ਕੋਲਕੱਤਾ, 17 ਜੂਨ: ਸੋਮਵਾਰ ਨੂੰ ਪੱਛਮੀ ਬੰਗਾਲ ਦੇ ਵਿਚ ਵਾਪਰੇ ਇੱਕ ਵੱਡੇ ਰੇਲ ਹਾਦਸੇ ਦੇ ਵਿਚ ਦਰਜ਼ਨਾਂ ਸਵਾਰੀਆਂ ਦੇ ਗੰਭੀਰ ਰੂੁਪ ਵਿਚ ਜਖ਼ਮੀ ਹੋਣ ਤੇ ਭਾਰੀ ਨੁਕਸਾਨ ਹੋਣ ਦੀ ਸੂਚਨਾ ਹੈ। ਇਸ ਹਾਦਸੇ ਵਿਚ ਇੱਕ ਮਾਲ ਗੱਡੀ ਨੇ ਅੱਗੇ ਖੜੀ ਐਕਸਪ੍ਰੈਸ ਗੱਡੀ ਦੇ ਵਿਚ ਜਾ ਵੱਜੀ, ਜਿਸਦੇ ਕਾਰਨ ਡੱਬੇ ਉਪਰ ਡੱਬੇ ਚੜ੍ਹ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਰੇਲਵੇ ਵਿਭਾਗ ਵੱਲੋਂ ਬਚਾਅ ਦੇ ਕਾਰਜ਼ ਸ਼ੁਰੂ ਕਰ ਦਿੱਤੇ ਹਨ ਤੇ ਜਖਮੀਆਂ ਨੂੰ ਨਜਦੀਕੀ ਹਸਪਤਾਲ ਵਿਚ ਪਹੁੰਚਾਇਆ ਜਾ ਰਿਹਾ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮੱਦਦ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।
ਹਿਮਾਚਲ ਘਟਨਾ: ਅੰਮ੍ਰਿਤਸਰ ’ਚ ਪਰਚਾ ਦਰਜ਼, ਚੰਨੀ ਨੇ ਕੀਤੀ ਮੁੱਖ ਮੰਤਰੀ ਨਾਲ ਗੱਲਬਾਤ
ਦਸਣਾ ਬਣਦਾ ਹੈ ਕਿ ਜਲਪਾਈਗੁੜੀ ਨਜਦੀਕ ਵਾਪਰੇ ਇਸ ਹਾਦਸੇ ਵਿਚ ਸਟੇਸ਼ਨ ‘ਤੇ ਖੜੀ ਕੰਚਨਜੰਗਾ ਐਕਸਪ੍ਰੈਸ ਦੇ ਵਿਚ ਪਿੱਛੇ ਤੋਂ ਆਈ ਇੱਕ ਮਾਲ ਗੱਡੀ ਨੇ ਸਿਗਨਲ ਤੋੜਦੇ ਹੋਏ ਟੱਕਰ ਮਾਰ ਦਿੱਤੀ। ਜਿਸ ਕਾਰਨ ਪਿਛਲੇ ਡੱਬਿਆਂ ਦਾ ਭਾਰੀ ਨੁਕਸਾਨ ਹੋਇਆ ਤੇ ਇਹ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ। ਇਸ ਹਾਦਸੇ ਵਿਚ ਦਰਜ਼ਨਾਂ ਸਵਾਰੀਆਂ ਦੇ ਗੰਭੀਰ ਰੂਪ ਵਿਚ ਜਖਮੀ ਹੋਣ ਦੀ ਸੂਚਨਾ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਐਨਡੀਆਰਐਫ਼ ਅਤੇ ਐਸਡੀਆਰਐਫ਼ ਸਹਿਤ ਰੇਲਵੇ ਵਿਭਾਗ ਤੇ ਪੁਲਿਸ ਵੱਲੋਂ ਸਥਾਨਕ ਸਰਕਾਰ ਨਾਲ ਮਿਲਕੇ ਬਚਾਓ ਕਾਰਜ਼ ਜਾਰੀ ਹਨ।