ਰੋਪੜ, 5 ਅਕਤੂਬਰ: ਸ਼ਨੀਵਾਰ ਸਵੇਰੇ ਇੱਕ ਮਹਿਲਾ ਵਕੀਲ ਵੱਲੋਂ ਭਾਖ਼ੜਾ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਵਕੀਲ ਦੀ ਪਹਿਚਾਣ ਦੋਮਤੀ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ, ਜੋਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪ੍ਰੈਕਟਿਸ ਕਰਦੀ ਦੱਸੀ ਜਾ ਰਹੀ ਹੈ। ਹਾਲੇ ਤੱਕ ਇਸ ਮਹਿਲਾ ਵਕੀਲ ਵੱਲੋਂ ਇਹ ਆਖ਼ਰੀ ਕਦਮ ਚੁੱਕੇ ਜਾਣ ਪਿੱਛੇ ਕਾਰਨਾਂ ਦਾ ਖ਼ੁਲਾਸਾ ਨਹੀਂ ਹੋ ਸਕਿਆ।
ਇਹ ਖ਼ਬਰ ਵੀ ਪੜ੍ਹੋ: ਪੰਜਾਬ ਸਰਕਾਰ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਮੀਟਿੰਗ,ਮੁੱਖ ਮੁੱਦਿਆਂ ‘ਤੇ ਬਣੀ ਆਮ ਸਹਿਮਤੀ
ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਗੋਤਾਖ਼ੋਰ ਸੁਰੇਸ਼ ਕੁਮਾਰ ਨੇ ਦਸਿਆ ਕਿ ਸਵੇਰੇ ਕਰੀਬ ਦਸ ਕੁ ਵਜੇਂ ਬਹਿਰਾਮਪੁਰ ਪੁਲ ਕੋਲ ਗੱਡੀ ਖੜੀ ਕਰਕੇ ਇਸ ਮਹਿਲਾ ਵਕੀਲ ਨੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ। ਇਸ ਘਟਨਾ ਦਾ ਪਤਾ ਲੱਗਦੇ ਹੀ ਸੜਕ ਸੁਰੱਖਿਆ ਫ਼ੋਰਸ ਦੇ ਜਵਾਨ ਤੇ ਗੋਤਾਖੋਰਾਂ ਮੌਕੇ ’ਤੇ ਪੁੱਜੇ ਅਤੇ ਮਹਿਲਾ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਪ੍ਰੰਤੂ ਪਾਣੀ ਦੇ ਤੇਜ਼ ਬਹਾਅ ਹੋਣ ਕਾਰਨ ਬਚ ਨਹੀਂ ਸਕੀ।