ਤਲਵੰਡੀ ਸਾਬੋ ਹਲਕੇ ਚ ਅਕਾਲੀ ਦਲ ਨੂੰ ਝਟਕਾ, ਨਸੀਬਪੁਰਾ ਦੇ ਆਗੂ ਕਾਂਗਰਸ ਚ ਹੋਏ ਸ਼ਾਮਿਲ

0
105
+4

ਤਲਵੰਡੀ ਸਾਬੋ, 27 ਅਕਤੂਬਰ: ਹਲਕਾ ਤਲਵੰਡੀ ਸਾਬੋ ਦੇ ਅਧੀਨ ਆਉਂਦੇ ਪਿੰਡ ਨਸੀਬਪੁਰਾ ਤੋਂ ਸਰਪੰਚੀ ਦੀ ਚੋਣ ਲੜ ਚੁੱਕੇ ਜਗਤਾਰ ਸਿੰਘ ਪ੍ਰਧਾਨ ਅਤੇ ਉਹਨਾਂ ਦੇ ਵੱਡੇ ਭਰਾ ਜਗਸੀਰ ਸਿੰਘ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਵੱਲੋਂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਸਾਥੀਆਂ ਨੂੰ ਜੀ ਆਇਆਂ ਕਹਿੰਦਿਆਂ ਹਲਕਾ ਇੰਚਾਰਜ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਬਾਜ ਸਿੰਘ ਜਟਾਣਾ ਨੇ ਭਰੋਸਾ ਦਵਾਇਆ ਕਿ

ਪੰਜਾਬ ਪੁਲਿਸ ਦੇ ਵੱਲੋਂ ਬਾਰਡਰ ਪਾਰ ਤੋਂ ਆਈ ਹੈਰੋਇਨ ਦੀ ਵੱਡੀ ਖੇਪ ਜ਼ਬਤ

ਕਾਂਗਰਸ ਪਾਰਟੀ ਵਿੱਚ ਉਹਨਾਂ ਵਿੱਚ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਹਮੇਸ਼ਾ ਪਾਰਟੀ ਉਹਨਾਂ ਦੇ ਨਾਲ ਦੁੱਖ ਸੁੱਖ ਵਿੱਚ ਖੜੀ ਹੋਵੇਗੀ। ਸ: ਜਟਾਣਾ ਨੇ ਕਿਹਾ ਕਿ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਦੀਆਂ ਗਲਤ ਨੀਤੀਆਂ ਕਾਰਨ ਹੁਣ ਇਸ ਦੇ ਵਰਕਰ ਅਤੇ ਆਗੂ ਇੱਕ ਇੱਕ ਕਰਕੇ ਪਾਰਟੀ ਨੂੰ ਛੱਡ ਰਹੇ ਹਨ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਸੂਬੇ ਵਿੱਚ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ। ਇਸ ਮੌਕੇ ਹਰਪ੍ਰੀਤ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ, ਰਾਜਾ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੁਰਿੰਦਰ ਸਿੰਘ, ਅੰਗਰੇਜ਼ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਿਰ ਸਨ।

 

+4

LEAVE A REPLY

Please enter your comment!
Please enter your name here