Friday, May 1, 2026
spot_img
spot_img

DAV College, Bathinda ਵਿਖੇ “ਵਿਗਿਆਨ ਅਤੇ ਤਕਨਾਲੌਜੀ ਦੇ ਖੇਤਰ ਵਿੱਚ ਮਾਂ-ਬੋਲੀ ‘ਤੇ ਆਧਾਰਿਤ ਤਕਨੀਕੀ ਸ਼ਬਦਾਵਲੀ ਦੀਆਂ ਲੋੜਾਂ ਅਤੇ ਸੰਭਾਵਨਾਵਾਂ” ਵਿਸ਼ੇ ‘ਤੇ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ

Date:

spot_img

Bathinda News: DAV College, Bathinda ਵਿਖੇ “ਵਿਗਿਆਨ ਅਤੇ ਤਕਨਾਲੌਜੀ ਦੇ ਖੇਤਰ ਵਿੱਚ ਮਾਂ-ਬੋਲੀ ’ਤੇ ਆਧਾਰਿਤ ਤਕਨੀਕੀ ਸ਼ਬਦਾਵਲੀ ਦੀਆਂ ਲੋੜਾਂ ਅਤੇ ਸੰਭਾਵਨਾਵਾਂ” ਵਿਸ਼ੇ ‘ਤੇ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜੋ ਕਿ ਕਮਿਸ਼ਨ ਫਾਰ ਸਾਇੰਟਿਫਿਕ ਐਂਡ ਟੈਕਨੀਕਲ ਟਰਮੀਨੋਲੋਜੀ (ਸੀਐਸਟੀਟੀ) ਸਿੱਖਿਆ ਮੰਤਰਾਲੇ ਦੁਆਰਾ ਸਪਾਂਸਰ ਕੀਤਾ ਗਿਆ। ਦੂਜੇ ਦਿਨ ਦੇ ਸੈਮੀਨਾਰ ਦੀ ਸ਼ੁਰੂਆਤ ਪਵਿੱਤਰ ਦੀਪ ਜਗਾਉਣ ਅਤੇ ਡੀ.ਏ.ਵੀ. ਗਾਣ ਨਾਲ ਹੋਈ। ਇਸ ਸੈਮੀਨਾਰ ਵਿੱਚ ਵੱਖ-ਵੱਖ ਸੰਸਥਾਵਾਂ ਦੇ 120 ਪ੍ਰਤੀਭਾਗੀਆਂ ਨੇ ਭਾਗ ਲਿਆ। ਸੈਮੀਨਾਰ ਦੇ ਵਿਸ਼ੇਸ਼ ਮਹਿਮਾਨ ਡਾ. ਰਵਿੰਦਰ ਕੁਮਾਰ, ਇਲੈਕਟ੍ਰਾਨਿਕਸ ਤਕਨਾਲੌਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾ. ਵਿਨੋਦ ਪਠਾਣੀਆ, ਰਸਾਇਣ ਵਿਗਿਆਨ ਵਿਭਾਗ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ, ਡਾ.ਗੌਰੀ ਸ਼ੰਕਰ, ਮੈਥੇਮੈਟਿਕਸ ਅਤੇ ਸਟੈਟਿਕਸ ਵਿਭਾਗ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ, ਓਂਕਾਰ ਸਿੰਘ ਵੜੈਚ, ਜੀਵ ਵਿਗਿਆਨ ਅਤੇ ਵਾਤਾਵਰਨ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਸ਼੍ਰੀ ਪ੍ਰਦੀਪ ਕੁਮਾਰ, ਸਹਾਇਕ ਨਿਰਦੇਸ਼ਕ ਸੀਐਸਟੀਟੀ ਨਵੀਂ ਦਿੱਲੀ ਅਤੇ ਡਾ. ਇੰਦਰਦੀਪ ਸਿੰਘ ਸਹਾਇਕ ਵਿਗਿਆਨਕ ਅਧਿਕਾਰੀ ਸੀਐਸਟੀਟੀ ਨਵੀਂ ਦਿੱਲੀ ਦਾ ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਭਾਟੀਆ, ਰਜਿਸਟਰ ਡਾ. ਸਤੀਸ਼ ਗਰੋਵਰ, ਸਟਾਫ ਸਕੱਤਰ ਡਾ. ਪਰਵੀਨ ਬਾਲਾ, ਸੈਮੀਨਾਰ ਦੇ ਕਨਵੀਨਰ ਪ੍ਰੋ. ਅਮਨ ਮਲਹੋਤਰਾ ਅਤੇ ਸਹਿ-ਕਨਵੀਨਰ ਡਾ. ਨੇਹਾ ਜਿੰਦਲ ਨੇ ਨਿੱਘਾ ਸਵਾਗਤ ਕੀਤਾ।

