Punjabi Khabarsaar
ਸਾਡੀ ਸਿਹਤ

ਘੁੱਦਾ ਦੇ ਸਰਕਾਰੀ ਹਸਪਤਾਲ ’ਚ ਡਾਕਟਰਾਂ ਤੇ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਦਿੱਤਾ ਮੰਗ ਪੱਤਰ

ਬਠਿੰਡਾ, 24 ਜੂਨ : ਨੌਜਵਾਨ ਭਾਰਤ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਸਬ ਡਵੀਜ਼ਨਲ ਹਸਪਤਾਲ ਘੁੱਦਾ ’ਚ ਡਾਕਟਰਾਂ, ਸਟਾਫ਼ ਨਰਸਾਂ ਤੇ ਹੋਰ ਲੋੜੀਂਦੇ ਸਟਾਫ਼ ਤੇ ਸਾਜੋ ਸਮਾਨ ਦੀ ਘਾਟ ਕਾਰਨ ਆ ਰਹੀਆਂ ਸਮੱਸਿਆਵਾਂ ਸੰਬੰਧੀ ਸਿਵਲ ਸਰਜਨ ਅਤੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ। ਸਭਾ ਦੇ ਆਗੂ ਅਸ਼ਵਨੀ ਘੁੱਦਾ, ਕਿਸਾਨ ਆਗੂ ਕੁਲਵੰਤ ਰਾਏ ਸ਼ਰਮਾਂ ਅਤੇ ਮਜ਼ਦੂਰ ਆਗੂ ਮਿੱਠੂ ਸਿੰਘ ਘੁੱਦਾ ਨੇ ਕਿਹਾ ਕਿ ਸਬ ਡਵੀਜ਼ਨਲ ਹਸਪਤਾਲ ਘੁੱਦਾ ਇਲਾਕੇ ਦਾ ਵੱਡਾ ਹਸਪਤਾਲ ਹੈ ਇਸ ਹਸਪਤਾਲ ਵਿੱਚ ਲੱਗਭਗ ਡੇਢ ਦਰਜ਼ਨ ਪਿੰਡਾਂ ਦੇ ਮਰੀਜ਼ ਇਲਾਜ਼ ਲਈ ਆਉਂਦੇ ਹਨ।

ਸਰਾਬ ਦੇ ਨਸ਼ੇ ’ਚ ਟੱਲੀ ਥਾਣੇਦਾਰ ਨੇ ਪੀਸੀਆਰ ਟੀਮ ’ਤੇ ਚੜਾਈ ਕਾਰ, ਹੌਲਦਾਰ ਦੀ ਹੋਈ ਮੌਤ, ਇੱਕ ਥਾਣੇਦਾਰ ਜਖਮੀ

ਪ੍ਰੰਤੂ ਇਸ ਹਸਪਤਾਲ ਵਿੱਚ ਐਮ.ਡੀ ਮੈਡੀਸਨ, ਦੰਦਾਂ ਦੇ ਮਾਹਿਰ ਡਾਕਟਰ ਤੇ ਕਈ ਹੋਰ ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ। 24 x7 ਨਿਰਵਿਘਨ ਐਮਰਜੈਂਸੀ ਚਲਾਉਣ ਲਈ ਐਮ.ਬੀ ਬੀ.ਐਸ ਡਾਕਟਰਾਂ ਦੀਆਂ ਸੱਤ ਅਸਾਮੀਆਂ ਚਾਹੀਦੀਆਂ ਹਨ। ਇਸ ਮੌਕੇ ਹਸਪਤਾਲ ਵਿੱਚ ਸਿਰਫ਼ ਦੋ ਐਮ.ਬੀ.ਬੀ.ਐਸ ਡਾਕਟਰਾਂ ਦੀਆਂ ਅਸਾਮੀਆਂ ਭਰੀਆਂ ਹੋਈਆਂ ਹਨ ।ਜਿਨ੍ਹਾਂ ਵਿੱਚੋਂ ਇੱਕ ਐਮ.ਬੀ.ਬੀ.ਐਸ ਡਾਕਟਰ ਛੁੱਟੀ ਤੇ ਹੈ ਅਤੇ ਇੱਕ ਡਾਕਟਰ ਦੀ ਡਿਊਟੀ ਡੈਪੂਟੇਸ਼ਨ ’ਤੇ ਬਠਿੰਡਾ ਲੱਗੀ ਹੋਈ ਹੈ। ਉਨਾਂ ਕਿਹਾ ਕਿ ਰੈਗੂਲਰ ਸਟਾਫ਼ ਨਰਸਾਂ ਦੀਆਂ 10 ਪੋਸਟਾਂ ਹਨ, ਜੋ ਕਿ ਹਸਪਤਾਲ ਦੇ ਬਣਨ ਸਮੇਂ ਤੋਂ ਹੀ ਖਾਲੀ ਹਨ।

