ਜੇਲ੍ਹ ’ਚ ਮੁਲਾਕਾਤ ਲਈ ਜਾ ਰਹੇ ਪਤੀ-ਪਤਨੀ ਨਾਲ ਵਾਪਰਿਆਂ ਭਿਆਨਕ ਹਾ+ਦਸਾ, ਹੋਈ ਮੌ+ਤ

0
76
+5

ਫ਼ਰੀਦਕੋਟ, 27 ਅਕਤੂਬਰ: ਬੀਤੇ ਕੱਲ ਫ਼ਰੀਦਕੋਟ-ਮੁਦਕੀ ਰੋਡ ’ਤੇ ਵਾਪਰੇ ਇੱਕ ਭਿਆਨਕ ਹਾਦਸੇ ਵਿਚ ਸਰਕਾਰੀ ਬੱਸ ਦੀ ਚਪੇਟ ’ਚ ਆਉਣ ਦੇ ਚੱਲਦੇ ਇੱਕ ਮੋਟਰਸਾਈਕਲ ’ਤੇ ਸਵਾਰ ਪਤੀ-ਪਤਨੀ ਦੀ ਦਰਦਨਾਕ ਮੌਤ ਹੋਣ ਦੀ ਸੂਚਨਾਂ ਹੈ। ਇਹ ਹਾਦਸਾ ਫ਼ਰੀਦਕੋਟ ਡਿੱਪੂ ਦੀ ਪੀਆਰਟੀਸੀ ਬੱਸ (ਨੰਬਰ ਪੀਬੀ04ਵੀ-3047) ਦੇ ਵਿਚ ਅਚਾਨਕ ਤਕਨੀਕੀ ਨੁਕਸ ਪੈਣ ਕਾਰਨ ਅਸਤੰਲੁਤ ਹੋਣ ਕਾਰਨ ਕਾਰਨ ਵਾਪਰਿਆਂ ਦਸਿਆ ਜਾ ਰਿਹਾ। ਇਸ ਹਾਦਸੇ ਵਿਚ ਬੱਸ ਦਾ ਡਰਾਈਵਰ ਵੀ ਜਖ਼ਮੀ ਹੋ ਗਿਆ।

ਇਹ ਵੀ ਪੜ੍ਹੋ:ਪੰਜਾਬ ਪੁਲਿਸ ਦੇ ਵੱਲੋਂ ਬਾਰਡਰ ਪਾਰ ਤੋਂ ਆਈ ਹੈਰੋਇਨ ਦੀ ਵੱਡੀ ਖੇਪ ਜ਼ਬਤ

ਮ੍ਰਿਤਕ ਕੁਲਵੰਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪ੍ਰੀਤ ਨਗਰ ਮੋਗਾ ਆਪਣੀ ਪਤਨੀ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਫ਼ਰੀਦਕੋਟ ਜੇਲ੍ਹ ’ਚ ਬੰਦ ਆਪਣੇ ਇੱਕ ਰਿਸ਼ਤੇਦਾਰ ਨਾਲ ਮੁਲਾਕਾਤ ਕਰਨ ਜਾ ਰਿਹਾ ਸੀ ਕਿ ਪਿੰਡ ਚੰਦਬਾਜ਼ਾ ਕੋਲ ਦੂਜੇ ਪਾਸੇ ਤੋਂ ਆ ਰਹੀ ਤੇਜ ਰਫ਼ਤਾਰ ਬੱਸ ਡਿਵਾਈਡਰ ਕਰਾਸ ਕਰਦੀ ਹੋਈ ਉਨ੍ਹਾਂ ਦੇ ਉਪਰ ਜਾ ਚੜ੍ਹੀ। ਮਾਮਲੇ ਦੀ ਜਾਂਚ ਕਰ ਰਹੀ ਥਾਣੇਦਾਰ ਜੋਗਿੰਦਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

 

+5

LEAVE A REPLY

Please enter your comment!
Please enter your name here