ਇਹ ਵੀ ਪੜ੍ਹੋ 👉  ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ‘ਮਜ਼ਦੂਰ ਦਿਵਸ’ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਸਿਜ਼ਦਾ

ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਸੱਦਾ ਸਵੀਕਾਰ ਕਰਨ ਅਤੇ ਸੈਮੀਨਾਰ ਵਿੱਚ ਗਿਆਨ ਭਰਪੂਰ ਭਾਸ਼ਨ ਦੇਣ ਲਈ ਸਾਰੇ ਪਤਵੰਤਿਆਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸੈਮੀਨਾਰ ਦਾ ਉਦੇਸ਼ ਭਾਰਤੀ ਭਾਸ਼ਾਵਾਂ ਵਿੱਚ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਦੇ ਵਿਕਾਸ ਅਤੇ ਮਿਆਰੀਕਰਨ ਦੇ ਵਧ ਰਹੇ ਖਾਸ ਕਰਕੇ ਖੇਤਰੀ ਅਤੇ ਮਾਤ ਭਾਸ਼ਾਵਾਂ ਵਿੱਚ ਸਿੱਖਿਆ ਅਤੇ ਸਿੱਖਣ ਦੇ ਸੰਦਰਭ ਵਿੱਚ ਮਹੱਤਵ ਨੂੰ ਉਜਾਗਰ ਕਰਨਾ ਹੈ। ਇਹ ਪਹਿਲਕਦਮੀ ਵਿਭਿੰਨ ਭਾਸ਼ਾਈ ਪਿਛੋਕੜਾਂ ਦੇ ਵਿਦਿਆਰਥੀਆਂ ਲਈ ਤਕਨੀਕੀ ਸਿੱਖਿਆ ਨੂੰ ਵਧੇਰੇ ਪਹੁੰਚਯੋਗ ਅਤੇ ਸੰਮਲਿਤ ਬਣਾਉਣ ਦੇ ਰਾਸ਼ਟਰੀ ਯਤਨਾਂ ਨਾਲ ਮੇਲ ਖਾਂਦੀ ਹੈ। ਦੋ-ਰੋਜ਼ਾ ਅਕਾਦਮਿਕ ਸਮਾਗਮ ਵੱਖ-ਵੱਖ ਸੰਸਥਾਵਾਂ ਦੇ ਵਿਦਵਾਨਾਂ, ਖੋਜ ਕਰਤਿਆਂ, ਅਕਾਦਮਿਕ ਮਾਹਿਰਾਂ ਅਤੇ ਵਿਦਿਆਰਥੀਆਂ ਨੂੰ ਮਾਤ-ਭਾਸ਼ਾ ’ਤੇ ਅਧਾਰਿਤ ਤਕਨੀਕੀ ਸਿੱਖਿਆ ਨਾਲ ਜੁੜੀਆਂ ਚੁਣੌਤੀਆਂ ਅਤੇ ਮੌਕਿਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਮੰਚ ਪ੍ਰਦਾਨ ਕਰਦਾ ਹੈ। ਵਿਚਾਰ-ਵਟਾਂਦਰੇ ਸ਼ਬਦਾਵਲੀ ਵਿਕਾਸ, ਵਿਗਿਆਨਕ ਸੰਕਲਪਾਂ ਦੇ ਅਨੁਵਾਦ, ਵਿਗਿਆਨ ਅਤੇ ਤਕਨਾਲੌਜੀ ਵਿਸ਼ਿਆਂ ਵਿੱਚ ਸਮਝ ਨੂੰ ਬਿਹਤਰ ਬਣਾਉਣ ਵਿੱਚ ਭਾਸ਼ਾ ਦੀ ਭੂਮਿਕਾ ‘ਤੇ ਕੇਂਦ੍ਰਿਤ ਹਨ। ਦੂਜੇ ਦਿਨ ਦੇ ਪਹਿਲੇ ਭਾਸ਼ਣ ਵਿਚ ਡਾ. ਰਵਿੰਦਰ ਕੁਮਾਰ ਨੇ ਨਵੀਂ ਸਿੱਖਿਆ ਪ੍ਰਣਾਲੀ 2020 ਬਾਰੇ ਚਰਚਾ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਉਨਾਂ ਵੱਲੋਂ ਤਕਨੀਕੀ ਸ਼ਬਦਾਵਲੀ ਲਈ ਵਰਕਸ਼ਾਪਾਂ ਲਗਾ ਕੇ ਨਿਰੰਤਰ ਯਤਨਸ਼ੀਲਤਾ ਬਾਰੇ ਦੱਸਿਆ ਗਿਆ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਪੁਰਾਣੇ ਸ਼ਬਦਾਂ ਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ, ਅਜਿਹਾ ਕਰਨ ਨਾਲ ਅਜੋਕੀ ਪੀੜ੍ਹੀ ਪੁਰਾਣੇ ਸ਼ਬਦਾਂ ਤੋਂ ਵਾਂਝੀ ਰਹਿ ਜਾਵੇਗੀ।

