Moga News: ਬੀਤੇ ਕੱਲ ਮੋਗਾ-ਕੋਟਕਪੂਰਾ ਰੋਡ ‘ਤੇ ਕਸਬਾ ਬਾਘਾਪੁਰਾਣਾ ਕੋਲ ਇੱਕ ਮੋਟਰਸਾਈਕਲ ਤੇ ਟਿੱਪਰ ਵਿਚਕਾਰ ਵਾਪਰੇ ਦਰਦਨਾਕ ਹਾਦਸੇ ਦੇ ਵਿਚ ਇੱਕ ਨਵਵਿਆਹੀ ਲੜਕੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜੋਤੀ ਨਾਂ ਦੀ ਇਹ ਲੜਕੀ ਆਪਣੇ ਭਰਾ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਸਹੁਰੇ ਘਰ ਕੋਟਕਪੂਰਾ ਤੋਂ ਪੇਕੇ ਮੋਗਾ ਵੱਲ ਜਾ ਰਹੀ ਸੀ।
ਇਹ ਵੀ ਪੜ੍ਹੋ ਟਿਕਟ ਨੂੰ ਲੈ ਕੇ ਹੋਈ ਤਕਰਾਰ ਪਿੱਛੋਂ ਪਾੜਿਆ ਨੇ ਸਰਕਾਰੀ ਬੱਸ ਦਾ ਕੰਡਕਟਰ ਕੁੱਟਿਆ, ਹੋਇਆ ਪਰਚਾ ਦਰਜ਼
ਦਸਿਆ ਜਾ ਰਿਹਾ ਕਿ ਜੋਤੀ ਕੁੱਝ ਮਹੀਨਿਆਂ ਦੀ ਗਰਭਵਤੀ ਸੀ। ਇਸ ਹਾਦਸੇ ਵਿਚ ਜੋਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਭਰਾ ਗੰਭੀਰ ਰੂਪ ਵਿਚ ਜਖਮੀ ਹੋ ਗਿਆ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਜਾਇਜ਼ਾ ਲਿਆ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


