ਪੰਜਾਬੀ ਦੇ ਉੱਘੇ ਗਾਇਕ ਉਪਰ ਚੱਲਦੇ ਸ਼ੋਅ ਦੌਰਾਨ ਸੁੱਟੀ ਜੁੱਤੀ

Date:

spot_img

ਚੰਡੀਗੜ੍ਹ, 7 ਸਤੰਬਰ: ਉੱਘੇ ਪੰਜਾਬੀ ਗਾਇਕ ਕਰਨ ਔਜਲਾ ਦੇ ਲੰਡਨ ਵਿੱਚ ਹੋ ਰਹੇ ਇੱਕ ਸ਼ੋਅ ਦੌਰਾਨ ਇਕ ਪ੍ਰਸ਼ੰਸਕ ਵੱਲੋਂ ਜੁੱਤੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਚਾਨਕ ਵਾਪਰੀ ਇਸ ਘਟਨਾ ਦੇ ਕਾਰਨ ਗਾਇਕ ਔਜਲਾ ਦੇ ਸ਼ੋਅ ਵਿੱਚ ਭੜਥੂ ਪੈ ਗਿਆ। ਹਾਲਾਂਕਿ ਪ੍ਰਬੰਧਕਾਂ ਨੇ ਫੁਰਤੀ ਦਿਖਾਉਂਦਿਆਂ ਕੁਝ ਨੌਜਵਾਨਾਂ ਨੂੰ ਇਸ ਦੌਰਾਨ ਕਾਬੂ ਵੀ ਕੀਤਾ।

ਵਿਦੇਸ਼ ਜਾਣ ਤੋਂ ਰੋਕਣ ਲਈ ਪਤਨੀ ਨੇ ਪਾੜਿਆ ਪਤੀ ਦਾ ‘ਪਾਸਪੋਰਟ’, ਪਤੀ ਨੇ ਕੀਤੀ ਕਾਰਵਾਈ ਦੀ ਮੰਗ

ਇਸ ਮੌਕੇ ਪ੍ਰਤੀਕਰਮ ਦਿੰਦਿਆਂ ਗਾਇਕ ਕਰਨ ਔਜਲਾ ਨੇ ਆਪਣਾ ਮਿਊਜਿਕ ਬੰਦ ਕਰਕੇ ਅਜਿਹਾ ਕਰਨ ਵਾਲੇ ਨੂੰ ਲਾਹਨਤਾਂ ਪਾਉਂਦਿਆਂ ਕੁਝ ਅੱਪਸ਼ਬਦ ਵੀ ਬੋਲੇ ਅਤੇ ਨਾਲ ਹੀ ਕਿਹਾ ਕਿ ਉਹ ਅਜਿਹਾ ਕੁਝ ਮਾੜਾ ਨਹੀਂ ਗਾਉਂਦਾ ਕਿ ਉਸਦੇ ਜੁੱਤੀਆਂ ਮਾਰੀਆਂ ਜਾਣ। ਦੱਸਣਾ ਬਣਦਾ ਹੈ ਕਿ ਗਾਇਕ ਔਜਲਾ ਦਾ ਲੰਡਨ ਦੇ ਵਿੱਚ ਸੋਅ ਚੱਲ ਰਿਹਾ ਹੈ ਅਤੇ ਸ਼ੋਅ ਦੌਰਾਨ 25-30 ਹਜਾਰ ਦੀ ਭੀੜ ਮੌਜੂਦ ਦੱਸੀ ਜਾ ਰਹੀ ਹੈ।

ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਧੜੀ: ਨਾਮਵਾਰ ਇੰਮੀਗਰੇਸ਼ਨ ਦੇ ਮਾਲਕ ਭੈਣ-ਭਰਾ ਗ੍ਰਿਫਤਾਰ

ਇਸ ਦੌਰਾਨ ਜਦ ਗਾਇਕ ਕਰਨ ਔਜਲਾ ਆਪਣੀ ਪਰਫੋਰਮੈਂਸ ਦੇ ਰਿਹਾ ਸੀ ਤਾਂ ਭੀੜ ਦੇ ਵਿੱਚੋਂ ਕਿਸੇ ਨੇ ਆਪਣਾ ਬੂਟ ਵਗਾਹ ਕੇ ਗਾਇਕ ਵੱਲ ਮਾਰਿਆ ਜੋ ਕਿ ਉਸਦੇ ਮੋਢੇ ਉਪਰ ਆ ਲੱਗਿਆ। ਗਾਇਕ ਨੇ ਇਸ ਬੂਟ ਨੂੰ ਚੁੱਕ ਕੇ ਵਾਪਸ ਸੁੱਟਦਿਆਂ ਅਜਿਹਾ ਕਰਨ ਵਾਲੇ ਨੂੰ ਸਾਹਮਣੇ ਆਉਣ ਦੀ ਵੀ ਚੁਨੌਤੀ ਦਿੱਤੀ। ਇਹ ਘਟਨਾ ਸੋਸ਼ਲ ਮੀਡੀਆ ਉੱਪਰ ਅਗਵਾਨ ਵਾਇਰਲ ਹੋ ਗਈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਜ਼ਿਲ੍ਹਾ ਬਠਿੰਡਾ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਏ ਜਾਣਗੇ 6.50 ਲੱਖ ਬੂਟੇ : ਡਿਪਟੀ ਕਮਿਸ਼ਨਰ

👉"ਵਿਸ਼ਵ ਵਾਤਾਵਰਣ ਦਿਵਸ" ਮੌਕੇ ਪਿੰਡ ਡੂੰਮਵਾਲੀ ਵਿਖੇ "ਨਾਨਕ ਬਗੀਚੀ"...