ਲੁਧਿਆਣਾ ’ਚ ਤੇਜ ਰਫ਼ਤਾਰ ਕਾਰ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਦੀ ਮੌਤ, ਇੱਕ ਜਖ਼ਮੀ

0
84
+1

ਲੁਧਿਆਣਾ, 14 ਸਤੰਬਰ: ਸਥਾਨਕ ਸ਼ਹਿਰ ਵਿਚ ਗੁਜ਼ਰਦੇ ਕੌਮੀ ਮਾਰਗ ਦੇ ਪੁਲ ਉਪਰ ਘੰਟਾ ਘਰ ਨਜਦੀਕ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਇੱਕ ਤੇਜ ਰਫ਼ਤਾਰ ਕਾਰ ਦੀ ਚਪੇਟ ਵਿਚ ਆਉਣ ਕਾਰਨ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਅਤੇ ਇੱਕ ਦੇ ਜਖ਼ਤੀ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਡਾਕਟਰਾਂ ਦੀ ਹੜਤਾਲ ਦਾ ਮੁੱਦਾ ਹੱਲ ਹੋਣ ਦੀ ਉਮੀਦ ਬੱਝੀ

ਹਾਲੇ ਤੱਕ ਮ੍ਰਿਤਕ ਨੌਜਵਾਨ ਦੀ ਪਹਿਚਾਣ ਨਹੀਂ ਹੋਈ ਪ੍ਰੰਤੂ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮ੍ਰਿਤਕ ਅਤੇ ਜਖ਼ਮੀ ਹੋਇਅ ਨੌਜਵਾਨ ਪ੍ਰਵਾਸੀ ਮਜਦੂਰ ਹਨ, ਜੋਕਿ ਰਾਤ ਨੂੰ ਡਿਊਟੀ ਕਰਕੇ ਵਾਪਸ ਆ ਰਹੇ ਸਨ। ਘਟਨਾ ਤੋਂ ਬਾਅਦ ਮੋਟਰਸਾਈਕਲ ਅਤੇ ਦੋਨੋਂ ਨੌਜਵਾਨ ਉਥੇ ਪਏ ਹੋਏ ਸਨ, ਜਿੰਨ੍ਹਾਂ ਵਿਚੋਂ ਇੱਕ ਦੀ ਲਾਸ਼ ਨੂੰ ਪੁਲਿਸ ਨੇ ਮੁਰਦਾਘਰ ਅਤੇ ਦੂਜੇ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਹੈ। ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

 

+1

LEAVE A REPLY

Please enter your comment!
Please enter your name here