spot_img
spot_img

ਜੀ ਐਸ ਟੀ ਵਿਭਾਗ ਵੱਲੋਂ ਰਜਿਸਟਰੇਸ਼ਨ ਲਈ ਚਲਾਈ ਜਾ ਰਹੀ ਹੈ ਵਿਸ਼ੇਸ਼ ਮੁਹਿੰਮ

Date:

spot_img

ਸ੍ਰੀ ਮੁਕਤਸਰ ਸਾਹਿਬ 29 ਜਨਵਰੀ:ਵਿੱਤ ਕਮਿਸ਼ਨਰ (ਕਰ) ਕ੍ਰਿਸ਼ਨ ਕੁਮਾਰ ਦੇ ਆਦੇਸ਼ਾਂ ਅਨੁਸਾਰ, ਸਹਾਇਕ ਕਮਿਸ਼ਨਰ ਰਾਜ ਕਰ ਸ੍ਰੀ ਮੁਕਤਸਰ ਸਾਹਿਬ,ਨਰਿੰਦਰ ਕੁਮਾਰ ਅਗਵਾਈ ਹੇਠ ਵਪਾਰ ਮੰਡਲ, ਸ਼੍ਰੀ ਮੁਕਤਸਰ ਸਾਹਿਬ ਤੇ ਹੋਰ ਵੱਖ-ਵੱਖ ਟਰੇਡ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਤੇ ਮੈਬਰਾਂ ਨਾਲ ਮੀਟਿੰਗ ਹੋਈ । ਸਹਾਇਕ ਕਮਿਸ਼ਨਰ ਰਾਜ ਕਰ, ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਵਿੱਤ ਕਮਿਸ਼ਨਰ (ਕਰ)ਕ੍ਰਿਸ਼ਨ ਕੁਮਾਰ ਦੀਆ ਹਦਾਇਤਾਂ ਅਨੁਸਾਰ ਇਹ ਸਪੈਸ਼ਲ ਰਜਿਟਰੇਸ਼ਨ ਸਰਵੇ ਪੰਜਾਬ ਦੇ ਸਾਰੇ ਜਿਲਿਆਂ ਵਿੱਚ ਚੱਲ ਰਿਹਾ ਹੈ, ਜਿਸ ਦੌਰਾਨ ਜੀ ਐਸ ਟੀ ਐਕਟ ਦੀਆਂ ਧਾਰਾਵਾਂ ਅਨੁਸਾਰ ਯੋਗ ਪਾਏ ਜਾਣ ਵਾਲੇ ਅਣਰਜਿਸਟਰਡ ਡੀਲਰਾਂ ਨੂੰ ਜੀ ਐਸ ਟੀ ਐਕਟ ਅਧੀਨ ਰਜਿਸਟਰ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸੀਨੀਅਰ ਸਹਾਇਕ ਬਲਵਿੰਦਰ ਸਿੰਘ ਨੂੰ ਕੀਤਾ ਸਨਮਾਨਿਤ

ਇਹ ਸਰਵੇ 10 ਫਰਵਰੀ 2025 ਤੱਕ ਕੀਤਾ ਜਾਣਾ ਹੈ, ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਸਰਵਿਸ ਸੈਕਟਰ ਅਧੀਨ ਰਜਿਸਟਰਡ ਡੀਲਰਾਂ ਦੀ ਗਿਣਤੀ ਵਧਾ ਕੇ ਸਰਕਾਰੀ ਮਾਲੀਏ ਵਿੱਚ ਵਾਧਾ ਕੀਤਾ ਜਾ ਸਕੇ।ਇਸ ਦੇ ਨਾਲ ਹੀ ਉਹਨਾਂ ਵਪਾਰ ਮੰਡਲ, ਸ੍ਰੀ ਮੁਕਤਸਰ ਸਾਹਿਬ ਤੇ ਹੋਰ ਵੱਖ-ਵੱਖ ਟਰੇਡ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੂੰ ਬੇਨਤੀ ਕੀਤੀ ਕਿ ਉਹਨਾਂ ਵੱਲੋਂ ਆਪਣੇ ਸਾਰੇ ਅਣਰਜਿਸਟਰਡ ਮੈਬਰਾਂ ਨੂੰ ਜੀ ਐਸ ਟੀ ਐਕਟ ਅਧੀਨ ਰਜਿਸਟਰ ਹੋਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਪੰਜਾਬ ਸਰਕਾਰ ਦਾ ਟੈਕਸ ਮਾਲੀਆ ਵਧਾਇਆ ਜਾ ਸਕੇ।