ਇਹ ਵੀ ਪੜ੍ਹੋ 👉 Punjab News : ਪੰਜਾਬ ਰੋਡਵੇਜ਼, ਪਨ ਬਸ ਅਤੇ PRTC ਦੇ ਕੱਚੇ ਕਾਮਿਆਂ ਨੇ ਕੀਤਾ ਵੱਡਾ ਐਲਾਨ

ਉਹਨਾਂ ਸਾਹਿਤ ਨਾਲ ਜੁੜਨ ਦੀ ਤਾਕੀਦ ਕਰਦਿਆਂ ਚੰਗਾ ਸਾਹਿਤ ਲਿਖਣ ਤੇ ਪੜ੍ਹਨ ‘ਤੇ ਜ਼ੋਰ ਦਿੱਤਾ। ਉਹਨਾਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਏ.ਆਈ ਅਤੇ ਗੂਗਲ ਦੀ ਵਰਤੋਂ ਓਨੀ ਸਾਰਥਕ ਨਹੀਂ ਹੈ ਜਿੰਨੀ ਕਿ ਅਧਿਆਪਕਾਂ ਦੁਆਰਾ ਦਿੱਤੇ ਗਏ ਭਾਸ਼ਨ ਦੀ ਹੈ। ਆਪਣੀ ਵਿੱਦਿਅਕ ਯਾਤਰਾ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਵਿੱਚ ਫੰਡੇ ਕਲੀਅਰ ਕਰਵਾਉਣੇ ਚਾਹੀਦੇ ਹਨ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਰਵਿੰਦਰ ਕੁਮਾਰ ਨੇ ਕੀਤੀ। ਡਾ. ਵਿਨੋਦ ਪਠਾਣੀਆ, ਪ੍ਰੋਫੈਸਰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਨੇ ਰਸਾਇਣ ਵਿਗਿਆਨ ਵਿੱਚ 2000 ਸਾਲ ਪਹਿਲਾਂ ਹੋਈਆਂ ਖੋਜਾਂ ਤੋਂ ਲੈ ਕੇ ਅਜੋਕੇ ਸਮੇਂ ਤੱਕ ਦੇ ਰਸਾਇਣ ਵਿਗਿਆਨ ਬਾਰੇ ਚਾਨਣਾ ਪਾਇਆ। ਉਹਨਾਂ ਵੱਖ ਵੱਖ ਵਿਕਸਿਤ ਦੇਸ਼ਾਂ ਵਿੱਚ ਮਾਤ ਭਾਸ਼ਾ ਵਿੱਚ ਦਿੱਤੀ ਜਾਂਦੀ ਸਿੱਖਿਆ ਬਾਰੇ ਆਪਣੇ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਨ੍ਹਾਂ ਐਲਜਾਈਮਰ ਵਰਗੀਆਂ ਹੋਰ ਕਈ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਨੇ ਪੰਜਾਂ ਤੱਤਾਂ ਅਤੇ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਕੈਮੀਕਲ ਦੇ ਪ੍ਰਯੋਗ ਹੋ ਰਹੇ ਹਨ, ਬਾਰੇ ਦੱਸਿਆ। ਡਾ. ਗੋਰੀ ਸ਼ੰਕਰ ਮੈਥਮੈਟਿਕਸ ਅਤੇ ਸਟੈਟਿਕਸ ਵਿਭਾਗ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਨੇ ‘ਭਾਰਤੀ ਗਣਿਤ ਦੀ ਯਾਤਰਾ’ ਵਿਸ਼ੇ ‘ਤੇ ਗੱਲਬਾਤ ਕਰਦਿਆਂ ਦੱਸਿਆ ਮਨੁੱਖੀ ਸੱਭਿਅਤਾ ਅਤੇ ਗਣਿਤ ਦੀ ਪਰਸਪਰ ਸਾਂਝ ਹੈ। ਸਿੰਧੂ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਗਣਿਤ ਦੇ ਵਿਕਾਸ ਬਾਰੇ, ਉਨਾਂ ਵੇਦਾਂ ਗ੍ਰੰਥਾਂ ਵਿੱਚੋਂ ਗਣਿਤ ਦੇ ਹਵਾਲੇ ਦੇ ਕੇ ਗਣਿਤ ਦੀ ਮਹੱਤਤਾ ਬਾਰੇ ਦੱਸਿਆ। ਉਹਨਾਂ ਪਾਇਥਾਗੋਰਸ ਸਿਧਾਂਤਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ 👉 Chandigarh News : ਵਿਧਾਨ ਸਭਾ ਦੇ ਇਤਿਹਾਸਕ ਇਜਲਾਸ ਦੌਰਾਨ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਸੋਧ ਅਤੇ ਵਾਧੇ ਸਬੰਧੀ ਮਤਾ ਸਰਬਸੰਮਤੀ ਨਾਲ ਹੋਇਆ ਪਾਸ

