ਮੁਜੱਫ਼ਰਾਬਾਦ, 11 ਜਨਵਰੀ: ਸ਼ਨੀਵਾਰ ਨੂੰ ਯੂਪੀ ਵਿਚ ਇੱਕ ਚੱਲਦੀ ਹੋਈ ਬੱਸ ਨੂੰ ਅੱਗ ਲੱਗਣ ਦੀ ਸੂਚਨਾ ਸਾਹਮਣੇ ਆਈ ਹੈ। ਇਸ ਘਟਨਾ ਵਿਚ ਬੇਸ਼ੱਕ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਬੱਸ ਸੜ ਕੇ ਸਵਾਹ ਹੋ ਗਈ ਅਤੇ ਨਾਲ ਹੀ ਬੱਸ ਵਿਚ ਪਿਆ ਮੁਸਾਫ਼ਰਾਂ ਦਾ ਸਮਾਨ ਵੀ ਮੱਚ ਗਿਆ। ਸੂਚਨਾ ਮੁਤਾਬਕ ਇਹ ਬੱਸ ਮੁਜੱਫ਼ਰਾਬਾਦ ਤੋਂ ਪਟਨਾ ਜਾ ਰਹੀ ਸੀ।
ਇਹ ਵੀ ਪੜ੍ਹੋ ‘ਕੁੜੀ’ ਪਿੱਛੇ ਦੋਸਤ ਨੇ ਦੋਸਤ ਦਾ ਕੀਤਾ ਬੇਰਹਿਮੀ ਨਾਲ ਕ+ਤਲ
ਪ੍ਰੰਤੂ ਰਾਸਤੇ ਵਿਚ ਇੱਕ ਓਵਰਬ੍ਰਿਜ਼ ਉਪਰ ਅਚਾਨਕ ਇੰਜਨ ਵਿਚੋਂ ਧੂੰਆਂ ਨਿਕਲਣ ਲੱਗਿਆ, ਜਿਸ ਕਾਰਨ ਅੱਗ ਲੱਗ ਗਈ। ਇਸਤੋਂ ਤੁਰੰਤ ਬਾਅਦ ਬੱਸ ਦੇ ਡਰਾਈਵਰ ਤੇ ਕੰਢਕਟਰ ਨੇ ਛਾਲ ਕਾਰ ਦਿੱਤੀ ਤੇ ਮੁੜ ਸਵਾਰੀਆਂ ਵੀ ਬਾਹਰ ਨਿਕਲ ਗਈਆਂ। ਪ੍ਰੰਤੂ ਬਹੁਤੀਆਂ ਸਵਾਰੀਆਂ ਦਾ ਸਮਾਨ ਬੱਸ ਵਿਚ ਹੀ ਰਹਿਣ ਕਾਰਨ ਸੜ ਕੇ ਸਵਾਹ ਹੋ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite