81 Views
ਕੋਟਾ, 25 ਮਈ: ਗਲੀ ਦੇ ਵਿਚ ਕ੍ਰਿਕੇਟ ਖੇਡਣ ਨੂੰ ਲੈ ਕੇ ਗੁਆਂਢੀ ਵੱਲੋਂ ਬੱਚਿਆ ਦੀ ਕੁਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਮੱਧਪ੍ਰਦੇਸ਼ ਦੇ ਕੋਟਾ ਤੋਂ ਰਾਮਪੁਰ ਇਲਾਕੇ ਦਾ ਹੈ। ਦੱਸ ਦਈਏ ਕਿ ਸ਼ੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਸ਼ਖ਼ਸ ਆਪਣੇ ਮੁੰਡੇ ਨਾਲ ਘਰੋਤੋਂ ਬਾਹਰ ਆਉਂਦਾ ਹੈ ਤੇ ਕ੍ਰਿਕੇਟ ਖੇਡ ਰਹੇ ਬੱਚੇ ਦਾ ਗਲਾ ਘੋਟ ਕੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ।
ਮੋਦੀ ਦੀ ਰੈਲੀ ਨਾਲ ਮਾਝੇ ਚ ਚੱਲੀ ਹਨੇਰੀ ਚ ਉਡੇ ਵਿਰੋਧੀ ਦਲ
ਇਸ ਮਾਰਪਟਾਈ ਪਿੱਛੇ ਵਜਾਹ ਬੱਸ ਇੰਨ੍ਹੀ ਹੈ ਕਿ ਉਸ ਸ਼ਖ਼ਸ ਦੀ ਕ੍ਰਿਕੇਟ ਖੇਡਣ ਕਰਕੇ ਨੀਂਦ ਖਰਾਬ ਹੋ ਗਈ ਸੀ। ਨੀਂਦ ਖਰਾਬ ਹੋਣ ‘ਤੇ ਬੱਚੇ ਨੂੰ ਇੱਟਾਂ ਤੱਕ ਮਾਰੀਆਂ ਗਈਆਂ ਹਨ। ਬੱਚੇ ਨੂੰ ਕੁਝ ਗੰਭੀਰ ਸੱਟਾਂ ਵੀ ਲੱਗੀਆਂ ਹਨ। ਫਿਲਹਾਲ ਮੁਹਲੇ ਵਾਲਿਆਂ ਨੇ ਵਿਚ-ਬਚਾਅ ਕਰਕੇ ਮਾਮਲੇ ਨੂੰ ਸ਼ਾਂਤ ਕਰ ਲਿਆ ਹੇ।