ਉਹਨਾਂ ਕੁਝ ਗਣਿਤ ਦੇ ਵਿਦਵਾਨਾਂ ਦਾ ਜ਼ਿਕਰ ਕੀਤਾ ਜਿਨਾਂ ਨੇ ਗਣਿਤ ਲਈ ਕਾਫੀ ਯੋਗਦਾਨ ਪਾਇਆ ਜਿਨਾਂ ਵਿੱਚੋਂ ਪਿੰਗਲਾ ਨੇ ਢੇਰ ਚਿਰ ਪਹਿਲਾਂ ਛੰਦ ਸੂਤਰ ਰਾਹੀਂ ਕੰਪਿਊਟਰ ਦੇ ਬਾਇਨਰੀ ਸਿਸਟਮ ਨੂੰ ਪੇਸ਼ ਕੀਤਾ ਸੀ ਅਤੇ ਬ੍ਰਹਮ ਗੁਪਤਾ ਨੇ ਪਹਿਲੀ ਵਾਰੀ ਜ਼ੀਰੋ ਦਾ ਪ੍ਰਯੋਗ ਕੀਤਾ। ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾ.ਗੌਰੀ ਸ਼ੰਕਰ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਡਾ. ਵਿਜੇ ਸ਼ਰਮਾ ਰਜਿਸਟਰਾਰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਉਚੇਚੇ ਤੌਰ ‘ਤੇ ਪਹੁੰਚੇ। ਤੀਜੇ ਸੈਸ਼ਨ ਦਾ ਪਹਿਲਾ ਭਾਸ਼ਣ ਡਾ.ਓਂਕਾਰ ਸਿੰਘ ਵੜੈਚ ਨੇ ਦਿੱਤਾ। ਉਨ੍ਹਾਂ ਆਪਣੇ ਜਾਣਕਾਰੀ ਭਰਪੂਰ ਭਾਸ਼ਣ ਵਿੱਚ ਜ਼ਿਕਰ ਕੀਤਾ ਕਿ ਮਾਤ-ਭਾਸ਼ਾ ’ਤੇ ਅਧਾਰਿਤ ਤਕਨੀਕੀ ਸ਼ਬਦਾਵਲੀ ਦੀ ਵਰਤੋਂ ਵਿਗਿਆਨਕ ਗਿਆਨ ਨੂੰ ਹਰ ਪੱਧਰ ‘ਤੇ ਸਿਖਿਆਰਥੀਆਂ ਲਈ ਵਧੇਰੇ ਪਹੁੰਚਯੋਗ ਅਤੇ ਸਮਝਣ ਵਿੱਚ ਆਸਾਨ ਬਣਾਉਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਗੁੰਝਲਦਾਰ ਸੰਕਲਪਾਂ ਨੂੰ ਜਲਦੀ ਸਮਝਣ ਵਿੱਚ ਮੱਦਦ ਕਰਦਾ ਹੈ। ਉਨ੍ਹਾਂ ਆਪਣੇ ਦੁਆਰਾ ਚਲਾਏ ਗਏ ‘ਸਿੱਖਿਆ ਅਭਿਆਨ’ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ 100 ਪਿੰਡਾਂ ਦੇ ਵਿਦਿਆਰਥੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਵਿਗਿਆਨ ਦੇ ਵਿਦਿਆਰਥੀਆਂ ਦੀ ਮਾਨਸਿਕਤਾ ਨੂੰ ਸਮਝਣ ਲਈ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕਾਂ ਨੂੰ ਤਾਕੀਦ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਪ੍ਰਯੋਗਸ਼ਾਲਾਵਾਂ ਦਾ ਦੌਰਾ ਕਰਵਾਉਣ ਅਤੇ ਸੈਮੀਨਾਰਾਂ ਵਿਚ ਵਿਦਿਆਰਥੀਆਂ ਦੀ ਭਾਗੀਦਾਰੀ ਕਰਵਾਈ ਜਾਵੇ। ਉਨ੍ਹਾਂ ਪਿੰਡਾਂ ਵਿਚਲੇ ਵਿਗਿਆਨ ਵਿਦਿਆਰਥੀਆਂ ਦੀ ਘਟਦੀ ਗਿਣਤੀ ‘ਤੇ ਚਿੰਤਾ ਪ੍ਰਗਟ ਕੀਤੀ।

