Tarn Taran news: ਉੱਘੇ ਕਬੱਡੀ ਖਿਡਾਰੀ ਦਾ ਪਿੰਡ ’ਚ ਹੀ ਗੋ+ਲੀਆਂ ਮਾਰ ਕੇ ਕੀਤਾ ਕ+ਤਲ

0
30

ਤਰਨਤਾਰਨ, 25 ਨਵੰਬਰ: ਬੀਤੀ ਰਾਤ ਜ਼ਿਲੇ੍ਹ ਦੇ ਨੋਸ਼ਿਹਰਾ ਪੰਨੂਆ ਕਸਬੇ ਵਿਚ ਇੱਕ ਉੱਘੇ ਕਬੱਡੀ ਖਿਡਾਰੀ ਦਾ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਬੱਡੀ ਖਿਡਾਰੀ ਦੀ ਪਹਿਚਾਣ ਸੁਖਵਿੰਦਰ ਸਿੰਘ ਉਰਫ਼ ਨੌਨੀ ਵਜੋਂ ਹੋਈ ਹੈ, ਜਿਹੜਾ ਪੰਜਾਬ ਦਾ ਨਾਮਵਾਰ ਕਬੱਡੀ ਖਿਡਾਰੀ ਸੀ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿਚ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਇਸ ਘਟਨਾ ਦੇ ਪਿੱਛੇ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਇਹ ਵੀ ਪੜ੍ਹੋ Bathinda News: ਪਤਨੀ ਨੇ ਤਾਂਤਰਿਕ ਸਹੇਲੀ ਦੇ ਨਾਲ ਰਲਕੇ ਮਾਰਿਆਂ ਪਤੀ, ਲਾਸ਼ ਘਰ ਦੇ ਵੇਹੜੇ ’ਚ ਨੱਪੀ, ਦੇਖੋ ਵੀਡੀਓ

ਇਹ ਵੀ ਜਾਣਕਾਰੀ ਮਿਲੀ ਹੈ ਕਿ ਸੁਖਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸਦਾ ਕਰੀਬ ਡੇਢ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਮੁਢਲੀ ਸੂਚਨਾ ਮੁਤਾਬਕ ਸੁਖਵਿੰਦਰ ਸਿੰਘ ਘਟਨਾ ਸਮੇਂ ਪਿੰਡ ਵਿਚ ਹੀ ਸੀ ਅਤੇ ਉਸਦਾ ਕਿਸੇ ਨਾਲ ਕੋਈ ਝਗੜਾ ਹੋਇਆ, ਜਿੰਨ੍ਹਾਂ ਉਸਦੇ ਉਪਰ ਗੋਲੀਆਂ ਚਲਾ ਦਿੱਤੀਆਂ। ਮ੍ਰਿਤਕ ਨੌਜਵਾਨ ਦੇ ਮਾਪਿਆਂ ਮੁਤਾਬਕ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਮੌਕੇ ’ਤੇ ਪੁੱਜੇ ਇਲਾਕੇ ਦੇ ਡੀਐਸਪੀ ਨੇ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਲਦੀ ਹੀ ਮੁਲਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

 

LEAVE A REPLY

Please enter your comment!
Please enter your name here