ਕੈਨੇਡਾ ’ਚ ਵਾਪਰੇ ਇੱਕ ਭਿਆਨਕ ਸ.ੜਕੀ ਹਾ.ਦਸੇ ਵਿਚ ਪੰਜਾਬੀ ਨੌਜਵਾਨ ਦੀ ਹੋਈ ਮੌ+ਤ

0
91

ਸਮਾਣਾ, 27 ਅਗਸਤ: ਕੈਨੇਡਾ ਵਿਚ ਰੁਜ਼ਗਾਰ ਪ੍ਰਾਪਤੀ ਲਈ ਲੱਖਾਂ ਦੀ ਤਾਦਾਦ ਵਿਚ ਕੈਨੇਡਾ ਗਏ ਪੰਜਾਬੀਆਂ ਨੌਜਵਾਨਾਂ ਦੀ ਪਿਛਲੇ ਕੁੱਝ ਸਮੇਂ ਤੋਂ ਵੱਖ ਵੱਖ ਕਾਰਨਾਂ ਕਰਕੇ ਹੋ ਰਹੀਆਂ ਮੌਤਾਂ ਦੀ ਲੜੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਸੇ ਤਰ੍ਹਾਂ ਦੇ ਵਾਪਰੇ ਇੱਕ ਸੜਕ ਹਾਦਸੇ ਵਿਚ ਇਲਾਕੇ ਦੇ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਨੌਜਵਾਨ ਕਾਰ ’ਤੇ ਸਵਾਰ ਹੋ ਕੇ ਆਪਣੇ ਕੰਮ ਉਪਰ ਜਾ ਰਿਹਾ ਸੀ ਕਿ ਰਾਸਤੇ ਵਿਚ ਇੱਕ ਟਰਾਲੇ ਦੇ ਨਾਲ ਇਸਦੀ ਟੱਕਰ ਹੋ ਜਾਂਦੀ ਹੈ,

Big News: NRI’ਤੇ ਗੋਲੀਆਂ ਚਲਾਉਣ ਵਾਲੇ ਬਦਮਾਸ਼ਾਂ ਦਾ ਪੁਲਿਸ ਨਾਲ ਹੋਇਆ ਮੁਕਾਬਲਾ

ਜਿਸਦੇ ਕਾਰਨ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਤੇ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਪ੍ਰੰਤੂ ਬੀਤੀ ਸ਼ਾਮ ਦਮ ਤੋੜ ਦਿੱਤਾ। ਮਾਪਿਆਂ ਦੇ ਇਸ ਇਕਲੌਤੇ ਪੁੱਤਰ ਕੰਵਰਪਾਲ ਸਿੰਘ ਦੀ ਇੱਕ ਵੱਡੀ ਭੈਣ ਵੀ ਹੈ ਤੇ ਇੰਨ੍ਹਾਂ ਦੇ ਪਿਤਾ ਗੁਰਜੀਤ ਸਿੰਘ ਪੀਆਰਟੀਸੀ ਦੇ ਵਿਚ ਮੁਲਾਜਮ ਹਨ ਅਤੇ ਮਾਤਾ ਅਧਿਆਪਕ ਦੱਸੇ ਜਾ ਰਹੇ ਹਨ। ਪ੍ਰਵਾਰ ਵਾਲਿਆਂ ਮੁਤਾਬਕ ਉਨ੍ਹਾਂ ਦਾ ਪੁੱਤਰ ਕਰੀਬ ਦੋ ਸਾਲ ਪਹਿਲਾਂ ਕੈਨੇਡਾ ਪੜ੍ਹਣ ਗਿਆ ਸੀ ਤੇ ਪੜਾਈ ਤੋਂ ਬਾਅਦ ਉਸਨੂੰ ਵਰਕ ਪਰਮਿਟ ਮਿਲ ਗਿਆ ਸੀ ਤੇ ਹੁਣ ਕੰਮ ’ਤੇ ਜਾਂਦਾ ਸੀ। ਉਹ ਕੈਨੇਡਾ ਦੇ ਸ਼ਹਰਿ ਕਿਸਚਨਰ ਵਿਚ ਰਹਿੰਦਾ ਸੀ।

 

LEAVE A REPLY

Please enter your comment!
Please enter your name here