WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਸੀਆਈਏ-2 ਵੱਲੋਂ ਨਸ਼ਿਆਂ ਦਾ ਵੱਡਾ ਜ਼ਖ਼ੀਰਾ ਬਰਾਮਦ

3 ਵਿਅਕਤੀਆਂ ਨੂੰ 15400 ਨਸ਼ੀਲ਼ੀਆਂ ਗੋਲੀਆਂ ਸਮੇਤ ਦਬੋਚਿਆ

ਬਠਿੰਡਾ, 27 ਦਸੰਬਰ (ਅਸ਼ੀਸ਼ ਮਿੱਤਲ): ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਸੀਆਈਏ 2 ਦੀ ਟੀਮ ਨੇ ਨਸ਼ਿਆਂ ਦਾ ਇੱਕ ਵੱਡਾ ਜ਼ਖ਼ੀਰਾ ਬਰਾਮਦ ਕਰਦਿਆਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇੰਨਾਂ ਕੋਲੋਂ 15400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਜਾਣਕਾਰੀ ਦਿੰਦਿਆ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦਸਿਆ ਕਿ ਐਸਪੀ ਡੀ ਅਜੈ ਗਾਂਧੀ ਦੀ ਨਿਗਰਾਨੀ ਹੇਠ ਠ ਵਿੱਢੀ ਮੁਹਿੰਮ ਤਹਿਤ ਬਠਿੰਡਾ ਦਿਹਾਤੀ ਏਰੀਏ ਵਿੱਚ ਰੈਪਡ ਰੂਰਲ ਰੈਸਪੌਂਸ ਗੱਡੀਆਂ ਚੱਲ ਰਹੀਆਂ ਹਨ, ਜੋ ਕਿ ਐਮਰਜੈਂਸੀ ਦੌਰਾਨ ਵੱਖ-ਵੱਖ ਏਰੀਏ ਨੂੰ ਕਵਰ ਕਰਕੇ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲ਼ਾਂ ਦੀ ਲਗਾਤਾਰ ਚੈਕਿੰਗ ਕਰਦੀਆਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ

ਇਸ ਦੌਰਾਨ ਹੀ ਕੀਤੀ ਕਾਰਵਾਈ ਦੌਰਾਨ ਇੰਚਾਰਜ ਸੀ.ਆਈ.ਏ ਸਟਾਫ-2 ਇੰਸਪੈਕਟਰ ਕਰਨਦੀਪ ਸਿੰਘ ਦੀ ਅਗਵਾਈ ਹੇਠ ਟੀਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਰਾਮਪੁਰਾ ਸ਼ਹਿਰ ਵਿਖੇ ਦੌਰਾਨੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਥਾਣਾ ਬਾਲਿਆਂਵਾਲੀ ਦੇ ਏਰੀਏ ਪਿੰਡ ਕਿਸ਼ਨਪੁਰਾ ਤੋਂ ਝੰਡੁਕੇ ਜਾ ਰਹੇ ਸੀ। ਦੌਰਾਨੇ ਗਸ਼ਤ ਇੱਕ ਮੋਟਰਸਾਈਕਲ ਪਰ 2 ਵਿਅਕਤੀ ਆ ਰਹੇ ਸਨ, ਉਹਨਾਂ ਵਿਅਕਤੀਆਂ ਨੂੰ ਸ਼ੱਕ ਦੀ ਬਿਨਾਂ ਤੇ ਰੋਕ ਕੇ ਚੈਕਿੰਗ ਕੀਤੀ ਗਈ, ਤਾਂ ਉਹਨਾਂ ਪਾਸ ਥੈਲੇ ਦੀ ਚੈਕਿੰਗ ਉਪਰੰਤ ਉਸ ਥੈਲੇ ਵਿੱਚੋਂ ਨਸ਼ੀਲੀਆਂ ਗੋਲੀਆਂ ਦੇ 1540 ਪੱਤੇ ਕੁੱਲ 15400 ਮਾਰਕਾ ਟਰਾਮਾਡੋਲ ਗੋਲੀਆਂ ਬਰਾਮਦ ਕਰਕੇ ਉਕਤਾਨ ਦੋਸ਼ੀਆਂਨ ਗੁਰਸੰਤ ਸਿੰਘ ਉਰਫ ਸੰਤੂ ਅਤੇ ਸਿਕੰਦਰ ਸਿੰਘ ਵਾਸੀਆਨ ਪਿੰਡ ਦੌਲਤਪੁਰਾ ਅਤੇੁ ਇਹਨਾਂ ਦੀ ਇੰਕਸ਼ਾਪ ਪਰ ਦੋਸ਼ੀ ਗੁਰਜੀਤ ਖਾਨ ਉਰਫ ਐਮੀ ਵਾਸੀ ਮਾਈਸਰਖਾਨਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਖਿਲ਼ਾਫ ਮੁਕੱਦਮਾ ਨੰਬਰ 119 ਮਿਤੀ 26.12.2023 ਅ/ਧ 22ਸੀ/29/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਬਾਲਿਆਂਵਾਲੀ ਦਰਜ ਕੀਤਾ ਗਿਆ।

