ਨਸ਼ੇ ’ਚ ਧੁੱਤ ਕਾਰ ਸਵਾਰ ਨੇ ਪੈਦਲ ਜਾ ਰਹੀ ਔਰਤ ਤੇ ਦੋ ਮੋਟਰਸਾਈਕਲ ਸਵਾਰਾਂ ਨੂੰ ਦਰੜਿਆਂ

0
24

ਰੂਪਨਗਰ, 25 ਨਵੰਬਰ: ਬੀਤੀ ਸ਼ਾਮ ਜ਼ਿਲ੍ਹੇ ਦੇ ਪਿੰਡ ਘਨੌਲੀ ਨਜਦੀਕ ਇੱਕ ਕਾਰ ਸਵਾਰ ਵੱਲੋਂ ਪਹਿਲਾਂ ਇੱਕ ਪੈਦਲ ਜਾ ਰਹੀ ਔਰਤ ਅਤੇ ਉਸਤੋਂ ਬਾਅਦ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਦਰੜਣ ਦੀ ਸੂਚਨਾ ਸਾਹਮਣੇ ਆਈ ਹੈ। ਇਸ ਘਟਨਾ ਵਿਚ ਜਿੱਥੇ ਔਰਤ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ, ਉਥੇ ਇਕ ਮੋਟਰਸਾਈਕਲ ਸਵਾਰ ਦੀ ਵੀ ਮੌਕੇ ’ਤੇ ਮੌਤ ਹੋ ਗਈ।

ਇਹ ਵੀ ਪੜ੍ਹੋ Tarn Taran news: ਉੱਘੇ ਕਬੱਡੀ ਖਿਡਾਰੀ ਦਾ ਪਿੰਡ ’ਚ ਹੀ ਗੋ+ਲੀਆਂ ਮਾਰ ਕੇ ਕੀਤਾ ਕ+ਤਲ

ਜਦੋਂਕਿ ਦੂਜੇ ਦੀਆਂ ਲੱਤਾਂ ਟੁੱਟ ਗਈਆਂ। ਫ਼ਿਲਹਾਲ ਦੋਨਾਂ ਜਖਮੀਆਂ ਦਾ ਹਸਪਤਾਲ ਵਿਚ ਇਲਾਜ਼ ਚੱਲ ਰਿਹਾ। ਮੁਲਜਮ ਕਾਰ ਸਵਾਰ, ਜੋਕਿ ਖ਼ੁਦ ਵੀ ਇਸ ਮੌਕੇ ਜਖ਼ਮੀ ਹੋ ਗਿਆ ਸੀ, ਨੂੰ ਥਾਣਾ ਸਦਰ ਦੀ ਪੁਲਿਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਪੀੜਤਾਂ ਮੁਤਾਬਕ ਘਟਨਾ ਸਮੇਂ ਕਾਰ ਸਵਾਰ ਸ਼ਰਾਬ ਦੇ ਨਸ਼ੇ ਵਿਚ ਧੁੱਤ ਸੀ। ਪੁਲਿਸ ਮੁਲਾਜਮਾਂ ਨੇ ਵੀ ਦਸਿਆ ਕਿ ਮੁਲਜਮ ਦ ਮੁਲਾਹਜ਼ਾ ਕਰਵਾਇਆ ਗਿਆ ਹੈ।

 

LEAVE A REPLY

Please enter your comment!
Please enter your name here