
ਕਤਲ ਨੂੰ ਹਾਦਸਾ ਬਣਾਉਣ ਲਈ ਲਾਸ਼ ਨੂੰ ਰੇਲਵੇ ਟਰੈਕ ’ਤੇ ਸੁੱਟਿਆ, 2 ਮਹੀਨਿਆਂ ਬਾਅਦ ਆਈ ਸਚਾਈ ਸਾਹਮਣੇ
Amritsar News: ਕੁੱਝ ਦਿਨ ਪਹਿਲਾਂ ਯੂ.ਪੀ ਦੇ ਮੇਰਠ ’ਚ ਸੌਰਭ ਕਤਲ ਕਾਂਡ ਦੀ ਚਰਚਾ ਪੂਰੇ ਦੇਸ ਵਿਚ ਗੂੰਜੀ ਸੀ ਪ੍ਰੰਤੂ ਹੁਣ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਵਿਚ ਸਾਹਮਣੇ ਆਇਆ ਹੈ। ਹਾਲਾਂਕਿ ਇੱਥੇ ਪਤੀ ਦੀ ਲਾਸ਼ ਨੂੰ ਡਰੰਮ ਵਿਚ ਨਹੀਂ, ਬਲਕਿ ਕਤਲ ਤੋਂ ਬਾਅਦ ਕੁਦਰਤੀ ਹਾਦਸਾ ਬਣਾਉਣ ਲਈ ਰੇਲਵੇ ਟਰੈਕ ਉਪਰ ਸੁੱਟ ਦਿੱਤਾ ਪ੍ਰੰਤੂ 2 ਮਹੀਨਿਆਂ ਬਾਅਦ ਇਸ ਫ਼ਿਲਮੀ ਕਹਾਣੀ ਦਾ ਪਰਦਾਫ਼ਾਸ ਹੋ ਗਿਆ।
ਇਹ ਵੀ ਪੜ੍ਹੋ ਪੁਲਿਸ ਮੁਕਾਬਲੇ ’ਚ ਪੰਜਾਬ ਦਾ ਨਾਮੀ ਨਸ਼ਾ ਤਸਕਰ ਜਖ਼ਮੀ, ਭਾਰੀ ਮਾਤਰਾ ’ਚ ‘ਹੈਰੋਇਨ’ ਅਤੇ ਪਿਸਤੌਲ ਬਰਾਮਦ
ਇਸ ਮਾਮਲੇ ਵਿਚ ਹੁਣ ਕਾਰਵਾਈ ਕਰਦਿਆਂ ਜੀਆਰਪੀ ਅੰਮ੍ਰਿਤਸਰ ਦੀ ਪੁਲਿਸ ਨੇ ਕਾਤਲ ਪਤਨੀ ਬਲਵਿੰਦਰ ਕੌਰ ਬਿੰਦਰੋ ਅਤੇ ਉਸਦੇ 70 ਸਾਲਾਂ ਪ੍ਰੇਮੀ ਅਮਰ ਸਿੰਘ ਪਿੰਡ ਦਿਆਲਗੜ੍ਹ ਥਾਣਾ ਕੱਥੂਨੰਗਲ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਜੀਆਰਪੀ ਦੇ ਥਾਣਾ ਮੁਖੀ ਇੰਸਪੈਕਟਰ ਬਲਵੀਰ ਸਿੰਘ ਨੇ ਦਸਿਆ ਕਿ ਮ੍ਰਿਤਕ ਕਸ਼ਮੀਰ ਸਿੰਘ ਵਾਸੀ ਪੱਤੀ ਛੀਨੇ ਮਾਨ ਰਈਆ ਥਾਣਾ ਬਿਆਸ ਪ੍ਰਵਾਰ ਦੀ ਰੋਜੀ ਰੋਟੀ ਲਈ ਮਲੇਸ਼ੀਆ ਗਿਆ ਹੋਇਆ ਸੀ।
ਇਹ ਵੀ ਪੜ੍ਹੋ 25000 ਰੁਪਏ ਦੀ ਰਿਸ਼ਵਤ ਲੈਂਦਾ SHO ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਚੁੱਕਿਆ
ਇਸ ਦੌਰਾਨ ਉਸਦੀ ਪਤਨੀ ਬਿੰਦਰੋ ਦੇ ਅਮਰ ਸਿੰਘ ਨਾਲ ਨਜਾਇਜ਼ ਸਬੰਧ ਬਣ ਗਏ। ਹੁਣ ਬਿੰਦਰੋ ਦਾ ਪਤੀ ਕੁੱਝ ਮਹੀਨੇ ਪਹਿਲਾਂ ਹੀ ਵਾਪਸ ਆਇਆ ਸੀ। ਜਿਸਦੇ ਚੱਲਦੇ ਅਮਰ ਸਿੰਘ ਤੇ ਬਿੰਦਰੋ ਦਾ ਆਪਸੀ ਮੇਲ-ਜੇਲ ਔਖਾ ਹੋ ਗਿਆ। ਉਸਨੂੰ ਅਪਣੇ ਰਾਹ ਵਿਚ ਰੋੜਾ ਸਮਝਦਿਆਂ ਦੋਨਾਂ ਨੇ ਰਾਸਤੇ ਵਿਚ ਹਟਾਉਣ ਦੀ ਯੋਜਨਾ ਬਣਾਈ ਤੇ ਇਸ ਯੋਜਨਾ ਤਹਿਤ 6 ਫਰਵਰੀ 2025 ਵਾਲੇ ਦਿਨ ਬਿੰਦਰੋ ਆਪਣੇ ਪਤੀ ਨੂੰ ਰੇਲਵੇ ਲਾਈਨ ਨਜਦੀਕ ਲੈ ਗਈ,
ਇਹ ਵੀ ਪੜ੍ਹੋ ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਜਿੱਥੇ ਦੋਨਾਂ ਨੇ ਮਿਲਕੇ ਉਸਦਾ ਤੇਜਧਾਰ ਨਾਲ ਕਤਲ ਕਰ ਦਿੱਤਾ ਤੇ ਮੁੜ ਕੇ ਲਾਸ਼ ਨੂੰ ਬਿਆਸ ਪੁਲੀ ਰਾਈਆ ਦੇ ਟਰੈਕ ’ਤੇ ਸੁੱਟ ਦਿੱਤਾ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਡੂੁੰਘਾਈ ਨਾਲ ਪੜਤਾਲ ਕੀਤੀ ਗਈ ਤੇ ਪੜਤਾਲ ਦੌਰਾਨ ਤੱਥਾਂ ਨੂੰ ਸਾਹਮਣੇ ਲਿਆ ਕੇ ਹੁਣ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "70 ਸਾਲਾਂ ਪ੍ਰੇਮੀ ਨਾਲ ਰਲ ਕੇ ਕਲਯੁਗੀ ਪਤਨੀ ਨੇ ਵਿਦੇਸ਼ੋਂ ਵਾਪਸ ਆਏ ਪਤੀ ਦਾ ਕੀਤਾ ਕ+ਤ.ਲ"




