ਬਠਿੰਡਾ, 6 ਸਤੰਬਰ: ਸਥਾਨਕ ਐੱਸ. ਐੱਸ. ਡੀ. ਗਰਲਜ਼ ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਕਾਲਜ ਵਿਦਿਆਰਥਣਾਂ ਦੇ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ ਗਏ,ਜਿਸ ਵਿੱਚ ਤਕਰੀਬਨ ਵੀਹ ਕਿਸਮ ਦੇ ਸਟੇਜੀ ਅਤੇ ਨਾਨ-ਸਟੇਜੀ ਮੁਕਾਬਲੇ ਹੋਏ । ਯੂਥ ਕੋਆਰਡੀਨੇਟਰ ਨੇਹਾ ਭੰਡਾਰੀ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ 250 ਤੋਂ ਵੱਧ ਵਿਦਿਆਰਥਣਾਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ।ਸੋਲੋ ਸ਼ਬਦ ਦੇ ਮੁਕਾਬਲੇ ਵਿੱਚ ਅਨਮੋਲਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਲੋਕ ਗੀਤ ਵਿੱਚ ਪਹਿਲੇ ਸਥਾਨ ’ਤੇ ਅਨਮੋਲਪ੍ਰੀਤ ਕੌਰ ਅਤੇ ਦੂਜੇ ਸਥਾਨ ’ਤੇ ਉਮੀਦ ਸਰਾਂ ਰਹੀ।ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਕੁਇਜ਼ ਵਿੱਚ ਪਹਿਲਾ ਸਥਾਨ ਮਨਪ੍ਰੀਤ ਕੌਰ, ਦੂਜਾ ਸਥਾਨ ਪ੍ਰਭਜੋਤ ਕੌਰ ਅਤੇ ਤੀਜਾ ਸਥਾਨ ਅੰਸ਼ਪ੍ਰੀਤ ਕੌਰ ਨੇ ਹਾਸਲ ਕੀਤਾ।
Big News: ਉੱਘੇ ਪਹਿਲਵਾਨ ਵਿਨੇਸ਼ ਫ਼ੋਗਟ ਤੇ ਬਜਰੰਗ ਪੂਨੀਆ ਹੋਏ ਕਾਂਗਰਸ ਵਿਚ ਸ਼ਾਮਲ
ਜਨਰਲ ਕੁਇਜ਼ ਵਿੱਚ ਪਹਿਲੇ ਸਥਾਨ ’ਤੇ ਪ੍ਰੀਸ਼ਾ, ਦੂਜੇ ਸਥਾਨ ’ਤੇ ਨਿਹਾਰੀਕਾ ਅਤੇ ਤੀਜੇ ਸਥਾਨ ’ਤੇ ਆਰਤੀ ਰਹੀ।ਕਵਿਤਾ ਉਚਾਰਨ ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰਸ਼ਰਨ ਕੌਰ ਨੇ, ਦੂਜਾ ਸਥਾਨ ਸਿਮਰਪ੍ਰੀਤ ਕੌਰ ਅਤੇ ਮੁਸਕਾਨ ਸ਼ਰਮਾ ਨੇ ਅਤੇ ਤੀਜਾ ਸਥਾਨ ਨਿਹਾਰੀਕਾ ਨੇ ਪ੍ਰਾਪਤ ਕੀਤਾ।ਭਾਸ਼ਣ ਮੁਕਾਬਲੇ ਵਿੱਚ ਪਹਿਲੇ ਸਥਾਨ ’ਤੇ ਮੰਨਤ ਸਿੰਗਲਾ, ਦੂਜੇ ਸਥਾਨ ’ਤੇ ਮੁਸਕਾਨ ਸ਼ਰਮਾ ਅਤੇ ਤੀਜੇ ਸਥਾਨ ’ਤੇ ਸਿਮਰਨ ਕੌਰ ਆਈ। ਪੋਸਟਰ ਬਣਾਉਣ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ’ਤੇ ਨੰਦਨੀ ਅਤੇ ਦੂਜੇ ਸਥਾਨ ’ਤੇ ਭੂਮਿਕਾ ਰਹੀ।ਰੰਗੋਲੀ ਬਣਾਉਣ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਰਵਨੀਤ ਕੌਰ, ਦੂਜਾ ਸਥਾਨ ਸੁਹਾਨਾ ਅਤੇ ਤੀਜਾ ਸਥਾਨ ਕੋਮਲ ਰਾਣੀ ਨੇ ਪ੍ਰਾਪਤ ਕੀਤਾ। ਇੰਨੂ ਬਣਾਉਣ ਦੇ ਮੁਕਾਬਲਿਆਂ ਵਿੱਚ ਪਹਿਲੇ ਸਥਾਨ ’ਤੇ ਮਨਪ੍ਰੀਤ ਕੌਰ, ਦੂਜੇ ਸਥਾਨ ’ਤੇ ਪ੍ਰਿਆ ਰਾਣੀ ਅਤੇ ਤੀਜੇ ਸਥਾਨ ’ਤੇ ਜਸਮੀਤ ਕੌਰ ਰਹੀ ।
SSD Public Sen Sec School ਵਿੱਚ ਧੂਮਧਾਮ ਨਾਲ ਮਨਾਇਆ ਅਧਿਆਪਕ ਦਿਵਸ
ਪਹਿਰਾਵਾ ਪ੍ਰਦਰਸ਼ਨੀ ਵਿੱਚ ਖ਼ੁਸ਼ੀ ਸਿੱਕਾ ਪਹਿਲੇ ਸਥਾਨ ’ਤੇ ਰਹੀ। ਇਸ ਤੋਂ ਇਲਾਵਾ ਬਾਕੀ ਮੁਕਾਬਲਿਆਂ ਵਿੱਚ ਉਤਸ਼ਾਹ ਵਧਾਊ ਇਨਾਮ ਦਿੱਤੇ ਗਏ।ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ ਅਤੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਯੂਥ ਕੋਆਰਡੀਨੇਟਰ ਨੇਹਾ ਭੰਡਾਰੀ ਨੂੰ ਇਸ ਪ੍ਰਤਿਭਾ ਖੋਜ ਮੁਕਾਬਲੇ ਦੇ ਸਫ਼ਲਤਾਪੂਰਵਕ ਨੇਪਰੇ ਚੜ੍ਹਨ ਦੀ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਨਰਲ ਸਕੱਤਰ ਸ੍ਰੀ ਵਿਕਾਸ ਗਰਗ, ਸ੍ਰੀ ਆਸ਼ੂਤੋਸ਼ ਚੰਦਰ, ਸ੍ਰੀ ਦੁਰਗੇਸ਼ ਜਿੰਦਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ । ਵਿਦਿਆਰਥਣਾਂ ਨੇ ਮੁਕਾਬਲਿਆਂ ਦਾ ਖ਼ੂਬ ਆਨੰਦ ਮਾਣਿਆ।