Guru Kashi University ਵੱਲੋਂ “ਉਚੇਰੀ ਸਿੱਖਿਆ ਵਿੱਚ ਮਸਨੂਈ ਬੁੱਧੀਦਾ ਯੋਗਦਾਨ” ਵਿਸ਼ੇ ਤੇ ਕਰਵਾਏ ਰਿਫ੍ਰੈਸ਼ਰ ਕੋਰਸ ਦਾ ਸ਼ਾਨਦਾਰ ਸਮਾਪਨ

Date:

spot_img

Talwandi Sabo News: Guru Kashi University ਦੇ ਮਨੁੱਖੀ ਸਰੋਤ ਅਤੇ ਵਿਕਾਸ ਕੇਂਦਰ (H.R.D.C.),ਫੈਕਲਟੀ ਆਫ਼ ਸਾਇੰਸਜ਼, ਹਿਊਮੈਨਟੀਜ਼ ਐਂਡ ਲੈਂਗੂਏਜ਼ਸ ਵੱਲੋਂ ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਪ੍ਰੋਗਰਾਮ ਅਤੇ ਦੀ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਆਫ਼ ਬੜੌਦਾ, ਵਡੋਦਰਾ, ਗੁਜਰਾਤ ਦੇ ਸਹਿਯੋਗ ਨਾਲ “ਉੱਚ-ਸਿੱਖਿਆ ਵਿੱਚ ਮਸਨੂਈ ਬੁੱਧੀ ਦਾ ਯੋਗਦਾਨ” ਵਿਸ਼ੇ ਤੇ ਕਰਵਾਏ ਗਏ 12 ਰੋਜ਼ਾ ਸੈਮੀਨਾਰ ਦਾ ਸ਼ਾਨਦਾਰ ਸਮਾਪਨ ਹੋਇਆ। ਇਸ ਮੌਕੇ ਡਾ. ਭਾਲਚੰਦਰਾ ਮਹਾਂਦੇਵ, ਵਾਈਸ ਚਾਂਸਲਰ, ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਬੜੌਦਾ ਨੇ ਬਤੌਰ ਮੁੱਖ ਮਹਿਮਾਨ ਤੇ ਡਾ. ਆਸ਼ੁਤੋਸ਼ ਬਿਸਵਾਲ, ਡਾਇਰੈਕਟਰ ਯੂ.ਜੀ.ਸੀ., ਐੱਮ.ਐੱਮ.ਟੀ.ਟੀ.ਸੀ. ਨੇ ਵਿਸ਼ੇਸ਼ ਬੁਲਾਰੇ ਵਜੋਂ ਸ਼ਿਰਕਤ ਕੀਤੀ, ਜਦ ਕਿ ਡਾ. ਬਲਰਾਜ ਸਿੰਘ ਵਾਈਸ ਚਾਂਸਲਰ, ਜੀ.ਕੇ.ਯੂ. ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਡਾ. ਜਗਤਾਰ ਸਿੰਘ ਧੀਮਾਨ, ਪਰੋ. ਵਾਈਸ ਚਾਂਸਲਰ, ਡਾ. ਪੀਯੂਸ਼ ਵਰਮਾ, ਡਾ. ਹਰਜਸਪਾਲ ਸਿੰਘ, ਡਾਇਰੈਕਟਰ ਕੈਂਪਸ, ਡਾ. ਜਾਵੇਦ ਅਹਿਮਦ ਖਾਨ, ਡੀਨ, ਅਕਾਦਮਿਕ ਪਤਵੰਤਿਆਂ ਵੱਲੋਂ ਰਿਫ੍ਰੈਰਸ਼ਰ ਕੋਰਸ ਦਾ ਕਿਤਾਬਚਾ ਰੀਲੀਜ਼ ਕੀਤਾ ਗਿਆ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਪਣੇ ਵਧਾਈ ਸੰਦੇਸ਼ ਵਿੱਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਆਯੋਜਕਾਂ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮਸਨੂਈ ਬੁੱਧੀ ਸਮੇਂ ਦੀ ਲੋੜ ਹੈ। ਉਹਨਾਂ ਸਭਨਾਂ ਨੂੰ ਲੋਕ-ਹਿੱਤ ਵਿੱਚ ਇਸ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ 👉50,000 ਰੁਪਏ ਰਿਸ਼ਵਤ ਲੈਂਦੇ SDO ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਰੰਗੇ ਹੱਥੀਂ ਕਾਬੂ

ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਮਹਾਂਦੇਵ ਨੇ ਆਯੋਜਕਾਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਿਫ੍ਰੈਸ਼ਰ ਕੋਰਸ ਨੇ ਫੈਕਲਟੀ ਮੈਂਬਰਾਂ ਨੂੰ ਸਿੱਖਣ, ਖੋਜ, ਮੁਲਾਂਕਣ, ਵਿੱਦਿਅਕ ਸਰੋਤ ਵਿਕਾਸ ਅਤੇ ਸੰਸਥਾਗਤ ਪਰਿਵਰਤਨ ਵਿੱਚ ਮਸਨੂਈ ਬੁੱਧੀ ਦੀ ਉੱਭਰ ਰਹੀ ਭੂਮਿਕਾ ਨੂੰ ਸਮਝਣ ਲਈ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਹੁਣ ਏ.ਆਈ. ਟੂਲਸ ਦੀ ਮੁੱਢਲੀ ਜਾਣਕਾਰੀ ਤੋਂ ਪਰ੍ਹੇ ਜਾ ਕੇ ਏ.ਆਈ. ਦੀ ਜ਼ਿੰਮੇਵਾਰ ਅਤੇ ਅਰਥਪੂਰਣ ਵਰਤੋਂ ਵੱਲ ਕੰਮ ਕਰਨ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਹਰੇਕ ਤਕਨੀਕੀ ਐਪਲੀਕੇਸ਼ਨ ਨੂੰ ਮਨੁੱਖੀ ਨਿਰਣੇ, ਅਕਾਦਮਿਕ-ਇਮਾਨਦਾਰੀ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੋੜ ਕੇ ਕੰਮ ਕਰਨ ਦੀ ਲੋੜ ਹੈ।ਵਾਈਸ ਚਾਂਸਲਰ ਜੀ.ਕੇ.ਯੂ. ਡਾ. ਸਿੰਘ ਨੇ ਸਮਕਾਲੀ ਅਧਿਆਪਕਾਂ ਨੂੰ ਤਕਨੀਕੀ ਤੌਰ ਤੇ ਜਾਗਰੂਕ, ਅਕਾਦਮਿਕ ਤੌਰ ਤੇ ਸੁਚੇਤ, ਨੈਤਿਕ ਤੌਰ ਤੇ ਸੰਵੇਦਨਸ਼ੀਲ ਅਤੇ ਸਿੱਖਿਆ ਦੇ ਸਥਾਈ ਮੁੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜ਼ੀਟਲ ਨਵੀਨਤਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਮਸਨੂਈ ਬੁੱਧੀਯੋਗ ਅਧਿਆਪਕਾਂ, ਵਿਦਵਾਨਾਂ ਜਾਂ ਸਿੱਖਿਆਰਾਥੀਆਂ ਦੀ ਸਹਾਈ ਤਾਂ ਹੋ ਸਕਦੀ ਹੈ, ਪਰ ਬਦਲ ਨਹੀਂ। ਕੁਆਰਡੀਨੇਟਰ ਡਾ. ਕਵਿਤਾ ਬੱਤਰਾ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਰਿਫ੍ਰੈਸ਼ਰ ਕੋਰਸ ਵਿੱਚ ਭਾਰਤ ਦੀਆਂ ਨਾਮਵਰ ਯੂਨੀਵਰਸਿਟੀਆਂ ਅਤੇ ਸਿੱਖਿਆ ਅਦਾਰਿਆਂ ਦੇ 26 ਵਿਦਵਾਨਾਂ ਅਤੇ ਵਿਸ਼ਾ ਮਾਹਿਰਾਂ ਨੇ ਏ.ਆਈ.ਸਾਖਰਤਾ, ਚੈਟ.ਜੀ.ਪੀ.ਟੀ., ਜੈਮਿਨੀ, ਕਲਾਉਡ, ਕੋਪਾਇਲਟ, ਪਰਪਲੈਕਸਿਟੀ ਅਤੇ ਨੋਟ-ਬੁੱਕ ਐੱਲ.ਐੱਮ. ਆਦਿ ਵਰਗੇ ਸਾਧਨਾਂ ਦੀ ਅਕਾਦਮਿਕ ਵਰਤੋਂ ਤੇ ਇਸ ਦੇ ਨਫ਼ੇ-ਨੁਕਸਾਨ ਤੇ ਆਪਣੇ ਵਿਚਾਰ ਰੱਖੇ।

ਇਹ ਵੀ ਪੜ੍ਹੋ 👉ਦਿੱਗਜ ਅਦਾਕਾਰ Nana Patekar ਨਹੀਂ ਰਹੇ, 75 ਸਾਲ ਦੀ ਉਮਰ ’ਚ ਨਿਧਨ ਦਾ ਕੀ ਸੀ ਕਾਰਨ ?

