ਸੈਮੀਫ਼ਾਈਨਲ ’ਚ ਪੁੱਜਣ ਵਾਲੀ ਭਾਰਤੀ ਹਾਕੀ ਟੀਮ ਨੂੰ ਵੱਡਾ ਝਟਕਾ

0
15
44 Views

ਰੈਡ ਕਾਰਡ ਪ੍ਰਾਪਤ ਅਮਿਤ ਰੋਹੀਦਾਸ ’ਤੇ ਲੱਗਿਆ ਬੈਨ
ਨਵੀਂ ਦਿੱਲੀ, 5 ਅਗਸਤ: ਪੈਰਿਸ ਵਿਚ ਚੱਲ ਰਹੀਆਂ ਓਲੰਪਿਕ ਖੇਡਾਂ ਵਿਚ ਪੂਰੇ ਦੇਸ ਦੀ ਉਮੀਦ ਦਾ ਕਿਰਨ ਬਣਦੀ ਜਾ ਰਹੀ ਭਾਰਤੀ ਹਾਕੀ ਟੀਮ ਨੂੰ ਹੁਣ ਇੱਕ ਵੱਡਾ ਝਟਕਾ ਲੱਗਿਆ ਹੈ। ਕੁਆਟਰ ਫ਼ਾਈਨਲ ਵਿਚ ਅੰਪਾਇਰਿੰਗ ਦੇ ਮਾਮਲੇ ’ਚ ਲਗਾਤਾਰ ਸਵਾਲ ਉੱਠਣ ਦੇ ਬਾਅਦ ਹੁਣ ਰੈਡ ਕਾਰਡ ਪ੍ਰਾਪਤ ਖਿਡਾਰੀ ਅਮਿਤ ਰੋਹੀਦਾਸ ’ਤੇ ਬੈਨ ਲਗਾ ਦਿੱਤਾ ਹੈ। ਉਹ ਅਗਲਾ ਮੈਚ ਨਹੀਂ ਖੇਡ ਪਾਊਣਗੇ, ਜੋਕਿ ਭਲਕੇ ਮੰਗਲਵਾਰ ਨੂੰ ਭਾਰਤੀ ਟੀਮ ਦਾ ਜਰਮਨ ਦੀ ਟੀਮ ਨਾਲ ਹੋਣ ਜਾ ਰਿਹਾ।

Big News: ਹਰਿਆਣਾ ਸਰਕਾਰ ਵੱਲੋਂ ਸਾਰੀਆਂ ਫ਼ਸਲਾਂ MSP ’ਤੇ ਖਰੀਦਣ ਦਾ ਐਲਾਨ

ਇਸ ਫੈਸਲੇ ਤੋਂ ਬਾਅਦ ਹੁਣ ਭਾਰਤੀ ਟੀਮ ਸੈਮੀਫ਼ਾਈਨਲ ਮੈਚ ਵਿਚ ਬਿਨਾਂ ਅਮਿਤ ਰੋਹੀਦਾਸ ਦੇ ਜਰਮਨਾਂ ਦਾ ਮੁਕਾਬਲਾ ਕਰੇਗੀ।ਉਂਝ ਭਾਰਤੀ ਖਿਡਾਰੀਆਂ ਦੇ ਹੌਸਲੇ ਬੁਲੰਦ ਹਨ। ਜਿਕਰਯੋਗ ਹੈ ਕਿ ਕੁਆਟਰ ਫ਼ਾਈਨਲ ਵਿਚ ਇੰਗਲੈਂਡ ਨਾਲ ਹੋਏ ਮੈਚ ਦੌਰਾਨ ਅੰਪਾਇਰਾਂ ਦੀ ਭੂਮਿਕਾ ਉਪਰ ਵੱਡੇ ਪੱਧਰ ’ਤੇ ਸਵਾਲ ਉੱਠ ਰਹੇ ਹਨ। ਹਾਕੀ ਮਾਹਰਾਂ ਦਾ ਮੰਨਣਾ ਹੈ ਕਿ ਅਮਿਤ ਰੋਹੀਦਾਸ ਨੂੰ ਸਿਰਫ਼ ਯੈਲੋ ਕਾਰਡ ਹੀ ਦਿੱਤਾ ਜਾ ਸਕਦਾ ਸੀ, ਪਰ ਇਸਦੇ ਬਾਵਜੂਦ ਰੈਡ ਕਾਰਡ ਦਿੱਤਾ ਗਿਆ ਤੇ ਹੁਣ ਉਸਦੇ ਉਪਰ ਇੱਕ ਮੈਚ ਨਾ ਖੇਡ ਸਕਣ ਦਾ ਬੈਨ ਲਗਾ ਕੇ ਹੋਰ ਧੱਕਾ ਕੀਤਾ ਗਿਆ ਹੈ। ਇਸ ਫ਼ੈਸਲੇ ’ਤੇ ਹਾਕੀ ਇੰਡੀਆ ਨੇ ਸਵਾਲ ਚੁੱਕੇ ਤੇ ਰਸਮੀ ਤੌਰ ’ਤੇ ਸਿਕਾਇਤ ਦਰਜ਼ ਕਰਵਾਈ ਸੀ।

 

LEAVE A REPLY

Please enter your comment!
Please enter your name here