Talwandi Sabo News:ਵਿਦਿਆਰਥੀਆਂ ਨੂੰ ਖੋਜ ਦੇ ਖੇਤਰ ਵਿੱਚ ਪ੍ਰੋਤਸਾਹਿਤ ਕਰਨ ਲਈ ਪ੍ਰੋ.(ਡਾ.)ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਦੀ ਪ੍ਰੇਰਣਾ ਸਦਕਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੋਜ ਅਤੇ ਵਿਕਾਸ ਸੈੱਲ ਵੱਲੋਂ ਫੈਕਲਟੀ ਆਫ਼ ਫਾਰਮਾਸਿਊਟੀਕਲ ਸਾਇੰਸਜ਼ ਅਤੇ ਫੈਕਲਟੀ ਆਫ਼ ਹੈਲਥ ਐਂਡ ਅਲਾਈਡ ਸਾਇੰਸਜ਼ ਦੇ ਸਹਿਯੋਗ ਤੇ ਜੈਵ ਪ੍ਰਾਦਯੋਗਿਕੀ ਵਿਭਾਗ, ਨਵੀਂ ਦਿੱਲੀ ਵੱਲੋਂ ਪ੍ਰਾਯੋਜਿਤ ਯੂਨਾਨੀ ਦਵਾਇਆਂ ਤੇ ਉਭਰਦੀਆਂ ਸੰਭਾਵਨਾਵਾਂ ਵਿਸ਼ੇ ‘ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਪ੍ਰੋ. (ਡਾ.) ਸਈਅਦ ਅਹਿਮਦ ਡਾਇਰੈਕਟਰ, ਸੈਂਟਰ ਆਫ਼ ਐਕਸੀਲੈਂਸ, ਜਾਮੀਆ ਹਮਦਰਦ ਨਵੀਂ ਦਿੱਲੀ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ।ਡਾ.ਸਈਅਦ ਨੇ ਦੱਸਿਆ ਕਿ ਭਾਰਤ ਦੀ ਪੁਰਾਣੀ ਕੁਦਰਤੀ ਇਲਾਜ ਪੱਧਤੀ ਯੂਨਾਨੀ ਇਲਾਜ ਪ੍ਰਣਾਲੀ ਜਿਸ ਵਿੱਚ ਜੜ੍ਹੀ ਬੂਟੀਆਂ ਰਾਹੀਂ ਇਲਾਜ ਕੀਤਾ ਜਾਂਦਾ ਹੈ ਜੋ ਪੂਰੀ ਤਰ੍ਹਾਂ ਅਸਰਦਾਰ ਅਤੇ ਪ੍ਰਮਾਣਿਕ ਹੈ।
ਇਹ ਵੀ ਪੜ੍ਹੋ ਫਾਜ਼ਿਲਕਾ ਪੁਲਿਸ ਦਾ ਅਸਲਾ ਤਸਕਰਾਂ ਖ਼ਿਲਾਫ਼ ਵੱਡਾ ਐਕਸ਼ਨ–02 ਪਿਸਟਲ, 04 ਕਾਰਤੂਸ ਸਮੇਤ ਇੱਕ ਗ੍ਰਿਫ਼ਤਾਰ
ਉਹਨ੍ਹਾਂ ਦੱਸਿਆ ਕਿ ਯੂਨਾਨੀ ਦਵਾਈਆਂ ਬਣਾਉਣ ਵੇਲੇ ਸਾਰੇ ਜ਼ਰੂਰੀ ਅਤੇ ਵਿਗਿਆਨਿਕ ਮਾਪਦੰਡਾਂ ਦਾ ਪੂਰਨ ਪਾਲਣ ਕੀਤਾ ਜਾਂਦਾ ਹੈ। ਪਰ ਅਫ਼ਸੋਸ ਕਿ ਸਾਡੀ ਨਵੀਂ ਪੀੜੀ ਇਸ ਤੋਂ ਵਿਮੁੱਖ ਹੁੰਦੀ ਜਾ ਰਹੀ ਹੈ। ਜਦ ਕਿ ਯੂਨਾਨੀ ਪੱਧਤੀ ਵਿੱਚ ਕਈ ਪੁਰਾਣੀਆਂ, ਲੰਬੀਆਂ ਬੀਮਾਰੀਆਂ ਦਾ ਇਲਾਜ ਐਲੋਪੈਥੀ ਇਲਾਜ ਦੇ ਮੁਕਾਬਲੇ ਜ਼ਿਆਦਾ ਅਸਰਦਾਇਕ ਹੈ, ਲੋੜ ਹੈ ਇਸ ਖੇਤਰ ਵਿੱਚ ਨਵੀਆਂ ਖੋਜਾਂ ਰਾਹੀਂ ਹੋਰ ਤੱਤਾਂ ਦੀ ਖੋਜ ਕਰਕੇ ਇਸਨੂੰ ਵਿਗਿਆਨਕ ਵਿਧੀਆਂ ਰਾਹੀਂ ਹੋਰ ਅਸਰਦਾਇਕ ਬਣਾ ਕੇ ਮਨੁੱਖੀ ਸੇਵਾ ਵਿੱਚ ਲਗਾਉਣ ਦੀ। ਇਸ ਮੌਕੇ ਡਾ.