ਨਾਨਕਸਰ ਸੰਪਰਦਾ ਦੇ ਮੁਖੀ ਦੀ ਗੱਡੀ ਨੇ ਕੁਚਲੀ ਸਕੂਟੀ ਸਵਾਰ ਗਰਭਵਤੀ ਮਹਿਲਾ, ਲੋਕਾਂ ਵੱਲੋਂ ਰੋਸ਼ ਪ੍ਰਦਰਸ਼ਨ

Date:

spot_img

Moga News:ਸ਼ਨੀਵਾਰ ਦੁਪਿਹਰ ਮੋਗਾ ਰੋਡ ’ਤੇ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ ਇੱਕ ਗਰਭਵਤੀ ਔਰਤ ਦੀ ਮੌਤ ਹੋ ਗਈ ਜਦਕਿ ਇਸ ਹਾਦਸੇ ਵਿਚ ਉਸਦਾ ਪਤੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਇਹ ਹਾਦਸਾ ਥਾਣਾ ਸਦਰ ਦੇ ਕੁੱਝ ਕਦਮ ਦੂਰ ਵਾਪਰਿਆਂ ਜਦ ਸਕੂਟੀ ’ਤੇ ਸਵਾਰ ਹੋ ਕੇ ਘਰ ਜਾ ਰਹੇ ਇਸ ਜੋੜੇ ਨੂੰ ਪਿੱਛੇ ਤੋਂ ਤੇਜ਼ ਰਫ਼ਤਾਰ ਆ ਰਹੀ ਇੱਕ ਇੰਡੈਵਰ ਕਾਰ ਨੇ ਜਬਰਦਸਤ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਪਿੰਡ ਨਿਧਾਂਵਾਲੀ ਦੀ ਲਵਜੌਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਸਦਾ ਪਤੀ ਬਲਕਾਰ ਸਿੰਘ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸਦਾ ਡੀਐਮਸੀ ਹਸਪਤਾਲ ਵਿਚ ਇਲਾਜ਼ ਚੱਲ ਰਿਹਾ।

ਇਹ ਵੀ ਪੜ੍ਹੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਗਹਿਰਾ ਸਦਮਾ;ਨੌਜਵਾਨ ਪੋਤਰੀ ਦਾ ਹੋਇਆ ਦਿਹਾਂਤ

ਮ੍ਰਿਤਕ ਲਵਜੀਤ ਸਰਕਾਰੀ ਸਕੂਲ ਵਿਚ ਲੈਬ ਅਟੈਂਡਟ ਦੀ ਨੌਕਰੀ ਕਰਦੀ ਸੀ। ਉਸਦਾ ਪਤੀ ਵੀ ਕੋਈ ਨੌਕਰੀ ਕਰਦਾ ਹੈ। ਇਹ ਇੰਡੈਵਰ ਗੱਡੀ ਨਾਨਕਸਰ ਸੰਪਰਦਾ ਦੇ ਮੁਖੀ ਬਾਬਾ ਲੱਖਾ ਸਿੰਘ ਦੀ ਦੱਸੀ ਜਾ ਰਹੀ ਹੈ। ਕਿਹਾ ਇਹ ਵੀ ਜਾ ਰਿਹਾ ਕਿ ਘਟਨਾ ਸਮੇਂ ਉਕਤ ਬਾਬਾ ਵੀ ਗੱਡੀ ਵਿਚ ਸਵਾਰ ਸੀ। ਘਟਨਾ ਦਾ ਪਤਾ ਲੱਗਦੇ ਹੀ ਮ੍ਰਿਤਕ ਤੇ ਜਖ਼ਮੀ ਜੋੜੇ ਦੇ ਪ੍ਰਵਾਰ ਅਤੇ ਪਿੰਡ ਵਾਲਿਆਂ ਨੇ ਮੋਗਾ ਫ਼ਿਰੋਜਪੁਰ ਰੋਡ ’ਤੇ ਜਾਮ ਲਗਾ ਦਿੱਤਾ। ਇਸਤੋਂ ਇਲਾਵਾ ਥਾਣੇ ਦਾ ਵੀ ਘਿਰਾਓ ਕੀਤਾ।

ਇਹ ਵੀ ਪੜ੍ਹੋ ਵਿਜੀਲੈਂਸ ਦੀ ‘ਰੇਡ’ ਪਟਵਾਰੀ ਫ਼ਰਾਰ, ਕਾਰਿੰਦਾ 3,000 ਰੁਪਏ ਰਿਸ਼ਵਤ ਲੈਂਦਾ ਕਾਬੂ

ਮੀਡੀਆ ਵਿਚ ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਪੁਲਿਸ ਵੱਲੋਂ ਘਟਨਾ ਤੋਂ ਬਾਅਦ ਟੱਕਰ ਮਾਰਨ ਵਾਲੀ ਕਾਰ ਅਤੇ ਉਸਦੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ। ਸੂਚਨਾ ਇਹ ਵੀ ਆ ਰਹੀ ਹੈ ਕਿ ਲੋਕਾਂ ਦੇ ਰੋਹ ਨੂੰ ਦੇਖਦਿਆਂ ਬਾਬੇ ਨੂੰ ਵੀ ਥਾਣੇ ਦੇ ਵਿਚ ਹੀ ਬਿਠਾ ਕੇ ਰੱਖਿਆ ਹੋਇਆ। ਹਾਲਾਂਕਿ ਇੱਕ ਹੋਰ ਮਰਸੀਡਜ਼ ਗੱਡੀ ਬਾਬੇ ਨੂੰ ਲੈਣ ਲਈ ਆਈ ਸੀ ਪ੍ਰੰਤੂ ਲੋਕਾਂ ਵੱਲੋਂ ਰੋਸ਼ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਦਾਅਵਾ ਹੈ ਕਿ ਘਟਨਾ ਸਮੇਂ ਡਰਾਈਵਰ ਵੱਲੋਂ ਕੋਈ ਨਸ਼ੀਲੀ ਵਸਤੂ ਦਾ ਸੇਵਨ ਕੀਤਾ ਹੋ ਸਕਦਾ ਹੈ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਬਿਆਨ ਦਰਜ਼ ਕਰਕੇ ਕਾਰਵਾਈ ਕੀਤੀ ਜਾ ਰਹੀ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

ਪੰਜਾਬ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਸਰਕਾਰ ਦਾ ਸਭ ਤੋਂ ਵੱਡਾ ਟੀਚਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਪੰਜਾਬ ਤੋਂ ਨਸ਼ਿਆਂ ਦਾ ਦਾਗ਼ ਮਿਟਾਉਣ ਲਈ ਸਰਕਾਰ ਪੂਰੀ...

ਪਤਨੀ ਤੇ ਧੀ ਦਾ ਜਾਇਦਾਦ ’ਚ ਕਿੰਨਾ ਹੱਕ? ਵਸੀਅਤ ਬਣਾਉਣ ਤੋਂ ਪਹਿਲਾਂ ਜਾਣ ਲਓ ਜਾਇਦਾਦ ਦੇ ਕਾਨੂੰਨ

ਨਿਊਜ਼ ਡੈਸਕ :  ਜਾਇਦਾਦ ਕਰੋੜਾਂ ਦੀ ਹੋਵੇ ਜਾਂ ਲੱਖਾਂ...