ਚੱਲਦੀ ਕਾਰ ’ਤੇ ਪਲਟਿਆਂ ਟਰੱਕ; ਚਾਰ ਜਣਿਆਂ ਦੀ ਗਈ ਜਾਨ

0
22

ਜਲੰਧਰ, 18 ਨਵੰਬਰ: ਪਠਾਨਕੋਟ ਬਾਈਪਾਸ ਨਜਦੀਕ ਹੋਟਲ ਰਣਵੀਰ ਕਲਾਸਿਕ ਕੋਲ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਕਾਰ ਸਵਾਰ ਚਾਰ ਲੋਕਾਂ ਦੀ ਮੌਤ ਹੋਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਇੱਕ ਤੇਜ ਰਫ਼ਤਰ ਟਰੱਕ ਦੇ ਸੰਤੁਲਣ ਵਿਗੜਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਹਾਦਸੇ ਦੌਰਾਨ ਟਰੱਕ ਬੇਕਾਬੂ ਹੋ ਕੇ ਦੂਜੀ ਲਾਈਨ ਵਿਚ ਇੱਕ ਕਾਰ ਉਪਰ ਪਲਟ ਗਿਆ। ਇਹ ਹਾਦਸਾ ਇੰਨ੍ਹਾਂ ਦਰਦਨਾਕ ਸੀ ਕਿ ਲਾਸ਼ਾਂ ਅਤੇ ਜਖ਼ਮੀਆਂ ਨੂੰ ਕੱਢਣ ਦੇ ਲਈ ਕਾਰ ਨੂੰ ਕਟਰ ਦੇ ਨਾਲ ਕੱਟਣਾ ਪਿਆ।

ਇਹ ਵੀ ਪੜ੍ਹੋਚੱਲਦੀ ਥਾਰ ਨੂੰ ਲੱਗੀ ਅੱਗ; ਪਿੰਡ ਵਾਲਿਆਂ ਨੇ ਘੇਰੀ ਫ਼ਾਈਰ ਬ੍ਰਿਗੇਡ ਦੀ ਗੱਡੀ, ਕੀਤੀ ਸੜਕ ਜਾਮ, ਦੇਖੋ ਵੀਡੀਓ

ਕਾਰ ਬੁਰੀ ਤਰ੍ਹਾਂ ਪਿਚਕ ਗਈ, ਜਿਸ ਕਾਰਨ ਕਿਸੇ ਸਮਾਗਮ ਵਿਚ ਜਾ ਰਹੇ ਇਸ ਮੰਦਭਾਗੇ ਪ੍ਰਵਾਰ ’ਤੇ ਅਚਾਨਕ ਆਫ਼ਤ ਆ ਗਈ। ਘਟਨਾ ਦਾ ਪਤਾ ਲੱਗਦੇ ਹੀ ਆਮ ਲੋਕਾਂ ਤੇ ਸਮਾਜ ਸੇਵੀਆਂ ਤੋਂ ਇਲਾਵਾ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਅਤੇ ਸੜਕ ਸੁਰੱਖਿਆ ਦੇ ਜਵਾਨ ਮੌਕੇ ’ਤੇ ਪੁੱਜੇ। ਕਾਫ਼ੀ ਮੁਸ਼ੱਕਤ ਬਾਅਦ ਜਖ਼ਮੀਆਂ ਤੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਫ਼ਰਾਰ ਹੋਣ ਵਿਚ ਸਫ਼ਲ ਰਿਹਾ। ਇਸ ਹਾਦਸੇ ਵਿਚ ਇੱਕ ਹੋਰ ਕਾਰ ਵੀ ਚਪੇਟ ਵਿਚ ਆਈ ਦੱਸੀ ਜਾ ਰਹੀ ਹੈ। ਫ਼ਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

LEAVE A REPLY

Please enter your comment!
Please enter your name here