆ। ਇਸ ਮੌਕੇ ਸਾਬਕਾ ਮੰਤਰੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਹਲਕੇ ਤੋਂ ਉਮੀਦਵਾਰ ਅਨਿਲ ਜੋਸ਼ੀ ਅਤੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਵੀ ਹਾਜ਼ਰ ਰਹੇ।
Share the post "ਮਜੀਠਾ ਹਲਕੇ ‘ਚ ਆਪ ਨੂੰ ਵੱਡਾ ਝਟਕਾ, ਲਾਲੀ ਮਜੀਠੀਆ ਹੋਇਆ ਅਕਾਲੀ ਦਲ ਵਿੱਚ ਸ਼ਾਮਲ"