ਇਹ ਵੀ ਪੜ੍ਹੋ 👉 Chandigarh News : ਅਸਥਾਈ ਤੌਰ ‘ਤੇ ਰੋਕੀ ਗਈ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਕਾਰਵਾਈ

ਡਾ. ਵਿਸ਼ਾਲ ਗੋਇਲ ਕੰਪਿਊਟਰ ਸਾਇੰਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੰਪਿਊਟਰ ਵਿਸ਼ੇ ਬਾਰੇ ਡੂੰਘੀ ਜਾਣਕਾਰੀ ਦਿੰਦਿਆਂ ਟਰਾਂਸਲੇਸ਼ਨ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਗਿਆਨ ਦੇ ਅਦਾਨ- ਪ੍ਰਦਾਨ ਲਈ ਸਹੀ ਸ਼ਬਦਾਵਲੀ ਵਿਕਸਿਤ ਕਰਨ ਲਈ ਭਾਸ਼ਾ ਵਿਗਿਆਨੀਆਂ ਵਿਗਿਆਨੀਆਂ ਅਤੇ ਸਿੱਖਿਆਰਥੀਆਂ ਵਿਚਕਾਰ ਸਹਿਯੋਗ ‘ਤੇ ਜ਼ੋਰ ਦਿੱਤਾ ਉਹਨਾਂ ਕਿਹਾ ਕਿ ਅਜਿਹੀ ਸ਼ਬਦਾਵਲੀ ਦਾ ਵਿਕਾਸ ਰਾਸ਼ਟਰੀ ਪਹਿਛਾਣ ਅਤੇ ਸਭਿਆਚਾਰਕ ਮਾਣ ਨੂੰ ਮਜ਼ਬੂਤ ਕਰ ਸਕਦਾ ਹੈ। ਉਨ੍ਹਾਂ ਵਿਕਲਾਂਗ ਵਿਦਿਆਰਥੀਆਂ ਦੀਆਂ ਅਕਾਦਮਿਕ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਲ ਭਾਸ਼ਾ ਦੀ ਵਰਤੋਂ ਕਰਨ ਅਤੇ ਉਨ੍ਹਾਂ ਦੀ ਬਾਰ੍ਹਵੀਂ ਜਮਾਤ ਤੋਂ ਬਾਅਦ ਦੀ ਪੜ੍ਹਾਈ ਵੱਲ ਧਿਆਨ ਦੇਣ ਦੀ ਲੋੜ ‘ਤੇ ਧਿਆਨ ਦਿਵਾਇਆ। ਅੰਤ ਵਿਚ ਵਿਸ਼ਾ ਮਾਹਿਰਾਂ, ਖੋਜ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰ ਪੈਨਲ ਚਰਚਾ ਕੀਤੀ ਗਈ। ਡਾ. ਇੰਦਰਦੀਪ ਸਿੰਘ ਨੇ ਸੀਐਸਟੀਟੀ ਦੇ ਉਦੇਸ਼ ‘ਤੇ ਚਾਨਣਾ ਪਾਉਂਦੇ ਹੋਏ ਸੈਮੀਨਾਰ ਵਿੱਚ ਵੱਡੀ ਗਿਣਤੀ ਵਿਚ ਭਾਗੀਦਾਰੀ ‘ਤੇ ਖੁਸ਼ੀ ਅਨੁਭਵ ਕੀਤੀ।