50 ਭਾਗੀਦਾਰਾਂ ਵੱਲੋਂ ਏ.ਆਈ. ਦੀ ਸਹਾਇਤਾ ਨਾਲ ਪਾਠ ਯੋਜਨਾਬੰਦੀ, ਪਾਠਕ੍ਰਮ ਡਿਜ਼ਾਈਨ, ਪ੍ਰੋਜੈਕਟ ਆਧਾਰਿਤ ਸਿਖਲਾਈ, ਗੇਮੀਫਿਕੇਸ਼ਨ, ਇੰਟਰਐਕਟਿਵ ਸਿੱਖਿਆ ਆਦਿ ਵਿਸ਼ਿਆਂ ਦੀ ਪੜਚੋਲ ਕੀਤੀ ਗਈ।ਆਪਣੇ ਧੰਨਵਾਦੀ ਭਾਸ਼ਣ ਪਰੋ. ਵਾਈਸ ਚਾਂਸਲਰ ਡਾ. ਪੀਯੂਸ਼ ਵਰਮਾ ਨੇ ਯੂ.ਜੀ.ਸੀ. ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਪ੍ਰੋਗਰਾਮ, ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਆਫ਼ ਬੜੌਦਾ ਦੇ ਅਕਾਦਮਿਕ ਦ੍ਰਿਸ਼ਟੀਕੋਣ ਅਤੇ ਸਮਰਥਨ ਲਈ ਧੰਨਵਾਦ ਕੀਤਾ। ਉਹਨਾਂ ਆਯੋਜਕਾਂ ਵੱਲੋਂ ਅਕਾਦਮਿਕ ਮਾਹੌਲ ਸਿਰਜਣ, ਸਮੇਂ ਬੱਧ ਅਤੇ ਯੋਜਨਾਬੱਧ ਪ੍ਰੋਗਰਾਮ ਸੰਚਾਲਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੋਰਸ ਨੇ ਅਕਾਦਮਿਕ ਇਮਾਨਦਾਰੀ, ਕਾਪੀ-ਰਾਈਟ, ਨੈਤਿਕ ਵਰਤੋਂ, ਪਾਰਦਰਸ਼ਤਾ, ਮੌਲਿਕਤਾ ਅਤੇ ਜ਼ਿੰਮੇਵਾਰ ਏ.ਆਈ. ਪ੍ਰਤੀ ਜਾਗਰੂਕਤਾ ਨੂੰ ਹੁਲਾਰਾ ਦਿੱਤਾ ਹੈ।ਕਨਵੀਨਰ ਡਾ. ਅਮਿਤ ਟੁਟੇਜਾ ਨੇ ਕਿਹਾ ਕਿ ਏ.ਆਈੱ. ਅਧਿਆਪਕਾਂ ਨੂੰ ਕਈ ਅਕਾਦਮਿਕ ਕਾਰਜਾਂ ਵਿੱਚ ਕੁਸ਼ਲਤਾ ਪੂਰਨ ਕਰਨ ਵਿੱਚ ਸਹਾਈ ਹੋ ਸਕਦੀ ਹੈ, ਪਰ ਇਹ ਅਧਿਆਪਕਾਂ ਦੀ ਸਿਆਣਪ, ਨੈਤਿਕ ਸੰਵੇਦਨਸ਼ੀਲਤਾ, ਭਾਵਨਾਤਮਕ ਬੁੱਧੀ, ਅਨੁਸ਼ਾਸ਼ਨੀ ਮੁਹਾਰਤ ਅਤੇ ਸਿੱਖਿਆਰਥੀਆਂ ਪ੍ਰਤੀ ਵਚਨਬੱਧਤਾ ਨੂੰ ਬਦਲ ਨਹੀਂ ਸਕਦੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

20 IPS ਅਧਿਕਾਰੀਆਂ ਦੇ ਤਬਾਦਲੇ, ਕਈ ਜ਼ਿਲ੍ਹਿਆਂ ਦੇ ਬਦਲੇ SP

ਨਿਊਜ਼ ਡੈਸਕ: ਪੁਲਿਸ ਵਿਭਾਗ ਵਿੱਚ ਇੱਕ ਵਾਰ ਫਿਰ ਵੱਡਾ...

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ Seasonal Daily Wagers Policy-2026 ਲਾਗੂ, 223 ਦਿਹਾੜੀਦਾਰ ਕਰਮਚਾਰੀਆਂ ਨੂੰ ਮਿਲਿਆ ਲਾਭ

👉ਸੀਜ਼ਨਲ ਦਿਹਾੜੀਦਾਰਾਂ ਨੂੰ ਪੂਰੇ ਮਹੀਨੇ ਦੀ ਤਨਖਾਹ, 10 ਛੁੱਟੀਆਂ,...

ਜ਼ੋਨਲ ਯੂਥ ਫੈਸਟੀਵਲ 2026 ਵਿੱਚ SSD Girls College ਦੀ ਸ਼ਾਨਦਾਰ ਉਪਲਬਧੀ

Bathinda News: ਐਸ.ਐਸ.ਡੀ. ਗਰਲਜ਼ ਕਾਲਜ, ਬਠਿੰਡਾ ਨੇ ਫਤਿਹ ਗਰੁੱਪ...