ਕੁਦਰਤ ਦਾ ਕਹਿਰ: ਤਿੰਨ ਪੁੱਤਰਾਂ ਨੂੰ ਜਨਮ ਦੇਣ ਵਾਲੀ ਮਾਂ ਦੀ ਜਣੇਪੇ ਦੌਰਾਨ ਹੋਈ ਮੌਤ, ਬੱਚੇ ਵੀ ਨਹੀਂ ਬਚੇ

0
80
+2

ਸੰਗਰੂਰ, 28 ਅਕਤੂਬਰ: ਜ਼ਿਲੇ ਦੇ ਪਿੰਡ ਕੋਟੜਾ ਲਹਿਲ ਦੀ ਇੱਕ ਨੌਜਵਾਨ ਔਰਤ ਦੀ ਜਣੇਪੇ ਦੌਰਾਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। 24 ਸਾਲਾਂ ਦੀ ਇਸ ਔਰਤ ਮਨਦੀਪ ਕੌਰ ਪਤਨੀ ਜਸਪ੍ਰੀਤ ਸਿੰਘ ਨੇ ਰਜਿੰਦਰਾ ਮੈਡੀਕਲ ਕਾਲਜ਼ ਵਿਚ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ ਸੀ ਪ੍ਰੰਤੂ ਨਾਂ ਉਸਦੀ ਨਿਸ਼ਾਨੀ ਬਣੇ ਇਹ ਪੁੱਤਰ ਬਚ ਸਕੇ ਤੇ ਨਾਂ ਹੀ ਉਨ੍ਹਾਂ ਨੂੰ ਜਨਮ ਦੇਣ ਵਾਲੀ ਇਹ ਮਾਂ। ਸੂਚਨਾ ਮੁਤਾਬਕ ਮਨਦੀਪ ਕੌਰ ਨੂੰ ਦੋ ਦਿਨ ਪਹਿਲਾਂ ਸਾਹ ਦੀ ਸਮੱਸਿਆ ਆਉਣ ਕਾਰਨ ਸੰਗਰੂਰ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਸਦਾ ਡਿਲੀਵਰੀ ਵਾਲਾ ਸਮਾਂ ਵੀ ਪੂਰਾ ਹੋ ਗਿਆ ਸੀ। ਹਾਲਾਤ ਜਿਆਦਾ ਵਿਗੜਣ ਕਾਰਨ ਸੰਗਰੂਰ ਤੋਂ ਉਸਨੂੰ ਰਜਿੰਦਰਾ ਮੈਡੀਕਲ ਕਾਲਜ਼ ਪਟਿਆਲਾ ਭੇਜ ਦਿੱਤਾ।

ਇਹ ਵੀ ਪੜ੍ਹੋ:ਪੀ.ਐਸ.ਪੀ.ਸੀ.ਐਲ. ਦਾ ਮੁੱਖ ਖ਼ਜ਼ਾਨਚੀ 50,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਜਿੱਥੇ ਕੁੱਝ ਘੰਟਿਆਂ ਬਾਅਦ ਵੱਡੇ ਅਪਰੇਸ਼ਨ ਨਾਲ ਉਸਨੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ। ਪ੍ਰੰਤੂ ਇਸ ਵਿਚ ਦੋ ਬੱਚੇ ਤਾਂ ਮਾਂ ਦੇ ਪੇਟ ਵਿਚੋਂ ਹੀ ਮਰੇ ਹੋਏ ਨਿਕਲੇ ਤੇ ਤੀਜ਼ੇ ਨੇ ਵੀ ਜਨਮ ਲੈਣ ਦੇ ਪੰਜ ਮਿੰਟਾਂ ਦੇ ਅੰਦਰ ਦਮ ਤੋੜ ਦਿੱਤਾ। ਪ੍ਰਵਾਰ ਉਪਰ ਟੁੱਟ ਰਿਹਾ ਇਹ ਦੁੱਖਾਂ ਦਾ ਪਹਾੜ ਇਕੱਲੇ ਬੱਚਿਆਂ ਦੀ ਮੌਤ ਨਾਲ ਹੀ ਖ਼ਤਮ ਨਹੀਂ, ਬਲਕਿ ਉਨ੍ਹਾਂ ਨੂੰ ਜਨਮ ਦੇਣ ਵਾਲੀ ਮਾਂ ਵੀ ਕੁੱਝ ਘੰਟਿਆਂ ਬਾਅਦ ਖ਼ਤਮ ਹੋ ਗਈ। ਇਸ ਘਟਨਾ ਦੇ ਨਾਲ ਜਿਥੇ ਸਹੁਰੇ ਘਰ ਦੇ ਨਾਲ-ਨਾਲ ਮਨਦੀਪ ਦੇ ਪੇਕੇ ਪ੍ਰਵਾਰ ਵਿਚ ਵੀ ਮਾਤਮ ਛਾਇਆ ਹੋਇਆ ਹੈ, ਉਥੇ ਪੂਰੇ ਪਿੰਡ ਅਤੇ ਆਸਪਾਸ ਦੇ ਇਲਾਕੇ ਵਿਚ ਸੋਗ ਦੀ ਲਹਿਰ ਹੈ।

 

+2

LEAVE A REPLY

Please enter your comment!
Please enter your name here