2 Views
ਬਠਿੰਡਾ, 10 ਫਰਵਰੀ: ਸਥਾਨਕ ਸ਼ਹਿਰ ਦੇ ਨਾਮਵਰ ਸਕੂਲ ਸਮਰ ਹਿਲ ਕਾਨਵੈਂਟ ਸਕੂਲ ਦੇ ਵਿੱਚ ਸ੍ਰੀ ਰਾਮ ਲੱਲਾ ਦੇ ਸਵਾਗਤ ਅਤੇ ਬਸੰਤ ਪੰਚਮੀ ਨੂੰ ਸਮਰਪਿਤ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦੇ ਵਿੱਚ ਐਲਕੇਜੀ ਅਤੇ ਯੂਕੇਜੀ ਦੇ ਬੱਚੇ ਰਾਮ-ਸੀਤਾ ਅਤੇ ਲਕਸ਼ਮਣ ਬਣ ਕੇ ਆਏ।ਇਸ ਮੌਕੇ ਬੱਚਿਆਂ ਨੇ ਭਜਨ ਪੇਸ਼ ਕੀਤਾ । ਅਧਿਆਪਕ ਨੀਲਮ ਸ਼ਰਮਾ ਨੇ ਰਾਮ ਮੰਦਿਰ ਅਤੇ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਵਿਸ਼ੇ ਉੱਪਰ ਭਾਸ਼ਨ ਦਿੱਤਾ। ਇਸਦੇ ਬਾਅਦ ਅਧਿਆਪਕਾ ਦੁਆਰਾ ਰਾਮ ਸਿਮਰਤੀ ਗਾਈ ਗਈ।
ਬੱਚਿਆਂ ਨੇ ਆਪਣੇ ਭਜਨਾਂ ‘ਤੇ ਨਿਰਤ ਪੇਸ਼ ਕੀਤਾ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਦੇ ਵਜੋਂ ਸਾਬਕਾ ਮੁੱਖ ਅਧਿਆਪਕਾ ਸਰੋਜ ਚੋਪੜਾ ਅਤੇ ਸਾਬਕਾ ਅਧਿਆਪਕ ਲੱਜਾ ਜੋਸ਼ੀ ਵਿਸ਼ੇਸ਼ ਤੌਰ ‘ਤੇ ਪੁੱਜੇ। ਉਹਨਾਂ ਬੱਚਿਆਂ ਨੂੰ ਭਗਵਾਨ ਦੀ ਭਗਤੀ ਦੇ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੱਚਿਆਂ ਨੇ ਬਸੰਤ ਪੰਚਮੀ ਦੇ ਉੱਪਰ ਵੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਸਰਸਵਤੀ ਤੋ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਅਧਿਆਪਕਾ ਸੁਮਨਜੀਤ ਕੌਰ ਨੇ ਬਸੰਤ ਪੰਚਮੀ ਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ ।
ਇਸ ਪ੍ਰੋਗਰਾਮ ਦੇ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਦੇ ਲੜਕਿਆਂ ਨੇ ਉੜੀ-ਉੜੀ ਪਤੰਗ ਗੀਤ ਉੱਪਰ ਡਾਂਸ ਪੇਸ਼ ਕੀਤਾ। ਅੱਠਵੀਂ ਕਲਾਸ ਦੀਆਂ ਲੜਕੀਆਂ ਨੇ ਪੰਜਾਬੀ ਗਾਣਿਆਂ ਤੇ ਡਾਂਸ ਕੀਤਾ। ਜਿਸ ਦੇ ਬਾਅਦ ਬੱਚਿਆਂ ਨੇ ਪਤੰਗਬਾਜ਼ੀ ਦਾ ਮੁਕਾਬਲਾ ਵੀ ਕਰਵਾਇਆ ਗਿਆ। ਇਸ ਤੋਂ ਇਲਾਵਾ ਚਿੱਤਰਕਾਰੀ ਤੇ ਬਸੰਤ ਪੰਚਮੀ ਉਪਰ ਲੇਖ ਮੁਕਾਬਲਾ ਪਯੋਗਤਾ ਵੀ ਕਰਾਈ ਗਈ। ਪ੍ਰੋਗਰਾਮ ਦੇ ਅਖੀਰ ਵਿੱਚ ਸਕੂਲ ਦੀ ਐਮਡੀ ਰਮੇਸ਼ ਕੁਮਾਰੀ ਨੇ ਬੱਚਿਆਂ ਨੂੰ ਸ੍ਰੀ ਰਾਮ ਲੱਲਾ ਸਵਾਗਤ ਦੀ ਖਬਰ ਦੇ ਪ੍ਰਾਣ ਪ੍ਰਤਿਸ਼ਠਾ ਅਤੇ ਬਸੰਤ ਪੰਚਮੀ ਤੇ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਪਤੰਗਬਾਜ਼ੀ ਮੌਕੇ ਚਾਈਨਾ ਡੋਰ ਦਾ ਇਸਤੇਮਾਲ ਨਾ ਕਰਨ ਦੀ ਸੱਦਾ ਦਿੱਤਾ।
Share the post "ਸਮਰਹਿੱਲ ਕਾਨਵੈਂਟ ਸਕੂਲ ‘ਚ ਸ੍ਰੀ ਰਾਮ ਲੱਲਾ ਤੇ ਬਸੰਤ ਪੰਚਮੀ ਨੂੰ ਸਮਰਪਿਤ ਪ੍ਰੋਗਰਾਮ ਆਯੋਜਿਤ"