ਬਠਿੰਡਾ, 18 ਨਵੰਬਰ: ਬੀਤੀ ਦੇਰ ਸ਼ਾਮ ਸ੍ਰੀ ਮੁਕਤਸਰ ਮਾਰਗ ’ਤੇ ਸਥਿਤ ਪਿੰਡ ਬੁਰਜ ਮਹਿਮਾ ਨਜਦੀਕ ਇੱਕ ਚੱਲਦੀ ਥਾਰ ਜੀਪ ਨੂੰ ਅਚਾਨਕ ਅੱਗ ਲੱਗਣ ਦੀ ਸੂਚਨਾ ਸਾਹਮਣੇ ਆਈ ਹੈ। ਹਾਲਾਂਕਿ ਇਸ ਘਟਨਾ ਵਿਚ ਥਾਰ ਜੀਪ ਪੂਰੀ ਤਰ੍ਹਾਂ ਅੱਗ ਨਾਲ ਸੜ ਕੇ ਸਵਾਹ ਹੋ ਗਈ ਪ੍ਰੰਤੂ ਇਸਦੇ ਵਿੱਚ ਸਵਾਰ ਦੋਨੋਂ ਨੌਜਵਾਨ ਸਮੇਂ ਸਿਰ ਬਾਹਰ ਨਿਕਲਣ ਕਾਰਨ ਬਚ ਗਏ। ਮੁਢਲੀ ਸੂਚਨਾ ਮੁਤਾਬਕ ਇਹ ਘਟਨਾ ਤਾਰਾਂ ਦੇ ਸਪਾਰਕ ਹੋਣ ਕਾਰਨ ਵਾਪਰੀ। ਉਧਰ, ਘਟਨਾ ਤੋਂ ਬਾਅਦ ਕਾਫ਼ੀ ਦੇਰੀ ਨਾਲ ਪੁੱਜੀ ਫ਼ਾਈਰ ਬ੍ਰਿਗੇਡ ਦੀ ਗੱਡੀ ਤੋਂ ਨਰਾਜ਼ ਹੋਣ ਕਾਰਨ ਇੱਥੇ ਇਕੱਠੇ ਹੋਏ ਲੋਕਾਂ ਨੇ ਸੜਕ ’ਤੇ ਜਾਮ ਲਗਾਉਂਦਿਆਂ ਫ਼ਾਈਰ ਬ੍ਰਿਗੇਡ ਦੀ ਗੱਡੀ ਅਤੇ ਸਟਾਫ਼ ਨੂੰ ਘੇਰ ਲਿਆ।
ਇਹ ਵੀ ਪੜ੍ਹੋਜਿਮਨੀ ਚੋਣਾਂ: ਪੰਜਾਬ ’ਚ ਅੱਜ ਸ਼ਾਮ ਖ਼ਤਮ ਹੋ ਜਾਵੇਗਾ ਚੋਣ ਪ੍ਰਚਾਰ, ਵੋਟਾਂ 20 ਨੂੰ
ਜਿਸ ਕਾਰਨ ਮੌਕੇ ’ਤੇ ਕਿਲੀ ਨਿਹਾਲ ਸਿੰਘ ਵਾਲਾ ਦੀ ਪੁਲਿਸ ਚੌਕੀ ਇੰਚਾਰਜ਼ ਥਾਣੇਦਾਰ ਰਘਵੀਰ ਸਿੰਘ ਦੀ ਅਗਵਾਈ ਹੇਠ ਮੌਕੇ ’ਤੇ ਪੁੱਜੀ ਪ੍ਰੰਤੂ ਲੋਕਾਂ ਦੇ ਸ਼ਾਂਤ ਨਾ ਹੋਣ ਕਾਰਨ ਡੀਐਸਪੀ ਹਰਵਿੰਦਰ ਸਿੰਘ ਸਰਾਂ ਨੇ ਮੌਕਾ ਸੰਭਾਲਿਆ। ਸੂਚਨਾ ਮੁਤਾਬਕ ਬਠਿੰਡਾ ਦੀ ਗ੍ਰੀਨ ਸਿਟੀ ਦਾ ਵਾਸੀ ਥਾਰ ਚਾਲਕ ਰਾਘਵ ਅਰੋੜਾ ਆਪਣੇ ਇੱਕ ਦੋਸਤ ਦੇ ਨਾਲ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਕਿਸੇ ਨੂੂੰ ਮਿਲਣ ਗਿਆ ਸੀ। ਇਸ ਦੌਰਾਨ ਬੁਰਜ ਮਹਿਮਾ ਬੱਸ ਸਟੈਂਡ ਤੋਂ ਥੋੜੀ ਦੂਰ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਜੀਪ ਨੂੰ ਅੱਗ ਲੱਗਣ ਦੀ ਸੂਚਨਾ ਫਾਇਰ ਬਗ੍ਰੇਡ ਬਠਿੰਡਾ ਦਫ਼ਤਰ ਨੂੰ ਦਿੱਤੀ ਗਈ।
ਇਹ ਵੀ ਪੜ੍ਹੋਬਲਵੰਤ ਸਿੰਘ ਰਾਜੋਆਣਾ ਦੀ ਅਪੀਲ ’ਤੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ
ਪਰੰਤੂ ਫਾਇਰ ਬ੍ਰਿਗੇਡ ਦੀ ਗੱਡੀ ਲੇਟ ਪੁੱਜੀ, ਜਿਸ ਕਾਰਨ ਲੋਕਾਂ ਨੇ ਸੜਕ ਜਾਮ ਕਰਦੇ ਹੋਏ ਫਾਇਰ ਅਮਲੇ ਖਿਲਾਫ ਧਰਨਾ ਦਿੱਤਾ ।ਇਸ ਮੌਕੇ ਇਕੱਠੇ ਹੋਏ ਲੋਕਾਂ ਫਾਇਰ ਵਿਭਾਗ ਦੇ ਕਰਮਚਾਰੀਆਂ ਨਾਲ ਹੱਥੋਂ ਪਾਈ ਵੀ ਕੀਤੀ। ਹਾਲਾਂਕਿ ਫਾਈਰ ਬ੍ਰਿਗੇਡ ਦੇ ਮੁਲਾਜਮ ਦੇਵ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ 7:37 ਮਿੰਟ ’ਤੇ ਮਿਲੀ ਅਤੇ ਸਵਾ ਅੱਠ ਵਜੇਂ ਤੋਂ ਪਹਿਲਾਂ ਅੱਗ ਬੁਝਾ ਦਿੱਤੀ ਗਈ। ਪੁਲਿਸ ਚੌਕੀ ਇੰਚਾਰਜ਼ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
Share the post "ਚੱਲਦੀ ਥਾਰ ਨੂੰ ਲੱਗੀ ਅੱਗ; ਪਿੰਡ ਵਾਲਿਆਂ ਨੇ ਘੇਰੀ ਫ਼ਾਈਰ ਬ੍ਰਿਗੇਡ ਦੀ ਗੱਡੀ, ਕੀਤੀ ਸੜਕ ਜਾਮ, ਦੇਖੋ ਵੀਡੀਓ"