ਅੱਧੀ ਰਾਤ ਨੂੰ ਗੁੰਡਾਗਰਦੀ ਕਰਕੇ ਪੌਣੀ ਦਰਜਨ ਘਰਾਂ ਨੂੰ ਸਾੜਣ ਵਾਲੇ ਬਦਮਾਸ਼ਾਂ ਵਿਰੁੱਧ ਪਰਚਾ ਦਰਜ

0
276

👉ਪੁਲਿਸ ਦੇ ਦਾਅਵਾ ਆਪਸੀ ਰੰਜਿਸ਼ ਕਾਰਨ ਵਾਪਰੀ ਘਟਨਾ
ਬਠਿੰਡਾ,11 ਜਨਵਰੀ: ਸ਼ੁੱਕਰਵਾਰ ਦੀ ਅੱਧੀ ਰਾਤ ਨੂੰ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਵਿਖ਼ੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਪੌਣੀ ਦਰਜਨ ਘਰਾਂ ਨੂੰ ਸਾੜਨ ਵਾਲੇ ਬਦਮਾਸ਼ਾਂ ਵਿਰੁੱਧ ਨਹੀਆਂ ਵਾਲਾ ਪੁਲਿਸ ਨੇ ਮੁਕਦਮਾ ਦਰਜ ਕਰ ਲਿਆ ਹੈ । ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹ ਘਟਨਾ ਆਪਸੀ ਰੰਜਿਸ਼ ਕਾਰਨ ਵਾਪਰੀ ਹੈ ਅਤੇ ਇਸ ਵਿੱਚ ਮੁਢਲੀ ਤਫ਼ਤੀਸ਼ ਦੌਰਾਨ ਹੋਰ ਕੋਈ ਐਂਗਲ ਸਾਹਮਣੇ ਨਹੀਂ ਆਇਆ ਹੈ। ਬਠਿੰਡਾ ਦੇ ਐਸਪੀ ਨਰਿੰਦਰ ਸਿੰਘ ਨੇ ਇੱਕ ਵੀਡੀਓ ਜਾਰੀ ਕਰਕੇ ਇਸ ਘਟਨਾ ਦਾ ਵੇਰਵਾ ਦਿੰਦਿਆਂ ਕਿਹਾ ਕਿ ਇਸ ਕਾਂਡ ਦਾ ਮੁੱਖ ਮੁਲਜਮ ਰਮਿੰਦਰ ਉਰਫ ਦਲੇਰ ਦੇ ਨਾਲ ਸ਼ਿਕਾਇਤਕਰਤਾ ਜਸਪ੍ਰੀਤ ਦੇ ਪਰਿਵਾਰ ਦਾ ਪੁਰਾਣਾ ਵਿਵਾਦ ਚੱਲ ਰਿਹਾ ਸੀ ਅਤੇ ਕੁਝ ਮਹੀਨੇ ਪਹਿਲਾਂ ਇਸ ਧਿਰ ਨੇ ਰਮਿੰਦਰ ਦੀਆਂ ਲੱਤਾਂ ਵੀ ਤੋੜ ਦਿੱਤੀਆਂ ਸਨ ਜਿਸ ਕਾਰਨ ਆਪਸੀ ਰੰਜਿਸ਼ ਚੱਲਦੀ ਆ ਰਹੀ ਸੀ।