ਸੀਨੀਅਰ IAS ਅਫ਼ਸਰ VK Singh ਦੀ ਪੰਜਾਬ ਵਾਪਸੀ, ਮਿਲੇਗੀ ਅਹਿਮ ਜ਼ਿੰਮੇਵਾਰੀ

ਇਹਨਾਂ ਦੋਸ਼ੀਆਂਨ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।ਜੋ ਕਿ ਉਕਤਾਨ ਦੋਸ਼ੀਆਂਨ ਅਸ਼ੋਕ ਕੁਮਾਰ ਵਾਸੀ ਫਲੌਦੀ ਰਾਜਸਥਾਨ ਬਠਿੰਡਾ ਪਾਸੋਂ ਨਸ਼ੀਲੀਆਂ ਗੋਲੀਆਂ ਲੈ ਕੇ ਅੱਗੇ ਥੋੜੀ-ਥੋੜੀ ਮਾਤਰਾ ਅੱਗੇ ਸਪਲਾਈ ਕਰਦੇ ਸਨ। ਉਕਤਾਨ ਦੋਸ਼ੀਆਨ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ।ਜਿਹਨਾਂ ਪਾਸੋਂ ਹੋਰ ਵੀ ਨਸ਼ੀਲੇ ਪਦਾਰਥ ਬਰਾਮਦ ਹੋਣ ਦੀ ਸੰਭਾਵਨਾ ਹੈ।ਗੁਰਸੰਤ ਸਿੰਘ ਉਰਫ ਸੰਤੂ ਵਿਰੁੱਧ ਪਹਿਲਾਂ ਵੀ ਮੁਕੱਦਮਾ ਨੰਬਰ 60 ਮਿਤੀ 26.5.2020 ਅ/ਧ 22ਸੀ/25/61/85 ਐੱਨ.ਡੀ.ਪੀ.ਐੱਸ ਐਕਟ ਥਾਣਾ ਸਿਟੀ ਰਾਮਪੁਰਾ ਵਿਖੇ ਦਰਜ਼ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ

 

 

 

Related posts

ਕਿਸਾਨਾਂ ਵੱਲੋਂ ਛੇਵੇਂ ਦਿਨ ਵੀ ਵਿੱਤ ਮੰਤਰੀ ਦੀ ਕੋਠੀ ਅੱਗੇ ਧਰਨਾ ਜਾਰੀ

punjabusernewssite

ਲੱਖਾ ਸਿਧਾਨਾ ਨੂੰ ਪੁਲਿਸ ਨੇ ਰਾਮਪੂਰਾ ਫੂਲ ਤੋਂ ਕੀਤਾ ਗ੍ਰਿਫ਼ਤਾਰ

punjabusernewssite

ਸੁਖਬੀਰ ਸਿੰਘ ਬਾਦਲ ਨੇ ਮਾਲਵਾ ਖੇਤਰ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਪਿੰਡ ਬਾਦਲ ਸੱਦੀ ਮੀਟਿੰਗ

punjabusernewssite