ਹਰਿਆਣਾ ਦੀ ਭਾਜਪਾ ਸਰਕਾਰ ਨੇ ਓਬੀਸੀ ਵਰਗ ਦੇ ਲਈ ਖੋਲਿਆ ਪਿਟਾਰਾ, ਰਾਖਵਾਂਕਰਨ 15 ਤੋਂ ਵਧਾ ਕੇ 27 ਫੀਸਦੀ ਕੀਤਾ

ਹਸਪਤਾਲ ਵਿੱਚ ਐਂਬੂਲੈਂਸ ਦਾ ਕੋਈ ਪ੍ਰਬੰਧ ਨਹੀਂ ਹੈ। ਹਸਪਤਾਲ ਦੇ ਸਟਾਫ਼ ਦੀ ਰਿਹਾਇਸ਼ ਲਈ ਕੁਆਟਰਾਂ ਦਾ ਕੋਈ ਪ੍ਰਬੰਧ ਨਹੀਂ ਹੈ। ਉਨਾਂ ਕਿਹਾ ਕਿ ਸਬ ਡਵੀਜ਼ਨਲ ਹਸਪਤਾਲ ਘੁੱਦਾ ਦੀ ਹਾਲਤ ਸੁਧਾਰਨ ਲਈ ਲੋੜੀਂਦਾ ਸਟਾਫ ਭੇਜਿਆ ਜਾਵੇ ਤੇ ਹੋਰ ਲੋੜੀਂਦਾ ਸਾਜ਼ੋ ਸਮਾਨ ਮੁਹੱਈਆ ਕਰਵਾਇਆ ਜਾਵੇ ।ਉਨਾਂ ਕਿਹਾ ਕਿ ਬਾਹਰੀ ਵਿਅਕਤੀਆਂ ਦੀ ਦਖਲ-ਅੰਦਾਜ਼ੀ ਨੂੰ ਗੰਭੀਰਤਾ ਨਾਲ ਲੈ ਕੇ ਇਸ ਨੂੰ ਬੰਦ ਕੀਤਾ ਜਾਵੇ ਤਾਂ ਜੋ ਹਸਪਤਾਲ ਸਟਾਫ਼ ਦੇ ਕੰਮ ਕਰਨ ਲਈ ਸੁਖਾਵਾਂ ਮਾਹੌਲ ਬਣਾਇਆ ਜਾ ਸਕੇ। ਸਿਵਲ ਸਰਜਨ ਨੇ ਇਹ ਮੰਗ ਪੱਤਰ ਪੰਜਾਬ ਸਰਕਾਰ ਤੱਕ ਭੇਜਣ ਦਾ ਭਰੋਸਾ ਦਿੱਤਾ। ਇਸ ਦੌਰਾਨ ਰਾਮ ਸਿੰਘ ਕੋਟਗੁਰੂ,ਜਸਕਰਨ ਕੋਟਗੁਰੂ, ਪ੍ਰਕਾਸ਼ ਨੰਦਗੜ੍ਹ, ਰਣਧੀਰ ਸਿੰਘ, ਗੁਰਤੇਜ ਸਿੰਘ ਆਦਿ ਹਾਜ਼ਰ ਸਨ।

 

Related posts

ਸਿਹਤ ਦੀ ਤੰਦਰੁਸਤੀ ਲਈ ਸਾਫ ਵਾਤਾਵਰਣ ਜਰੂਰੀ:ਸਿਵਲ ਸਰਜਨ

punjabusernewssite

ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਵੱਲੋਂ ਨਸ਼ਾ ਛੁਡਾਊ ਕੇਂਦਰਾਂ ਤੋਂ ਮਿਲਦੀਆਂ ਦਵਾਈਆਂ ਦੀ ਦੁਰਵਰਤੋਂ ਨੂੰ ਸਖ਼ਤੀ ਨਾਲ ਠੱਲ੍ਹ ਪਾਉਣ ਦੇ ਨਿਰਦੇਸ਼

punjabusernewssite

ਐਨ.ਐਚ.ਐਮ ਕਾਮਿਆਂ ਨੇ ਖੋਲਿਆ ਚੰਨੀ ਸਰਕਾਰ ਵਿਰੁਧ ਮੋਰਚਾ

punjabusernewssite