ਬਠਿੰਡਾ ’ਚ ਕੌਮੀ ਤਿਰੰਗੇ ਨੂੰ ਜਲਾਉਣ ਦਾ ਮਾਮਲਾ ਆਇਆ ਸਾਹਮਣੇ, ਪੁਲਿਸ ਵੱਲੋਂ ਕੇਸ ਦਰਜ਼

0
89
+1

ਬਠਿੰਡਾ, 5 ਅਕਤੂੁਬਰ: ਸਥਾਨਕ ਸ਼ਹਿਰ ਦੇ ਭਾਰਤ ਨਗਰ ਚੌਕ ਵਿਚ ਬੀਤੀ ਸ਼ਾਮ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਕੌਮੀ ਝੰਡੇ ਨੂੰ ਅੱਗ ਲਗਾਉਣ ਦੀ ਸੂਚਨਾ ਮਿਲੀ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਤੁਰੰਤ ਪੁਲਿਸ ਐਕਸ਼ਨ ਵਿਚ ਆਈ ਅਤੇ ਡੀਐਸਪੀ ਸਿਟੀ ਸਰਬਜੀਤ ਸਿੰਘ ਬਰਾੜ ਅਤੇ ਥਾਣਾ ਕੈਂਟ ਦੇ ਮੁਖੀ ਮੌਕੇ ’ਤੇ ਪੁੱੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਇਹ ਖ਼ਬਰ ਵੀ ਪੜ੍ਹੋ:Bus Accident: PRTC ਦੀ ਬੱਸ ਹੋਈ ਹਾਦਸਾਗ੍ਰਸਤ, ਇੱਕ ਦਰਜ਼ਨ ਸਵਾਰੀਆਂ ਜਖ਼ਮੀ

ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਸਬੰਧ ਵਿਚ ਥਾਣਾ ਕੈਂਟ ਵਿਚ ਧਾਰਾ 152 BNS, Section 2 Pervention of Insult to National honour Act ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਦੋਸੀਆਂ ਦੀ ਪੈੜ੍ਹ ਨੱਪਣ ਲਈ ਇਲਾਕੇ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ।

+1

LEAVE A REPLY

Please enter your comment!
Please enter your name here