ਭੇਲ ਨੂੰ 6900 ਕਰੋੜ ਰੁਪਏ ਵਿਚ ਅਲਾਟ ਹੋਇਆ ਟੇਂਡਰ
ਚੰਡੀਗੜ੍ਹ, 6 ਫਰਵਰੀ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਕੁੱਲ ਦੇਰ ਸ਼ਾਮ ਹੋਈ ਹਾਈ ਪਾਵਰ ਵਰਕਸ ਪਰਚੇਜ ਕਮੇਟੀ (ਐਚਪੀਜੀਸੀਐਲ) ਦੀ ਮੀਟਿੰਗ ਵਿਚ 800 ਮੇਗਾਵਾਟ ਯੂਨਿਟ ਦੀ ਸਮਰੱਥਾ ਦਾ ਨਵੇਂ ਲਗਣ ਵਾਲੇ ਦੀਨਬੰਧੂ ਛੋਟੂਰਾਮ ਥਰਮਲ ਪਾਵਰ ਪਲਾਂਟ ਯਮੁਨਾਨਗਰ ਨੂੰ ਬਨਾਉਣ ਦੇ ਲਈ ਟੇਂਡਰ ਦਾ ਕੰਮ ਭਾਂਰਤ ਹੈਵੀ ਇਲੈਕਟਰੀਕਲਸ ਲਿਮੀਟੇਡ (ਬੀਐਚਈਐਲ) ਨੂੰ 6900 ਕਰੋੜ ਰੁਪਏ ਵਿਚ ਦੇਣ ਦੀ ਮੰਜੂਰੀ ਪ੍ਰਦਾਨ ਕੀਤੀ ਗਈ। ਬੀਐਚਈਐਲ ਇਸ ਕੰਮ ਨੂੰ 57 ਮਹੀਨੇ ਦੇ ਸਮੇਂ ਸੀਮਾ ਵਿਚ ਪੂਰਾ ਕਰੇਗੀ। ਇਸ ਪਲਾਂਟ ਵਿਚ ਅਲਟਰਾ ਸੁਪਰ ਕ੍ਰਿਟਿਕਲ ਯੂਨਿਟ ਲੱਗੇਗੀ ਜਦੋਂ ਕਿ ਹੁਣ ਤਕ ਸਬ-ਕ੍ਰਿਟੀਕਲ ਯੂਨਿਟ ਲੱਗੇ ਹੋਏ ਹਨ।
ਪੀਜੀਆਈਐਮਐਸ ਰੋਹਤਕ ਵਿਚ ਹੋਈ ਗੁਰਦਾ ਟਰਾਂਸਪਲਾਂਟ ਦੀ ਪਹਿਲੀ ਸਫਲ ਮੰਜੂਰੀ
ਇਹ ਪਹਿਲਾਂ ਲੱਗੇ ਯੂਨਿਟ ਤੋਂ 8 ਫੀਸਦੀ ਵੱਧ ਸਮਰੱਥਾ ਦੇ ਹਨ। ਇਸ ਵਿਚ ਕੋਇਲੇ ਦੀ ਖਪਤ ਘੱਟ ਹੋਵੇਗੀ ਅਤੇ ਬਿਜਲੀ ਸਸਤੀ ਬਣੇਗੀ। ਇਸ ਪਰਿਯੋਜਨਾ ਨਾਲ ਹਰਿਆਣਾ ਦੇ ਨਾਗਰਿਕਾਂ ਦੇ ਲਈ ਬਿਨ੍ਹਾਂ ਰੁਕਾਵਟ ਬਿਜਲੀ ਦੀ ਵਿਵਸਥਾ ਯਕੀਨੀ ਕਰਨ ਵਿਚ ਮਦਦ ਮਿਲੇਗੀ। ਨਾਲ ਹੀ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ ਸਾਰੀ ਸਮੱਗਰੀ ਲਗਾਉਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਮੀਟਿੰਗ ਵਿਚ ਬਿਜਲੀ ਮੰਤਰੀ ਸ੍ਰੀ ਰਣਜੀਤ ਸਿੰਘ, ਉਰਜਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਪੂਰਵ ਕੁਮਾਰ ਸਿੰਘ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਹਰਿਆਣਾ ਬਿਜਲੀ ਉਤਪਾਦਨ ਨਿਗਮ ਲਿਮੀਟੇਡ ਦੇ ਚੇਅਰਮੈਨ ਪੀ ਕੇ ਦਾਸ, ਹਰਿਆਣ ਬਿਜਲੀ ਉਤਪਾਦਨ ਨਿਗਮ ਲਿਮੀਟੇਡ ਦੇ ਪ੍ਰਬੰਧ ਨਿਦੇਸ਼ਕ ਮੋਹਮਦ ਸ਼ਾਇਨ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
Share the post "ਹਰਿਆਣਾ ਦੇ ਯਮੁਨਾਨਗਰ ’ਚ 800 ਮੈਗਾਵਾਟ ਯੂਨਿਟ ਦੀ ਸਮਰੱਥਾ ਵਾਲਾ ਲੱਗੇਗਾ ਥਰਮਲ ਪਾਵਰ ਪਲਾਂਟ"