ਗੋ+ਲੀ ਲੱਗਣ ਕਾਰਨ ਹਿੰਦੀ ਫ਼ਿਲਮਾਂ ਦਾ ਮਸ਼ਹੂਰ ਅਦਾਕਾਰ ਹੋਇਆ ਜਖ਼ਮੀ

0
85
+1

ਮੁੰਬਈ, 1 ਅਕਤੂਬਰ: ਹਿੰਦੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਮੰਗਲਵਾਰ ਸਵੇਰੇ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ। ਸੂਚਨਾ ਮੁਤਾਬਕ ਇਹ ਗੋਲੀ ਉਸਦੇ ਪੈਰ ਵਿਚ ਲੱਗੀ ਹੈ ਤੇ ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦ ਅਦਾਕਾਰ ਦਾ ਆਪਣਾ ਪਿਸਤੌਲ ਰੱਖ ਰਿਹਾ ਸੀ। ਫ਼ਿਲਹਾਲ ਇਹ ਨਾਮੀ ਅਦਾਕਾਰ ਦੀ ਹਾਲਾਤ ਖ਼ਤਰੇ ਤੋਂ ਬਾਹਰ ਹੈ ਤੇ ਉਸਦਾ ਮੁੰਬਈ ਦੇ ਇੱਕ ਨਾਮੀ ਨਿੱਜੀ ਹਸਪਤਾਲ ਵਿਚ ਇਲਾਜ਼ ਚੱਲ ਰਿਹਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਗੰਭੀਰ ਵਿਚਾਰ ਚਰਚਾ ਕਰਕੇ ਮਨਾਇਆ ਸ਼ਹੀਦ-ਇ-ਆਜ਼ਮ ਦਾ ਜਨਮ ਦਿਹਾੜਾ

ਮੁਢਲੀ ਸੂਚਨਾ ਮੁਤਾਬਕ ਅੱਜ ਸਵੇਰੇ ਜੁਹੂ ਇਲਾਕੇ ਵਿਚ ਸਥਿਤ ਆਪਣੇ ਘਰ ਵਿਚੋਂ ਏਅਰਪੋਰਟ ਲਈ ਨਿਕਲੇ ਸਨ, ਜਿੱਥੇ ਉਨ੍ਹਾਂ ਕੋਲਕਾਤਾ ਜਾਣਾ ਸੀ। ਉਸ ਸਮੇਂ ਉਹਨਾਂ ਕੋਲ ਆਪਣਾ ਲਾਇਸੰਸੀ ਪਿਸਤੌਲ ਸੀ ਪ੍ਰੰਤੂ ਜਦ ਉਹ ਇਸਨੂੰ ਰੱਖਣ ਲੱਗੇ ਤਾਂ ਅਚਾਨਕ ਗੋਲੀ ਚੱਲ ਗਈ ਕਿਉਂਕਿ ਪਿਸਤੌਲ ਲਾਕ ਨਹੀਂ ਸੀ। ਇਹ ਗੋਲੀ ਉਨ੍ਹਾਂ ਦੇ ਪੈਰ ਵਿਚ ਲੱਗੀ। ਜਿਸਤੋਂ ਬਾਅਦ ਤੁਰੰਤ ਇੱਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਸੂਚਨਾ ਮੁਤਾਬਕ ਇਹ ਘਟਨਾ ਅਚਾਨਕ ਵਾਪਰੀ ਹੈ ਪ੍ਰੰਤੂ ਫ਼ਿਰ ਵੀ ਮਾਮਲੇ ਦੀ ਜਾਂਚ ਜਾਰੀ ਹੈ।

 

+1

LEAVE A REPLY

Please enter your comment!
Please enter your name here