ਨਵੀਂ ਦਿੱਲੀ, 3 ਦਸੰਬਰ: ਬੀਤੀ ਦੇਰ ਰਾਤ ਇੱਕ ਰੋਡਵੇਜ਼ ਨੂੰ ਅਚਾਨਕ ਅੱਗ ਲੱਗਣ ਕਾਰਨ ਸੜਣ ਦੀ ਸੂਚਨਾ ਸਾਹਮਣੇ ਆਈ ਹੈ। ਘਟਨਾ ਸਮੇਂ ਬੱਸ ਵਿਚ ਕੋਈ ਸਵਾਰੀ ਨਹੀਂ ਸੀ, ਬਲਕਿ ਡਰਾਈਵਰ ਤੇ ਕੰਡਕਟਰ ਹੀ ਮੌਜੂਦ ਸਨ, ਜਿੰਨ੍ਹਾਂ ਦੇ ਵੱਲੋਂ ਬੱਸ ਵਿਚੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ ਗਈ। ਇਹ ਬੱਸ ਹਰਿਆਣਾ ਦੇ ਗੁੜਗਾਉਂ ਡਿੱਪੂ ਦੀ ਦੱਸੀ ਜਾ ਰਹੀ ਹੈ। ਬੱਸ ਦੇ ਡਰਾਈਵਰ ਨਵੀਂ ਨੇ ਮੀਡੀਆ ਨੂੰ ਦਸਿਆ ਕਿ ਉਹ ਘਟਨਾ ਸਮੇਂ ਸ਼ਾਮ ਦਾ ਟਾਈਮ ਲੈ ਕੇ ਵੱਲਬਗੜ੍ਹ ਤੋਂ ਗੁੜਗਾਉਂ ਜਾ ਰਹੀ ਸੀ।
ਇਹ ਵੀ ਪੜ੍ਹੋ ਸੁਖਬੀਰ ਸਿੰਘ ਬਾਦਲ ਤੇ ਸੁਖਦੇਵ ਸਿੰਘ ਢੀਂਢਸਾ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਸਜ਼ਾ ਨਿਭਾਉਣੀ ਸ਼ੁਰੂ
ਇਸ ਦੌਰਾਨ ਰਾਸਤੇ ਵਿਚ ਇੱਕ ਮੰਦਿਰ ਦੇ ਨਜਦੀਕ ਅਚਾਨਕ ਬੱਸ ਦੇ ਏਅਰ ਫ਼ਿਲਟਰ ਵਿਚ ਅੱਗ ਲੱਗ ਗਈ, ਜੋਕਿ ਦੇਖਦੇ ਹੀ ਦੇਖਦੇ ਭਾਂਬੜ ਬਣ ਗਈ। ਜਿਸਦੇ ਕਾਰਨ ਪੂਰੀ ਬੱਸ ਸੜ ਕੇ ਸਵਾਹ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਫ਼ਾਈਰ ਬਿਗ੍ਰੇਡ ਦੀਆਂ ਗੱਡੀਆਂ ਮੌਕੇ ‘ਤੇ ਪੁੱਜੀਆਂ ਅਤੇ ਅੱਗ ਉਪਰ ਕਾਬੂ ਪਾਇਆ ਗਿਆ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/5K1btmL1ghfLj2a”yZMcLK