ਨਵੀਂ ਦਿੱਲੀ, 29 ਜੂਨ: ਇਹ ਖ਼ਬਰ ਉਨ੍ਹਾਂ ਲੋਕਾਂ ਲਈ ਇੱਕ ‘ਕਰਾਰੀ ਚਪੇੜ’ ਵਾਂਗ ਹੈ ਜੋ ਹਰ ਸਮੇਂ ਪੰਜਾਬੀਆਂ ਉਪਰ ਨਸ਼ੇੜੀਆਂ ਤੇ ਵੱਖਵਾਦੀਆਂ ਦੇ ਠੱਪਾ ਲਗਾ ਰਹੇ ਹਨ। ਮਿਹਨਤੀ ਤੇ ਹਮੇਸ਼ਾ ਅੱਗੇ ਵਧਣ ਵਾਲੀ ਕੌਮ ਕਹਾਉਣ ਵਾਲੇ ਪੂਰੇ ਪੰਜਾਬੀਆਂ ਲਈ ਇਹ ਵੱਡੀ ਮਾਣ ਵਾਲੀ ਗੱਲ ਹੈ ਕਿ ਇਸ ਸਮੇਂ ਚਾਰ ਪੰਜਾਬੀ ਨੌਜਵਾਨ ਇੱਕੋਂ ਸਮੇਂ ਕੌਮਾਤਰੀ ਖੇਡਾਂ ਦੇ ਵਿਚ ਦੇਸ ਦੀ ਅਗਵਾਈ ਕਰ ਰਹੇ ਹਨ। ਇਸ ਖ਼ਬਰ ਨੂੰ ਪੰਜਾਬ ਤੇ ਪੰਜਾਬੀਆਂ ਨੂੰ ਚਾਹੁਣ ਵਾਲਿਆਂ ਨੂੰ ਵੱਡੀ ਪੱਧਰ ’ਤੇ ਸੇਅਰ ਕਰਕੇ ਹੌਸਲਾ ਅਫ਼ਜਾਈ ਕੀਤੀ ਜਾ ਰਹੀ ਹੈ। ਪਹਿਲੀ ਵਾਰ ਦੇਸ਼ ਦੀਆਂ ਵੱਡੀਆਂ ਖੇਡਾਂ ਮੰਨੀਆਂ ਜਾਂਦੀਆਂ, ਹਾਕੀ, ਕ੍ਰਿਕਟ ਅਤੇ ਫੁੱਟਬਾਲ ਵਿੱਚ ਭਾਰਤੀ ਟੀਮ ਦੀ ਕਪਤਾਨੀ ਪੰਜਾਬੀ ਕਰ ਰਹੇ ਹਨ।
ਦਿੱਲੀ ਤੇ ਜਬਲਪੁਰ ਤੋਂ ਬਾਅਦ ਹੁਣ ਰਾਜੋਕਟ ’ਚ ਵੀ ਡਿੱਗੀ ਏਅਰਪੋਰਟ ਦੀ ਛੱਤ
ਹਰਮਨਪ੍ਰੀਤ ਸਿੰਘ ਪੈਰਿਸ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੀ, ਸ਼ੁਭਮਨ ਗਿੱਲ ਜ਼ਿੰਬਾਬਵੇ ਦੌਰੇ ’ਤੇ ਭਾਰਤੀ ਕ੍ਰਿਕਟ ਟੀਮ ਦੀ, ਹਰਮਨਪ੍ਰੀਤ ਕੌਰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਅਤੇ ਗੁਰਬੀਰ ਸੰਧੂ ਭਾਰਤੀ ਫੁੱਟਬਾਲ ਟੀਮ ਦੀ ਅਗਵਾਈ ਕਰ ਰਹੇ ਹਨ। ਉਧਰ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਇਸ ਗੱਲ ਨੂੰ ਆਪਣੇ ਸੋਸਲ ਮੀਡੀਆ ’ਤੇ ਪੋਸਟ ਕਰਦਿਆਂ ਲਿਖਿਆ ਹੈ ਕਿ‘‘ ਇਹ ਪੰਜਾਬ ਦੇ ਹੋਰ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਵਾਲਾ ਅਤੇ ਪ੍ਰੇਰਨਾਦਾਇਕ ਹੈ।’’
Share the post "ਪੰਜਾਬੀਆਂ ਲਈ ਮਾਣ ਵਾਲੀ ਗੱਲ: ਚਾਰ ਪੰਜਾਬੀ ਨੌਜਵਾਨ ਕੌਮਾਂਤਰੀ ਖੇਡਾਂ ਦੀ ਸੰਭਾਲ ਰਹੇ ਹਨ ਕਪਤਾਨੀ"