ਨਵੀਂ ਦਿੱਲੀ, 1 ਜੂਨ: ਦੇਸ ਭਰ ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦੀ ਪੋÇਲੰਗ ਖ਼ਤਮ ਹੋਣ ਤੋਂ ਪਹਿਲਾਂ ਸ਼ਨੀਵਾਰ ਨੂੰ ਇੰਡੀਆ ਗਠਜੋੜ ਦੀ ਇਕ ਅਹਿਮ ਮੀਟਿੰਗ ਹੋਈ। ਇਹ ਮੀਟਿੰਗ ਕਾਂਗਰਸ ਦੇ ਪ੍ਰਧਾਨ ਮਲਿਕਾਰੁਜਨ ਖੜਗੇ ਦੇ ਘਰ ਹੋਈ, ਜਿਸ ਵਿਚ ਕਾਂਗਰਸ ਪਾਰਟੀ ਵੱਲੋਂ ਸ਼੍ਰੀਮਤੀ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਤੇ ਕੇ.ਸੀ ਵੈਨੂਗੋਪਾਲ ਆਦਿ ਤੋਂ ਇਲਾਵਾ ਗਠਜੋੜ ਦੇ ਦੂਜੇ ਮਹੱਤਵਪੂਰਨ ਮੈਂਬਰਾਂ ਸ਼ਰਦ ਪਵਾਰ, ਅਖਿਲੇਸ਼ ਯਾਦਵ, ਤੇਜਸਵੀ ਯਾਦਵ, ਅਰਵਿੰਦ ਕੇਜ਼ਰੀਵਾਲ, ਭਗਵੰਤ ਮਾਨ, ਫ਼ਾਰੁਕ ਅਬਦੁੱਲਾ ਤੇ ਕਮਿਊਨਿਸਟ ਪਾਰਟੀਆਂ ਦੇ ਆਗੂ ਮੌਜੂਦ ਰਹੇ।
ਰਵਨੀਤ ਬਿੱਟੂ ਦਾ ‘ਬੱਕਰੀ’ ਵਰਗਾ ਦਿਲ, ਘਟੀਆ ਸਿਆਸਤ ਨੂੰ ਲੋਕ ਨਹੀਂ ਕਰਦੇ ਪਸੰਦ: ਰਾਜਾ ਵੜਿੰਗ
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਖੜਗੇ ਨੇ ਕਿਹਾ ਕਿ ‘‘ ਹੁਣ ਤੱਕ ਮਿਲੀਆਂ ਰੀਪੋਰਟਾਂ ਮੁਤਾਬਕ ਇੰਡੀਆ ਗਠਜੋੜ ਨੂੰ 295 ਸੀਟਾਂ ਆ ਰਹੀਆਂ ਹਨ, ਜਿਸਤੋਂ ਸਾਫ਼ ਹੈ ਕਿ ਦੇਸ ਵਿਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ’’ ਉਨ੍ਹਾਂ ਕਿਹਾ ਕਿ ਦੇਸ ਦੇ ਵਿਚ ਮੋਦੀ ਪ੍ਰਤੀ ਲੋਕਾਂ ਵਿਚ ਜੋ ਨਰਾਜਗੀ ਸੀ ਉਹ ਇੰਨ੍ਹਾਂ ਵੋਟਾਂ ਰਾਹੀਂ ਵੋਟਰਾਂ ਵੱਲੋਂ ਕੱਢੀ ਗਈ ਹੈ, ਜਿਸਦੇ ਚੱਲਦੇ ਹੁਣ ਭਾਜਪਾ ਦੀ ਸਰਕਾਰ ਜਾਣ ਵਾਲੀ ਹੈ। ਸ਼੍ਰੀ ਖੜਗੇ ਨੇ ਕਿਹਾ ਕਿ ਮੀਟਿੰਗ ਵਿਚ ਇਹ ਵੀ ਫੈਸਲਾ ਲਿਆ ਗਿਆ ਕਿ ਗਠਜੋੜ ਦੇ ਉਮੀਦਵਾਰਾਂ ਨੂੰ ਵੋਟਾਂ ਦੀ ਗਿਣਤੀ ਸਬੰਧੀ ਕੁੱਝ ਮਹੱਤਵਪੂਰਨ ਹਿਦਾਇਤਾਂ ਕੀਤੀਆਂ ਜਾਣ ਕਿ ਉਹ ਸਰਟੀਫਿਕੇਟ ਮਿਲਣ ਤੱਕ ਗਿਣਤੀ ਸੈਂਟਰ ਤੋਂ ਨਾ ਆਉਣ। ਇਸਤੋਂ ਇਲਾਵਾ ਚੋਣ ਕਮਿਸ਼ਨ ਨੂੰ ਵੀ ਮਿਲਣ ਦਾ ਫੈਸਲਾ ਲਿਆ ਗਿਆ।
Share the post "ਚੋਣਾਂ ਖ਼ਤਮ ਹੋਣ ਤੋਂ ਪਹਿਲਾਂ ‘ਇੰਡੀਆ’ ਗਠਜੋੜ ਦੀ ਹੋਈ ਮੀਟਿੰਗ, ਲਿਆ ਮਹੱਤਵਪੁੂਰਨ ਫੈਸਲਾ"