ਗੁਰਦਾਸਪੁਰ, 26 ਮਈ: ਇਥੇ ਇਕ ਆੜ੍ਹਤੀ ਵੱਲੋਂ ਟਰੱਕ ਡਰਾਇਵਰ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਿਆ ਹੈ ਕਿ ਇਹ ਆੜਤੀਆਂ ਅਤੇ ਡਰਾਈਵਰਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਵਧੀ ਤਲਖੀ ਕਾਰਨ ਇਹ ਘਟਨਾ ਵਾਪਰੀ ਹੈ। ਸੂਚਨਾ ਮੁਤਾਬਕ ਗੁਰਦਾਸਪੁਰ ਦੇ ਗੋਦਾਮਾਂ ਵਿਚ ਟਰੱਕ ਕਣਕ ਲੈ ਕੇ ਪਹੁੰਚੇ ਸਨ ਤੇ ਇਸ ਦੌਰਾਨ ਉਥੇ ਹੀ ਦੂਜੇ ਪਾਸੇ ਇੱਕ ਆੜ੍ਹਤੀ ਕਾਰ ਵਿਚ ਆਪਣੇ ਸਾਥੀਆਂ ਨਾਲ ਜਾ ਰਿਹਾ ਸੀ। ਅਚਾਨਕ ਟਰੱਕ ਅਤੇ ਆੜਤੀ ਦੇ ਕਾਰ ਦੀ ਟੱਕਰ ਹੋ ਜਾਂਦੀ ਹੈ ਤੇ ਇਸ ਹਾਦਸੇ ਕਾਰਨ ਦੋਨਾਂ ਧਿਰਾਂ ਵਿਚਕਾਰ ਕਹਾਸੁਣੀ ਹੋ ਗਈ ਤੇ ਗੱਲ ਵਧ ਗਈ।
ਪੰਥਕ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਦੀ ਚੋਣ ਮੁਹਿੰਮ ਵੀ ਲੋਕ ਲਹਿਰ ਬਣਨ ਲੱਗੀ
ਜਿਸ ਤੋਂ ਬਾਅਦ ਗੁੱਸੇ ਵਿਚ ਆਏ ਆੜ੍ਹਤੀ ਨੇ ਕਥਿਤ ਤੌਰ ‘ਤੇ ਟਰੱਕ ਡਰਾਇਵਰ ਨੂੰ ਆਪਣੇ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ। ਟਰੱਕ ਡਰਾਇਵਰ ਦੀ ਪਛਾਣ ਮੱਖਣ ਮਸੀਹ ਵੱਜੋਂ ਹੋਈ ਹੈ ਅਤੇ ਆੜ੍ਹਤੀ ਦਾ ਨਾਂਅ ਹਰਪਾਲ ਸਿੰਘ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਇਸ ਘਟਨਾ ਦਾ ਪਤਾ ਲੱਗਣ ’ਤੇ ਹੋਰ ਟਰੱਕ ਡਰਾਇਵਰ ਅਤੇ ਡਰਾਈਵਰ ਦਾ ਪਰਿਵਾਰ ਵੀ ਉਥੇ ਪਹੁੰਚ ਜਾਂਦਾ ਹੈ। ਜਿਸਤੋਂ ਬਾਅਦ ਗੁੱਸੇ ਵਿਚ ਆਏ ਲੋਕ ਆੜ੍ਹਤੀ ਦੀਆਂ ਗੱਡੀਆਂ ਦੀ ਭੰਨਤੋੜ ਕਰਦੇ ਹਨ ਤੇ ਆੜਤੀ ਨੂੰ ਗ੍ਰਿਫਤਾਰ ਕਰਨ ਲਈ ਗੋਦਾਮ ਦੇ ਬਾਹਰ ਹੀ ਧਰਨਾ ’ਤੇ ਬੈਠ ਜਾਂਦੇ ਹਨ। ਫਿਲਹਾਲ ਪੁਲਿਸ ਵੱਲੋਂ ਇਸ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Share the post "ਗੁਰਦਾਸਪੁਰ ’ਚ ਵਾਪਰੀ ਵੱਡੀ ਘਟਨਾ, ਮਾਮੂਲੀ ਵਿਵਾਦ ਤੋਂ ਬਾਅਦ ਆੜਤੀ ਨੇ ਮਾਰੀ ਟਰੱਕ ਡਰਾਈਵਰ ਨੂੰ ਗੋ+ਲੀ"