ਬੱਸ ਤੇ ਕਾਰ ’ਚ ਭਿਆਨਕ ਹਾਦਸਾ, ਦੋ ਜਣਿਆਂ ਦੀ ਹੋਈ ਮੌ+ਤ

0
297
+3

ਸ਼੍ਰੀ ਅਨੰਦਪੁਰ ਸਾਹਿਬ, 21 ਜਨਵਰੀ: ਬੀਤੀੇ ਦੇਰ ਰਾਤ ਨੰਗਲ-ਚੰਡੀਗੜ੍ਹ ਰੋਡ ’ਤੇ ਬੱਸ ਅਤੇ ਇੱਕ ਕਾਰ ਵਿਚਕਾਰ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਇੱਕ ਨੌਜਵਾਨ ਅਤੇ ਔਰਤ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸਤੋਂ ਇਲਾਵਾ ਚਾਰ ਜਣੇ ਗੰਭੀਰ ਜਖ਼ਮੀ ਹੋ ਗਏ। ਪਿੰਡ ਬਹਿਰਾਮਪੁਰ ਕੋਲ ਵਾਪਰੇ ਇਸ ਹਾਦਸੇ ਵਿਚ ਇਟੀਗਾ ਕਾਰ ਸਵਾਰ ਚੰਡੀਗੜ੍ਹ ਵਾਲੀ ਸਾਈਡ ਤੋਂ ਹਿਮਾਚਲ ਵਾਲੇ ਪਾਸੇ ਜਾ ਰਹੇ ਸਨ ਜਦਕਿ ਬੱਸ ਹਿਮਾਚਲ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ।

ਇਹ ਵੀ ਪੜ੍ਹੋ ਸਹੁੰ ਚੁੱਕਦੇ ਹੀ ਐਕਸ਼ਨ ਮੋਡ ‘ਚ ਆਏ Trump, ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦਿੱਤਾ ਦੇਸ਼ ਨਿਕਾਲਾ

ਦੋਨੋਂ ਵਹੀਕਲ ਹਿਮਾਚਲ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਸ ਹਾਦਸੇ ਵਿਚ ਬੱਸ ’ਚ ਸਵਾਰ ਕੁੱਝ ਸਵਾਰੀਆਂ ਵੀ ਜਖਮੀ ਹੋਈਆਂ ਹਨ। ਪ੍ਰੰਤੂ ਜਿਆਦਾ ਸੱਟਾਂ ਕਾਰ ਸਵਾਰਾਂ ਦੇ ਹੀ ਲੱਗੀਆਂ ਹਨ। ਮ੍ਰਿਤਕਾਂ ਦੀ ਪਹਿਚਾਣ ਸੁਮਨ ਕੁਮਾਰੀ (50 ਸਾਲ) ਪਤਨੀ ਰਾਜੇਸ਼ ਕਾਗੜ੍ਹਾ ਅਤੇ ਵਾਸੂ (18 ਸਾਲ) ਦੇ ਤੌਰ ’ਤੇ ਹੋਈ ਹੈ। ਇਸਤੋਂ ਇਲਾਵਾ ਸੁਮਨ ਦਾ ਪਤੀ ਰਾਜੇਸ਼, ਵਰੁਣ ਵਾਸੀ ਜਵਾਲੀ ਜ਼ਿਲ੍ਹਾ ਕਾਗੜ੍ਹਾ ਅਤੇ ਰਘੁਵੀਰ ਸਿੰਘ, ਰੰਜੂ ਬਾਲਾ ਫ਼ਤਿਹਪੁਰ ਹਿਮਾਚਲ ਪ੍ਰਦੇਸ਼ ਦੇ ਤੌਰ ’ਤੇ ਹੋਈ ਹੈ।

ਇਹ ਵੀ ਪੜ੍ਹੋ 7 ਫਰਵਰੀ ਨੂੰ ਨਹੀਂ ਰਿਲੀਜ਼ ਹੋਵੇਗੀ ਦਿਲਜੀਤ ਦੀ ਫਿਲਮ “ਪੰਜਾਬ 95”

ਇਸ ਹਾਦਸੇ ਤੋਂ ਬਾਅਦ ਸੜਕ ਉਪਰ ਲੰਮਾ ਜਾਮ ਲੱਗ ਗਿਆ, ਜਿਸ ਕਾਰਨ ਰਾਹਗੀਰਾਂ ਨੂੰ ਸਮੱਸਿਆ ਦਾ ਸਾਹਮਣੇ ਕਰਨਾ ਪਿਆ। ਮੁਢਲੀ ਜਾਂਚ ਤੋਂ ਬਾਅਦ ਕਿਹਾ ਜਾ ਰਿਹਾ ਕਿ ਬੱਸ ਡਰਾਈਵਰ ਵੱਲੋਂ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਦਸਿਆ ਕਿ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਸੜਕ ਟਰੈਫ਼ਿਕ ਦੇ ਮੁਤਾਬਕ ਚੋੜੀ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਸੜਕ ਤੰਗ ਹੋਣ ਕਾਰਨ ਇੱਥੇ ਹਰ ਦਿਨ ਹਾਦਸੇ ਵਾਪਰ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

+3

LEAVE A REPLY

Please enter your comment!
Please enter your name here