
ਨਵਾਂ ਸ਼ਹਿਰ, 12 ਜਨਵਰੀ: ਕੈਨੇਡਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਨੌਜਵਾਨ ਨਵਾਂ ਸ਼ਹਿਰ ਦੇ ਪਿੰਡ ਮਜ਼ਾਰਾ ਨੌ ਆਬਾਦ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਹੈ, ਜੋਕਿ ਦੋ ਸਾਲ ਪਹਿਲਾਂ ਆਪਣੇ ਚਗੇਰੇ ਭਵਿੱਖ ਦੇ ਲਈ ਕੈਨੇਡਾ ਪੜਾਈ ਲਈ ਗਿਆ ਸੀ।
20 ਸਾਲਾਂ ਹਰਸ਼ਪ੍ਰੀਤ ਸਿੰਘ ਪੜਾਈ ਦੇ ਨਾਲ-ਨਾਲ ਪਾਰਟ ਟਾਈਮ ਕੰਮ ਵੀ ਕਰਦਾ ਸੀ ਤੇ ਹੁਣ ਅੱਗੇ ਉਸਦੇ ਵੱਲੋਂ ਵਰਕ ਪਰਮਿਟ ਲਈ ਵੀ ਅਪਲਾਈ ਕੀਤਾ ਜਾਣਾ ਸੀ। ਸੂਚਨਾ ਮੁਤਾਬਕ ਹਾਦਸੇ ਸਮੇਂ ਉਹ ਕਾਲਜ਼ ਵੱਲ ਜਾ ਰਿਹਾ ਸੀ। ਘਟਨਾ ਦਾ ਪਤਾ ਲੱਗਦੇ ਹੀ ਮ੍ਰਿਤਕ ਦੇ ਪ੍ਰਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਦੁਖਦਾਈ ਖ਼ਬਰ: ਦੋ ਸਾਲ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਹੋਈ ਮੌ+ਤ"




