ਜਲੰਧਰ, 12 ਜਨਵਰੀ:ਜ਼ਿਲ੍ਹੇ ਦੇ ਸ਼ਾਹਕੋਟ ਇਲਾਕੇ ਵਿਚ ਇੱਕ ਨਾਕੇ ‘ਤੇ ਤੈਨਾਤ ਥਾਣੇਦਾਰ ਉਪਰ ਇੱਕ ਕਾਰ ਚਾਲਕ ਵਲੋਂ ਕਾਰ ਚੜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਦੀ ਚਪੇਟ ਵਿਚ ਆਉਣ ਕਾਰਨ ਥਾਣੇਦਾਰ ਸੁਰਜੀਤ ਸਿੰਘ ਦੇ ਜਖਮੀ ਹੋਣ ਦੀ ਸੂਚਨ ਹੈ। ਇਹ ਘਟਨਾ ਸ਼ਾਹਕੋਟ-ਮੋਗਾ ਨੈਸ਼ਨਲ ਹਾਈਵੇ ’ਤੇ ਵਾਪਰੀ ਹੈ, ਜਿਹੜੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋ ਗਈ ਹੈ। ਜਾਣਕਾਰੀ ਮੁਤਾਬਿਕ ਜਲੰਧਰ ਦੇ ਸ਼ਾਹਕੋਟ ਦੇ ਨਜ਼ਦੀਕ ਕਾਵਾਂਵਾਲਾ ਪੱਤਣ ਵਿਖੇ ਸ਼ਾਹਕੋਟ-ਮੋਗਾ ਨੈਸ਼ਨਲ ਹਾਈਵੇ ’ਤੇ ਪੁਲਿਸ ਵੱਲੋਂ ਹਾਈਟੈਕ ਨਾਕਾ ਲਗਾਇਆ ਹੋਇਆ ਹੈ।
ਪੰਜਾਬ ਸਰਕਾਰ ਵਲੋਂ ਰੋਡੇਵਜ਼ ਦੇ ਠੇਕਾ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਰੈਗੂਲਰ ਕਰਨ ਦਾ ਦਿੱਤਾ ਭਰੋਸਾ
ਘਟਨਾ ਸਮੇਂ ਇੱਥੇ ਏਐਸਆਈ ਸੁਰਜੀਤ ਸਿੰਘ ਡਿਊਟੀ ’ਤੇ ਮੌਜੂਦ ਸੀ। ਇਸ ਮੋਗੇ ਵਾਲੇ ਪਾਸਿਓ ਇੱਕ ਜੈੱਨ ਕਾਰ ਆ ਰਹੀ ਸੀ, ਜਿਸਨੂੰ ਰੁਕਣ ਦਾ ਇਸਾਰਾ ਕੀਤਾ ਗਿਆ ਪ੍ਰੰਤੂ ਕਾਰ ਚਾਲਕ ਨੇ ਰੁਕਣ ਦੀ ਬਜਾਏ ਤੇਜ਼ ਰਫਤਾਰ ਕਾਰ ਏਸਆਈ ਦੇ ਉੱਤੇ ਚੜਾ ਦਿੱਤੀ ਜਿਸ ਦੇ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਸ ਦੌਰਾਨ ਕਾਰ ਚਾਲਕ ਰੁਕਣ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।