ਇਹ ਵੀ ਪੜ੍ਹੋ ਪਿੰਡ ਗਹਿਰੀ ਭਾਗੀ ‘ਚ ਉਗਰਾਹਾਂ ਜਥੇਬੰਦੀ ਦੀ ਚੋਣ ਹੋਈ

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਰਮਿੰਦਰ ਸਿੰਘ, ਧਰਮਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਸਤਪਾਲ ਸਿੰਘ,. ਜੀਵਨ ਸਿੰਘ, ਹੈਪੀ ਸਿੰਘ , ਰੇਸ਼ਮ ਸਿੰਘ ਸਾਰੇ ਵਾਸੀਆਨ ਕੋਠੇ ਜੀਵਨ ਸਿੰਘ ਵਾਲਾ ਸਮੇਤ 20/25 ਨਾਮਾਲੂਮ ਵਿਅਕਤੀਆਂ ਵਿਰੁੱਧ ਬੀਐਨਐਸ ਦੀ ਧਾਰਾ 326(ਜੀ),115(2),324(4),191(3),190 ਤਹਿਤ ਪਰਚਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਨੂੰ ਫੜਣ ਲਈ ਪੁਲਿਸ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਦੱਸਣਾ ਬਣਦਾ ਕਿ ਇਹ ਮਾਮਲਾ ਕਾਫੀ ਚਰਚਾ ਵਿੱਚ ਆਇਆ ਹੋਇਆ ਹੈ ਅਤੇ ਆਮ ਲੋਕਾਂ ਵੱਲੋਂ ਵੀ ਇਸ ਗੁੰਡਾਗਰਦੀ ਦੀ ਨਿਖੇਦੀ ਕੀਤੀ ਜਾ ਰਹੀ ਹੈ ਇਸ ਘਟਨਾ ਦੇ ਵਿੱਚ ਦਰਜਨਾਂ ਹਮਲਵਰਾ ਵੱਲੋਂ ਤੇਜ਼ ਹਥਿਆਰਾਂ ਨਾਲ ਲੈਸ ਹੋ ਕੇ ਨਾ ਸਿਰਫ ਪੌਣੀ ਦਰਜਨ ਘਰਾਂ ‘ਤੇ ਹਮਲਾ ਬੋਲਿਆ ਗਿਆ ਬਲਕਿ ਉਹਨਾਂ ਨੂੰ ਪੈਟਰੋਲ ਬੰਬ ਸੁੱਟ ਕੇ ਸਾੜ ਵੀ ਦਿੱਤਾ ਗਿਆ।

ਇਹ ਵੀ ਪੜ੍ਹੋ ਕੌਂਸਲਰ ਪਦਮਜੀਤ ਮਹਿਤਾ ਵੱਲੋਂ ਲਗਾਤਾਰ ਕਰਵਾਏ ਜਾ ਰਹੇ ਹਨ ਵਾਰਡ ਨੰਬਰ 48 ਦੇ ਵਿਕਾਸ ਕਾਰਜ

ਪੀੜਤ ਪਰਿਵਾਰ ਇਸ ਘਟਨਾ ਪਿੱਛੇ ਨਸ਼ਾ ਤਸਕਰਾਂ ਨੂੰ ਜਿੰਮੇਵਾਰ ਠਹਿਰਾ ਰਹੇ ਹਨ। ਪੀੜਤ ਪਰਵਾਰਾਂ ਵਿਚੋਂ ਇੱਕ ਸਰਬਜੀਤ ਕੌਰ ਪਤਨੀ ਜਲਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਬਸਤੀ ਦੇ ਇੱਕ ਨੌਜਵਾਨ ਰਵਿੰਦਰ ਸਿੰਘ ਉਰਫ ਦਲੇਰ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮੁਹੱਲੇ ਵਿੱਚ ਕਥਿਤ ਤੌਰ ‘ਤੇ ਨਸ਼ਾ ਵੇਚਣ ਦਾ ਕਾਰੋਬਾਰ ਕਰਦਾ ਹੈ, ਜਿਸ ਨੂੰ ਮੁਹੱਲਾ ਵਾਸੀਆਂ ਨੇ ਇੱਕਠੇ ਹੋ ਅਜਿਹਾ ਨਾ ਕਰਨ ਲਈ ਕਿਹਾ ਸੀ। ਪ੍ਰੰਤੂ ਉਸਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਹ ਮਾਮਲਾ ਉਨਾਂ ਵੱਲੋਂ ਪਿੰਡ ਦੀ ਪੰਚਾਇਤ ਅਤੇ ਪੁਲਿਸ ਤੱਕ ਵੀ ਪਹੁੰਚਾਇਆ ਗਿਆ।ਪੀੜਤ ਮਹਿਲਾ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਪੰਚਾਇਤ ਅਤੇ ਸਥਾਨਕ ਪੁਲੀਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਜਿਸ ਕਾਰਨ ਇਹ ਘਟਨਾ ਵਾਪਰੀ ਅਤੇ ਉਹਨਾਂ ਦੀ ਕੁੱਟਮਾਰ ਤੋਂ ਇਲਾਵਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਰਾਖ ਕਰ ਦਿੱਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here