ਅਜੈ ਗੁਪਤਾ, ਡਾਇਰੈਕਟਰ ਖੋਜ ਤੇ ਵਿਕਾਸ ,ਵੱਖ-ਵੱਖ ਵਿਭਾਗਾਂ ਦੇ ਡੀਨ, ਫੈਕਲਟੀ ਮੈਂਬਰਾਂ ਤੇ ਲਗਭਗ 250 ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ 10,000 ਰੁਪਏ ਰਿਸ਼ਵਤ ਲੈੰਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਡਾ. ਗੁਪਤਾ ਨੇ ਮੁੱਖ ਵਕਤਾ ਦੀ ਜਾਣ ਪਛਾਣ ਕਰਵਾਉਂਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਨੂੰ ਅਲੋਪ ਹੋ ਰਹੀ ਕੁਦਰਤੀ ਯੂਨਾਨੀ ਇਲਾਜ ਪ੍ਰਣਾਲੀ ਤੋਂ ਜਾਣੂ ਕਰਵਾਉਣਾ ਉਹਨਾਂ ਦਾ ਮਕਸਦ ਹੈ। ਕਿਉਂਕਿ ਮੁੱਖ ਵਕਤਾ ਨੇ ਇਸ ਖੇਤਰ ਵਿੱਚ ਕਾਫੀ ਲੰਮਾ ਸਮਾਂ ਕੰਮ ਕੀਤਾ ਹੈ ਤੇ ਕਈ ਦਵਾਈਆਂ ਉਹਨਾਂ ਦੇ ਨਾਂ ‘ਤੇ ਪੇਟੈਂਟ ਹਨ ਤੇ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਇਸ ਖੇਤਰ ਵਿੱਚ ਖੋਜ ਕਾਰਜਾਂ ਲਈ ਗ੍ਰਾਂਟ ਵੀ ਦਿੱਤੀ ਜਾ ਚੁੱਕੀ ਹੈ।ਡਾ. ਮਨੋਜ ਕੱਟਵਾਲ, ਡੀਨ ਫੈਕਲਟੀ ਆਫ਼ ਫਾਰਮਾਸਿਊਟੀਕਲ ਸਾਇੰਸਜ਼ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਦੱਸਿਆ ਕਿ ਇਸ ਖੇਤਰ ਵਿੱਚ ਵਿਦਿਆਰਥੀਆਂ ਲਈ ਸਵੈ ਉਦਯੋਗ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਹਨ, ਤੇ ਰੁਜ਼ਗਾਰ ਦੇ ਕਈ ਰਸਤੇ ਖੁਲਦੇ ਹਨ। ਆਯੋਜਕਾਂ ਵੱਲੋਂ ਮੁੱਖ ਮਹਿਮਾਨ ਨੂੰ ਯਾਦਾਸ਼ਤ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite





