ਬਠਿੰਡਾ, 26 ਅਗਸਤ: ਮੁਕਤਸਰ ਰੋਡ ’ਤੇ ਸਥਿਤ ਪਿੰਡ ਦਿਓਣ ਦੇ ਨੇੜੇ ਬੀਤੀ ਦੇਰ ਸ਼ਾਮ ਇੱਕ ਥਾਰ ਗੱਡੀ ਅਤੇ ਐਕਟਿਵਾ ਵਿਚ ਵਾਪਰੇ ਦਰਦਨਾਕ ਹਾਦਸੇ ਦੇ ਵਿਚ ਐਕਟਿਵਾ ਸਵਾਰ ਦੋ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਦੋਂਕਿ ਥਾਰ ਸਵਾਰ ਤਿੰਨ ਜਣੇ ਵੀ ਜਖ਼ਮੀ ਹੋ ਗਏ। ਘਟਨਾ ਦਾ ਪਤਾ ਚੱਲਦੇ ਹੀ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਮ੍ਰਿਤਕਾਂ ਅਤੇ ਜਖ਼ਮੀਆਂ ਨੂੰ ਹਸਪਤਾਲ ਲਿਆਂਦਾ। ਮਿਲੀ ਸੂਚਨਾ ਮੁਤਾਬਕ ਇੱਕ ਥਾਰ ਜੀਪ ਬਠਿੰਡਾ ਵੱਲੋਂ ਆ ਰਹੀ ਸੀ ਤੇ ਇਸ ਦੌਰਾਨ ਉਕਤ ਪਿੰਡ ਨੇੜੇ ਖੇਤਾਂ ਵਾਲੀ ਪਹੀ ’ਚੋਂ ਸੜਕ ਚੜ ਰਹੀ ਐਕਟਿਵਾ ਨਾਲ ਭਿਆਨਕ ਟੱਕਰ ਹੋ ਗਈ।
ਦਰਬਾਰ ਸਾਹਿਬ ਨਜਦੀਕ ਬਣੇ ਹੋਟਲ ਦੀ ਨਜਾਇਜ਼ ਉਸਾਰੀ ਢਾਹੀ, SGPC ਨੇ ਕੀਤੀ ਸੀ ਕੋਲ CM ਸਿਕਾਇਤ
ਹਾਦਸੇ ਵਿੱਚ ਤਿੰਨ ਟਾਈਰਾਂ ਵਾਲੀ ਐਕਟਿਵਾ ਦੇ ਪਰਖੱਚੇ ਉਡ ਗਏ ਅਤੇ ਥਾਰ ਜੀਪ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਵਿੱਚ ਐਕਟਿਵਾ ਸਵਾਰ ਅਪਾਹਜ ਚਾਲਕ ਅਤੇ ਉਸਦੇ ਨਾਲ ਬੈਠੀ ਬਜ਼ੁਰਗ ਸਵਾਰੀ ਦੀ ਦਰਦਨਾਕ ਮੌਤ ਹੋ ਗਈ ਅਤੇ ਥਾਰ ਜੀਪ ਚਾਲਕ ਅਤੇ ਦੋ ਨੌਜਵਾਨ ਵੀ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰ ਹਰਸ਼ਿਤ ਚਾਵਲਾ ਅਤੇ ਯਾਦਵਿੰਦਰ ਕੰਗ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੇ। ਥਾਰ ਜੀਪ ਦੇ ਡਰਾਈਵਰ ਅਤੇ ਸਵਾਰ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਹਸਪਤਾਲ ਪਹੁੰਚਾਇਆ।
ਮੇਅਰ ਦੀ ‘ਕੁਰਸੀ’ ਖੁੱਸਣ ਤੋਂ ਬਾਅਦ ਹੁਣ ਕੌਸਲਰੀ ’ਤੇ ਵੀ ਲਟਕੀ ਤਲਵਾਰ!
ਮ੍ਰਿਤਕ ਐਕਟਿਵਾ ਚਾਲਕ ਦਾ ਸਰੀਰ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ ਅਤੇ ਇਕ ਲੱਤ ਵੀ ਸਰੀਰ ਤੋਂ ਵੱਖ ਹੋ ਗਈ ਸੀ। ਸਥਾਨਕ ਲੋਕਾਂ ਨੇ ਪੁਲਸ ਕਾਰਵਾਈ ਤੋਂ ਬਾਅਦ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਗੁਰਸੇਵਕ ਸਿੰਘ (55 ਸਾਲ) ਪੁੱਤਰ ਗੁਰਾ ਸਿੰਘ, ਮੰਦਰ ਸਿੰਘ (50 ਸਾਲ) ਪੁੱਤਰ ਮਿੱਡਾ ਸਿੰਘ ਵਾਸੀ ਪਿੰਡ ਦਿਓਣ ਅਤੇ ਜ਼ਖਮੀਆਂ ਦੀ ਪਛਾਣ ਆਰੀਅਨ ਬਾਂਸਲ (21 ਸਾਲ) ਪੁੱਤਰ ਸੁਸ਼ੀਲ ਬਾਂਸਲ, ਯਸ਼ੂ (22 ਸਾਲ) ਪੁੱਤਰ ਸੰਦੀਪ ਕੁਮਾਰ ਵਾਸੀ ਸੰਗਤ ਮੰਡੀ ਵਜੋਂ ਹੋਈ ਹੈ।