ਇਹ ਵੀ ਪੜ੍ਹੋ 👉 Chandigarh News : CM ਮਾਨ ਨੇ ਮਜ਼ਦੂਰ ਦਿਵਸ ਮੌਕੇ ਕਿਰਤੀ ਵਰਗ ਨੂੰ ਦਿੱਤਾ ਤੋਹਫਾ, ਘੱਟੋ-ਘੱਟ ਉਜਰਤ ਵਿੱਚ 15 ਫੀਸਦੀ ਵਾਧੇ ਦਾ ਐਲਾਨ

ਡੀ.ਏ.ਵੀ. ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਇਸ ਸਮਾਗਮ ਨੂੰ ਸਪਾਂਸਰ ਕਰਨ ਲਈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਵਿਗਿਆਨਕ ਅਤੇ ਤਕਨੀਕੀ ਪਰਿਭਾਸ਼ਾ ਕਮਿਸ਼ਨ (ਸੀਐਸਟੀਟੀ) ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰਬੰਧਕ ਕਮੇਟੀ, ਸਟਾਫ਼ ਮੈਂਬਰਾਂ ਅਤੇ ਭਾਗੀਦਾਰਾਂ ਦੇ ਸਮੂਹਿਕ ਯਤਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰੋ. ਅਮਨ ਮਲੋਹਤਰਾ ਅਤੇ ਡਾ. ਨੇਹਾ ਜਿੰਦਲ ਅਤੇ ਵੱਖ-ਵੱਖ ਕਮੇਟੀਆਂ ਦੇ ਮੈਂਬਰਾਂ ਨੂੰ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਦੀ ਸਫ਼ਲਤਾਪੂਰਵਕ ਸਮਾਪਤੀ ‘ਤੇ ਵਧਾਈ ਦਿੱਤੀ। ਇਹ ਸਮਾਗਮ ਵਿਗਿਆਨ ਅਤੇ ਤਕਨਾਲੌਜੀ ਦੇ ਖੇਤਰ ਵਿੱਚ ਮਾਂ-ਬੋਲੀ ’ਤੇ ਅਧਾਰਿਤ ਤਕਨੀਕੀ ਪਰਿਭਾਸ਼ਾ ਦੀ ਜ਼ਰੂਰਤ ਅਤੇ ਸੰਭਾਵਨਾਵਾਂ ‘ਤੇ ਅਰਥਪੂਰਨ ਸੰਵਾਦ ਨੂੰ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਸੈਮੀਨਾਰ ਦਾ ਸਫ਼ਲ ਆਯੋਜਨ ਡੀ.ਏ.ਵੀ. ਕਾਲਜ ਬਠਿੰਡਾ ਦੀ ਅਕਾਦਮਿਕ ਉੱਤਮਤਾ ਅਤੇ ਰਾਸ਼ਟਰੀ ਪੱਧਰ ਦੇ ਵਿਦਿਅਕ ਭਾਸ਼ਣ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਸਮੂਹ ਸਟਾਫ਼ ਨੇ ਇਸ ਸੈਮੀਨਾਰ ਵਿਚ ਭਾਗ ਲੈਣ ਕੇ ਆਪਣੇ ਗਿਆਨ ਵਿਚ ਵਾਧਾ ਕੀਤਾ। ਡਾ. ਨੀਤੂ ਪੁਰੋਹਿਤ ਅਤੇ ਡਾ. ਮੋਨਿਕਾ ਘੁੱਲਾ ਨੇ ਮੰਚ ਸੰਚਾਲਨ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related