ਫਿਰੋਜ਼ਪੁਰ, 13 ਜੂਨ: ਫਿਰੋਜ਼ਪੁਰ ਦੇ ਪਿੰਡ ਬੀਕਾਨੇਰ ਨਹਿਰ ‘ਚ ਪਾੜ ਪੈਣ ਦਾ ਮਾਮਲਾ ਸਾਹਮਣੇ ਅਇਆ ਹੈ। ਜਿਸ ਨਾਲ ਆਸ-ਪਾਸ ਦੇ ਇਲੲਕਿਆਂ ‘ਚ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ। ਅਤੇ ਨੇੜਲੇ ਖੇਤਾਂ ‘ਚ 2-2 ਫੁੱਟ ਦੇ ਕਰੀਬ ਪਾਣੀ ਖੜ੍ਹਾ ਹੋ ਗਿਆ ਹੈ, ਜਿਸ ਨਾਲ ਕਿਸਾਨਾਂ ਦੀ ਫ਼ਸਲ ਪੂਰੀ ਤਰ੍ਹਾ ਨਸ਼ਟ ਹੋ ਗਈ ਹੈ।
ਹਰਿਆਣਾ ਵਿਚ ਹੁਣ ਵਿਆਹ ਦੀ ਰਜਿਸਟਰੇਸ਼ਨ ਕਰਵਾਉਣੀ ਹੋਈ ਆਸਾਨ
ਜ਼ਿਕਰਯੋਗ ਹੈ ਕਿ ਝੋਨੇ ਦੀ ਫਸਲ ਬਿਜਣ ਦੇ ਲਈ ਬੀਤੇ ਦਿਨੀਂ ਇਸ ਨਹਿਰ ‘ਚ ਪਾਣੀ ਛੱਡਿਆ ਗਿਆ ਸੀ ਤਾਂ ਕਿ ਇਸ ਦਾ ਲਾਭ ਕਿਸਾਨਾਂ ਨੂੰ ਮਿਲ ਸਕੇ ਅਤੇ ਕਿਸਾਨ ਝੋਨਾ ਲਗਾ ਸਕਣ। ਪਰ ਨਹਿਰੀ ਵਿਭਾਗ ਦੀ ਅਣਗਹਿਲੀ ਦੇ ਕਾਰਨ ਬਿਲਕੁਲ ਉਸ ਦੇ ਉਲਟ ਹੋ ਗਿਆ। ਅਤੇ
ਪਿੰਡ ਲੂਥਰ ਦੇ ਕੋਲ ਨਹਿਰ ‘ਚ ਪਾਣੀ ਦਾ ਦਬਾਅ ਨਾ ਝੱਲਦੇ ਹੋਏ 20 ਫੁੱਟ ਚੌੜਾ ਪਾੜ ਪੈ ਗਿਆ। ਜਿਸ ਨਾਲ ਕਿਸਾਨਾਂ ਵੱਲੋਂ ਲਗਾਇਆ ਜਾ ਰਿਹਾ ਝੋਨਾ ਅਤੇ ਪਨੀਰੀ ਪੂਰੀ ਤਰ੍ਹਾਂ ਡੁੱਬ ਗਏ। ਅਤੇ ਕਿਸਾਨਾਂ ਦਾ ਪੈਸਾ ਅਤੇ ਮਿਹਨਤ ਦੋਵੇਂ ਬਰਬਾਦ ਹੋ ਗਏ ਹਨ।
ਕੁਵੈਤ ‘ਚ ਵਾਪਰੇ ਅੱਗ ਹਾਦਸੇ ‘ਚ ਭਾਰਤੀ ਮਜ਼ਦੂਰਾਂ ਦੀ ਮੌਤ ‘ਤੇ ਸੀਐਮ ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ
ਪਿੜਤ ਕਿਸਾਨਾਂ ਦਾ ਕਹਿਣਾ ਹੈ ਕਿ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਨਹਿਰੀ ਵਿਭਾਗ ਅਤੇ ਅਧਿਕਾਰੀ ਜਾਂ ਕਰਮਚਾਰੀ ਨਹਿਰ ‘ਤੇ ਇਸ ਪਾੜ ਨੂੰ ਪੂਰਨ ਲਈ ਅਜੇ ਤੱਕ ਨਹੀਂ ਪਹੁੰਚੇ। ਇਸ ਕਾਰਨ ਕਿਸਾਨਾਂ ‘ਚ ਭਾਰੀ ਰੋਸ ਹੈ। ਪਿੰਡ ਲੂਥਰ ਦੇ ਲੋਕਾਂ ਨੇ ਦਸਿਆ ਕਿ ਪੀੜਤ ਕਿਸਾਨਾਂ ਵੱਲੋਂ ਆਪਣੇ ਪੱਧਰ ‘ਤੇ ਹੀ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਲੋਕ ਇਸ ਪਾੜ ਨੂੰ ਪੂਰਨ ਲਈ ਲੱਗੇ ਹੋਏ ਹਨ, ਜਦੋਂ ਕਿ ਲੋੜ ਹੈ ਪ੍ਰਸ਼ਾਸਨ ਅਤੇ ਨਹਿਰੀ ਵਿਭਾਗ ਵਲੋਂ ਇਸ ਪਾੜ ਨੂੰ ਪੂਰਨ ਦੇ ਨਾਲ-ਨਾਲ ਕਿਸਾਨਾਂ ਦੀਆਂ ਫ਼ਸਲਾਂ ਦੇ ਹੋ ਰਹੇ ਨੁਕਸਾਨ ਨੂੰ ਬਚਾਇਆ ਜਾਵੇ।