ਬਠਿੰਡਾ, 8 ਸਤੰਬਰ: ਕੇਂਦਰ ਸਰਕਾਰ ਵੱਲਂੋ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਮੁੜ ਦਿੱਲੀ ਚੱਲੋ ਦੇ ਦਿੱਤੇ ਸੱਦੇ ਤਹਿਤ ਲੰਘੀ 13 ਫ਼ਰਵਰੀ ਤੋਂ ਸ਼ੰਭੂ ਅਤੇ ਖ਼ਨੌਰੀ ਬਾਰਡਰਾਂ ’ਤੇ ਡਟੇ ਹੋਏ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ। ਇਸ ਸੰਘਰਸ਼ ਦੌਰਾਨ ਹੀ ਖਨੌਰੀ ਬਾਰਡਰ ਉਪਰ ਬਠਿੰਡਾ ਜ਼ਿਲ੍ਹੇ ਦੇ ਇੱਕ ਕਿਸਾਨ ਦੀ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਕਿਸਾਨ ਹੰਸ ਸਿੰਘ ਪਿੰਡ ਦਿਉਣ ਦਾ ਰਹਿਣ ਵਾਲਾ ਸੀ।
ਐੱਸ.ਐੱਸ.ਡੀ. ਗਰਲਜ਼ ਕਾਲਜ ’ਚ ਰਾਸ਼ਟਰੀ ਪੋਸ਼ਣ ਮਾਂਹ ਮੌਕੇ ਲੈਕਚਰ ਦਾ ਆਯੋਜਨ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਰੇਸ਼ਮ ਸਿੰਘ ਯਾਤਰੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਹਰਿਆਣਾ ਪੁਲਿਸ ਵੱਲੋਂ ਦਿੱਲੀ ਵੱਲ ਵਧਣ ਦਾ ਯਤਨ ਕਰ ਰਹੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਅਤੇ ਜਹਰੀਲੀ ਗੈਸ ਸੁੱਟਣ ਦੌਰਾਨ ਹੰਸ ਸਿੰਘ ਦੀ ਜਹਰੀਲੀ ਗੈਸ ਚੜ੍ਹਨ ਕਾਰਨ ਹਾਲਾਤ ਵਿਗੜ ਗਈ ਸੀ, ਜਿਸਤੋਂ ਬਾਅਦ 26 ਫਰਵਰੀ ਨੂੰ ਉਸਨੂੰ ਪਿੰਡ ਲਿਆਂਦਾ ਗਿਆ ਅਤੇ ਬਠਿੰਡਾ ਦੇ ਇੱਕ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਇਸਤੋਂ ਬਾਅਦ ਉਸਨੂੰ ਏਮਜ ਬਠਿੰਡਾ ਰੈਫਰ ਕੀਤਾ ਗਿਆ ਪਰ ਇੱਥੇ ਉਸਦੀ ਮੌਤ ਹੋ ਗਈ।
ਕੰਗਨਾ ਦੀ ਫ਼ਿਲਮ ‘ਐਮਰਜੈਂਸੀ ’ ਉਪਰ ਚੱਲੀ ਸੈਂਸਰ ਬੋਰਡ ਦੀ ਕੈਂਚੀ, ਮਿਲਿਆ ਸਰਟੀਫਿਕੇਟ!
ਹੰਸਾ ਸਿੰਘ ਦਾ ਨਮ ਅੱਖਾਂ ਨਾਲ ਜਥੇਬੰਦੀ ਦਾ ਝੰਡਾ ਪਾ ਕੇ ਪਿੰਡ ਦੀ ਸ਼ਮਸ਼ਾਨ ਘਾਟ ਚ ਸੰਸਕਾਰ ਕੀਤਾ ਗਿਆ। ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅੰਦੋਲਨ ਚ ਛੱਡੀ ਜ਼ਹਿਰੀਲੀ ਗੈਸ ਦੇ ਚੜਨ ਕਾਰਨ ਹੋਈ ਕਿਸਾਨ ਹੰਸ ਸਿੰਘ ਦੀ ਮੌਤ ਹੋਣ ਦੇ ਕਾਰਨ ਹੁਣ ਪਰਿਵਾਰ ਨੂੰ ਆਰਥਿਕ ਮਦਦ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਰਣਜੀਤ ਸਿੰਘ ਜੀਦਾ ਜਿਲਾ ਪਰੈਸ ਸਕੱਤਰ, ਬਲਾਕ ਪ੍ਰਧਾਨ ਕੁਲਵੰਤ ਸਿੰਘ, ਗੁਰਦੀਪ ਸਿੰਘ, ਰਾਮ ਸਿੰਘ ਆਦਿ ਵੀ ਹਾਜ਼ਰ ਸਨ।
Share the post "ਖਨੌਰੀ ਬਾਰਡਰ ’ਤੇ ਜਹਿਰੀਲੀ ਗੈਸ ਚੜਣ ਕਾਰਨ ਬਠਿੰਡਾ ਜ਼ਿਲ੍ਹੇ ਦੇ ਕਿਸਾਨ ਦੀ ਇਲਾਜ ਦੌਰਾਨ ਹੋਈ ਮੌਤ"