ਇਹ ਵੀ ਪੜ੍ਹੋ PSPCL ਦਾ ਲਾਈਨਮੈਨ ਅਤੇ ਮੀਟਰ ਰੀਡਰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦੇ ਵਿਜੀਲੈਂਸ ਵੱਲੋਂ ਕਾਬੂ

ਇਸ ਮੀਟਿੰਗ ਵਿੱਚ ਵਪਾਰ ਮੰਡਲ ਵੱਲੋਂ ਇੰਦਰਜੀਤ ਬਾਂਸਲ, ਪ੍ਰਧਾਨ, ਦੇਸ ਰਾਜ ਤਨੇਜਾ-ਜਨਰਲ ਸਕੱਤਰ,ਬਲਦੇਵ ਸਿੰਘ ਪ੍ਰਧਾਨ ਸਵਰਨਕਾਰ ਸੰਘ, ਬਲਵੀਰ ਸਿੰਘ ਕੱਪੜਾ ਯੂਨੀਅਨ, ਪ੍ਰਵੀਨ ਕੁਮਾਰ-ਪ੍ਰਧਾਨ ਰੇਡੀਮੈਡ ਗਾਰਮੈਂਟਸ, ਬ੍ਰਿਜ ਭੂਸ਼ਣ ਪ੍ਰਧਾਨ ਜਨਰਲ ਮਰਚੈਂਟ, ਅਸ਼ਵਨੀ ਗਿਰਧਰ ਚੇਅਰਮੈਨ, ਰਾਜੀਵ ਕੁਮਾਰ ਪ੍ਰਧਾਨ ਮੈਡੀਕਲ ਐਸੋਸੀਏਸ਼ਨ, ਮੁਨੀਸ਼ ਅਗਰਵਾਲ ਪ੍ਰਧਾਨ ਬਰਤਨ ਵਿਕਰੇਤਾ ਐਸੋਸੀਏਸ਼ਨ ਅਤੇ ਹੋਰ ਮੈਂਬਰਾਂ ਤੋਂ ਇਲਾਵਾ ਮਨਜਿੰਦਰ ਸਿੰਘ, ਰਾਜ ਕਰ ਅਫ਼ਸਰ, ਗੁਰਿੰਦਰਜੀਤ ਸਿੰਘ, ਰਾਜ ਕਰ ਅਫ਼ਸਰ, ਰਵਿੰਦਰ ਕੁਮਾਰ, ਕਰ ਨਿਰੀਖਕ, ਮੁਨੀਸ਼ ਕੁਮਾਰ, ਕਰ ਨਿਰੀਖਕ ਮੀਟਿੰਗ ਵਿੱਚ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Bathinda ਦੇ ਰੇਲਵੇ ਸਟੇਸ਼ਨ ਨੂੰ ਬੰ*ਬ ਨਾਲ ਉੜਾਉਣ ਦੀ ਧਮ*ਕੀ; ਪੁਲਿਸ ਹੋਈ ਮੁਸਤੈਦ

Bathinda News: Bathinda ਦੇ ਰੇਲਵੇ ਸਟੇਸ਼ਨ ਨੂੰ ਬੰ*ਬ ਨਾਲ...

ਚਾਰ ਮੰਜ਼ਿਲਾਂ ਇਮਾਰਤ ਡਿੱਗੀ; 9 ਮੌਤਾਂ, 3 ਹੋਰ ਮਲਬੇ ‘ਚ ਦੱਬੇ, ਰਾਹਤ ਤੇ ਬਚਾਅ ਕਾਰਜ਼ ਜਾਰੀ

Maharashtra News: ਮਹਾਰਾਸ਼ਟਰ ਸੂਬੇ ਦੇ ਭਿਵੰਡੀ ਵਿੱਚ ਬੀਤੀ ਰਾਤ...

Canada ‘ਚ ਪੰਜਾਬੀ ਵਿਦਿਆਰਥੀਆਂ ‘ਤੇ ਦੇਸ਼-ਨਿਕਾਲੇ ਦੀ ਲਟਕੀ ਤਲਵਾਰ; ਹਫ਼ਤੇ ਤੋਂ ਸੰਘਰਸ਼ ਜਾਰੀ

Canada News: Canada 'ਚ ਸੈਂਕੜੇ ਪੰਜਾਬੀ ਵਿਦਿਆਰਥੀਆਂ ਉੱਪਰ ਦੇਸ਼-ਨਿਕਾਲੇ...