ਤਲਵੰਡੀ ਸਾਬੋ, 01 ਜੂਲਾਈ : ਨਵੀਂ ਸਿੱਖਿਆ ਨੀਤੀ-2020 ਅਨੁਸਾਰ ਸਿੱਖਿਆ ਨੂੰ ਵਿਵਹਾਰਕ, ਨਵੀਂ ਤਕਨੀਕ ਯੁਕਤ ਅਤੇ ਅਧਿਆਪਨ ਕਲਾ ਨੂੰ ਨਿਖਾਰਨ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਰਹਿ-ਨੁਮਾਈ ਹੇਠ ਹਿਉਮਨ ਰਿਸੋਰਸਜ਼ ਡਿਵਲਪਮੈਂਟ ਸੈੱਲ ਵੱਲੋਂ ਫੈਕਲਟੀ ਆਫ਼ ਐਜੂਕੇਸ਼ਨ ਤੇ ਇੰਨਫਾਰਮੇਸ਼ਨ ਸਾਇੰਸਜ਼ ਦੇ ਸਹਿਯੋਗ ਨਾਲ “ਪੈਡਾਗੋਜ਼ੀਕਲ ਤਕਨੀਕ”ਵਿਸ਼ੇ ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜੀਕੇਯੂ ਤੋਂ ਪ੍ਰੋ.(ਡਾ.) ਐਸ.ਕੇ.ਬਾਵਾ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਡਾ. ਸ਼ਿਵਾ ਸ਼ੁਕਲਾਜੀ.ਕੇ.ਯੂ., ਡਾ. ਸੇਸਾਦੇਬਾ ਪਾਨੀ ਤੇ ਡਾ. ਸ਼ਮਸ਼ੀਰ ਸਿੰਘ ਢਿੱਲੋ ਤੇ ਡਾ. ਕੰਵਲਜੀਤ ਕੌਰ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ, ਡਾ. ਅਮਨਦੀਪ ਸਿੰਘ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਵਿਸ਼ਾ ਮਾਹਿਰ ਵਜੋਂ ਆਪਣੇ ਵਿਚਾਰ ਸਾਂਝੇ ਕੀਤੇ।
ਬਠਿੰਡਾ ਦੇ ਮਿਲਟਰੀ ਸਟੇਸ਼ਨ ’ਚ ਚੇਤਕ ਕੋਰ ਨੇ 46ਵਾਂ ਸਥਾਪਨਾ ਦਿਵਸ ਮਨਾਇਆ
ਉਨ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਨਾਲ ਸੰਬੰਧਿਤ ਸਾਧਨਾ (ਟੂਲਜ਼) ਦਾ ਵਿਵਹਾਰਿਕ ਇਸਤੇਮਾਲ ਕਰਕੇ ਵਿਖਾਇਆ। ਵਰਕਸ਼ਾਪ ਵਿੱਚ ਲਗਭਗ 200 ਫੈਕਲਟੀ ਮੈਂਬਰਾਂ ਨੇ ਸ਼ਿਰਕਤ ਕੀਤੀ। ਵਰਕਸ਼ਾਪ ਵਿੱਚ ਮੁੱਖ ਮਹਿਮਾਨ ਅਤੇ ਵਿਸ਼ਾ ਮਾਹਿਰ ਵਜੋਂ ਡਾ. ਬਾਵਾ ਨੇ ਫੈਕਲਟੀ ਮੈਂਬਰਾਂ ਨੂੰ ਵੱਖ-ਵੱਖ ਗਤੀਵਿਧੀਆਂ, ਖੇਡਾਂ, ਕਾਰਜ ਕਲਾਪਾਂ ਰਾਹੀਂ ਮੰਨੋਰੰਜਕ ਤਰੀਕੇ ਨਾਲ ਪੀਰਾਗੋਜੀ, ਸਾਇਬਰਗੋਜੀ ਤੇ ਹਿਉਟਾਗੋਜੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇੰਜ਼. ਸੁਨੀਲ ਨਾਗਪਾਲ ਕੁਆਰਡੀਨੇਟਰ ਐਚ.ਆਰ.ਡੀ.ਸੀ. ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਕਿਹਾ ਕਿ ਫੈਕਲਟੀ ਮੈਂਬਰਾਂ ਵੱਲੋਂ ਵਰਕਸ਼ਾਪ ਨੂੰ ਮਿਲੇ ਭਰਵੇਂ ਹੁੰਗਾਰੇ ਨੂੰ ਵੇਖਦੇ ਹੋਏ ‘ਵਰਸਿਟੀ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਸ਼ਾ ਮਾਹਿਰਾਂ ਨੂੰ ਬੁਲਾ ਕੇ ਹੋਰ ਸੈਮੀਨਾਰ ਅਤੇ ਵਰਕਸ਼ਾਪ ਦਾ ਆਯੋਜਨ ਕਰੇਗੀ ਤਾਂ ਜੋ ਅਧਿਆਪਕਾਂ ਦੇ ਅਧਿਆਪਨ ਕਲਾ ਦੇ ਹੁਨਰ ਨੂੰ ਨਿਖਾਰਿਆ ਜਾ ਸਕੇ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ “ਪੈਡਾਗੋਜ਼ੀਕਲ ਤਕਨੀਕ”ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਆਯੋਜਿਤ"