ਲੋਹਗੜ੍ਹ ਵਿਚ ਜਲਦ ਬਣੇਗਾ ਵਿਸ਼ਵ ਪੱਧਰੀ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ

0
35

👉ਕੇਂਦਰੀ ਉਰਜਾ ਮੰਤਰੀ ਅਤੇ ਮੁੱਖ ਮੰਤਰੀ ਦੀ ਸੰਯੁਕਤ ਅਗਵਾਈ ਹੇਠ ਲੋਹਗੜ੍ਹ ਪਰਿਯੋਜਨਾ ਵਿਕਾਸ ਕਮੇਟੀ ਦੀ ਮੀਟਿੰਗ ਹੋਈ ਪ੍ਰਬੰਧਿਤ
ਚੰਡੀਗੜ੍ਹ, 6 ਜਨਵਰੀ:ਕੇਂਦਰੀ ਉਰਜਾ, ਆਵਾਸਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਲੋਹਗੜ੍ਹ ਪਰਿਯੋਜਨਾ ਵਿਕਾਸ ਕਮੇਟੀ ਦੀ ਮੀਟਿੰਗ ਦੀ ਸੰਯੁਕਤ ਰੂਪ ਨਾਲ ਅਗਵਾਈ ਕੀਤੀ। ਕਮੇਟੀ ਦਾ ਗਠਨ ਯਮੁਨਾਨਗਰ ਜਿਲ੍ਹੇ ਦੇ ਲੋਹਗੜ੍ਹ ਵਿਚ ਬਨਣ ਵਾਲੇ ਵਿਸ਼ਵ ਪੱਧਰੀ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਦੇ ਵਿਕਾਸ ਦੀ ਦੇਖਰੇਖ ਲਈ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਹਰਿਆਣਾ ਸਰਕਾਰ ਨੇ ਲੋਹਗੜ੍ਹ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਦੀ ਪ੍ਰਗਤੀ ਦੀ ਨਿਗਰਾਨੀ ਲਈ ਲੋਹਗੜ੍ਹ ਪਰਿਯੋਜਨਾ ਵਿਕਾਸ ਕਮੇਟੀ ਦਾ ਗਠਨ ਕੀਤਾ ਹੈ। ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਕਮੇਟੀ ਦੇ ਮੁੱਖ ਸਰੰਖਿਅਕ, ਜਦੋਂ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਇਸ ਦੇ ਚੇਅਰਮੈਨ ਹੋਣਗੇ।

ਇਹ ਵੀ ਪੜ੍ਹੋ ਕੁਰੂਕਸ਼ੇਤਰ ਯੁਨੀਵਰਸਿਟੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਅ ‘ਤੇ ਰਿਸਰਚ ਚੇਅਰ ਦੀ ਹੋਵੇਗੀ ਸਥਾਪਨਾ

ਮੀਟਿੰਗ ਦੌਰਾਨ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਨੇ ਅਧਿਕਾਰੀਆਂ ਨੂੰ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਦੀ ਸਥਾਪਨਾ ਦੀ ਪ੍ਰਗਤੀ ਵਿਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਇਸ ਵਿਸ਼ਵ ਪੱਧਰੀ ਵਿਰਾਸਤ ਸਮਾਰਕ ਦਾ ਜਲਦੀ ਤੋਂ ਜਲਦੀ ਨਿਰਮਾਣ ਯਕੀਨੀ ਕਰ ਇਸ ਨੂੰ ਜਨਤਾ ਨੂੰ ਸਮਰਪਿਤ ਕੀਤਾ ਜਾ ਸਕੇ। ਕੇਂਦਰੀ ਮੰਤਰੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦੁਰ ਸਮਾਰਕ ਦਾ ਨਿਰਮਾਣ ਮੁੱਖ ਰੂਪ ਨਾਲ ਉਨ੍ਹਾਂ ਦੀ ਜੀਵਨੀ ‘ਤੇ ਅਧਾਰਿਤ ਹੋਣਾ ਚਾਹੀਦਾ ਹੈ, ਜਿਸ ਵਿਚ ਉਨ੍ਹਾਂ ਦੀ ਬਹਾਦੁਰੀ ਅਤੇ ਬਲਿਦਾਨ ਦੀ ਵੀਰ ਗਾਥਾ ਦੀ ਝਲਕ ਹੋਵੇ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਸਮਾਰਕ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਸਮੇਤ ਪੂਰੇ ਦੇਸ਼ ਵਿਚ ਮੁਗਲਾਂ ਦੇ ਖਿਲਾਫ ਹੋਰ ਸਿੱਖ ਗੁਰੂਆਂ ਵੱਲੋਂ ਲੜੀ ਗਈ ਲੜਾਈਆਂ ਨੂੰ ਸਮਰਪਿਤ ਇਕ ਅਜਾਇਬ-ਘਰ ਦਾ ਵੀ ਨਿਰਮਾਣ ਹੋਣਾ ਚਾਹੀਦਾ ਹੈ। ਸਮਾਰਕ ਦੇ ਡਿਜਾਇਨ ਦਾ ਉਦੇਸ਼ ਜਨਤਾ, ਵਿਸ਼ੇਸ਼ ਰੂਪ ਨਾਲ ਯੁਵਾ ਪੀੜੀ ਨੂੰ ਵੀਰ ਬਾਬਾ ਬੰਦਾ ਸਿੰਘ ਬਹਾਦੁਰ ਦੇ ਇਤਿਹਾਸ ਅਤੇ ਵੀਰਤਾਪੂਰਣ ਯੋਗਦਾਨ ਦੇ ਬਾਰੇ ਸਿਖਿਅਤ ਕਰਨਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਸਮਾਰਕ ਦੀ ਸਥਾਪਨਾ ਵਿਚ ਅਤੀਤ ਵਿਚ ਪ੍ਰਚਲਿਤ ਰਹੇ ਰਿਵਾਇਤੀ ਸਿੱਖ ਮਾਰਸ਼ਲ ਆਰਟ ਨੂੰ ਪੋ੍ਰਤਸਾਹਨ ਦੇਣ ਵੱਲ ਵੀ ਧਿਆਨ ਕੇਂਦ੍ਰਿਤ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਨੇ ਸਮਾਜ ਤੇ ਧਰਮ ਲਈ ਆਪਣਾ ਸੱਭ ਕੁੱਝ ਵਾਰ ਦਿੱਤਾ:ਨਾਇਬ ਸਿੰਘ ਸੈਣੀ

ਮੀਟਿੰਗ ਵਿਚ ਦਸਿਆ ਗਿਆ ਕਿ ਇਸ ਪਰਿਯੋਜਨਾ ਦਾ ਨਿਰਮਾਣ ਦੋ ਪੜਾਆਂ ਵਿਚ ਕੀਤਾ ਜਾਵੇਗਾ। ਪਹਿਲੇ ਪੜਾਅ ਵਿਚ ਲਗਭਗ 74 ਕਰੋੜ ਰੁਪਏ ਦੀ ਲਾਗਤ ਨਾਲ ਕਿਲੇ ਦੇ ਮੁੜਨਿਰਮਾਣ ਅਤੇ ਵਰਧਨ, ਕਿਲੇਨੁਮਾ ਦੀਵਾਰ ਦਾ ਨਿਰਮਾਣ, ਪ੍ਰਵੇਸ਼ ਦਰਵਾਜੇ, ਨਾਨਕਸ਼ਾਹੀ ਸਿੱਕੇ ਦਾ ਨਿਰਮਾਣ, ਸਾਇਟ ਦਾ ਭੂਨਿਰਮਾਣ ਅਤੇ ਸਮਾਰਕ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਇਕ ਅੱਤਆਧੁਨਿਕ ਅਜਾਇਬ-ਘਰ ਦਾ ਨਿਰਮਾਣ ਕੀਤਾ ਜਾਵੇਗਾ। ਜਿਸ ਵਿਚ ਬਾਬਾ ਬੰਦਾ ਸਿੰਘ ਬਹਾਦੁਰ ਦੀ ਜੀਵਨ ਗਾਥਾ ਨੂੰ ਆਧੁਨਿਕ ਤਕਨੀਕ ਦੇ ਨਾਲ ਜੋੜ ਕੇ ਸੈਨਾਨੀਆਂ ਲਈ ਇਕ ਅਨੋਖਾ ਤਜਰਬਾ ਤਿਆਰ ਕੀਤਾ ਜਾਵੇਗਾ। ਬਾਬਾ ਬੰਦਾ ਸਿੰਘ ਬਹਾਦੁਰ ਵੱਲੋਂ ਸਥਾਪਿਤ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਲੋਹਗੜ੍ਹ ਵਿਚ ਸਥਾਪਿਤ ਹੋਣ ਵਾਲਾ ਇਹ ਸਮਾਰਕ ਉਨ੍ਹਾਂ ਦੀ ਅਸਾਧਾਰਣ ਬਹਾਦੁਰੀ, ਵੀਰਤਾ ਅਤੇ ਬਲਿਦਾਨ ਦੀ ਕਹਾਣੀ ਨੂੰ ਫਿਰ ਤੋਂ ਜਿੰਦਾ ਕਰੇਗਾ।

ਇਹ ਵੀ ਪੜ੍ਹੋ ਚੀਨ ਤੋਂ ਬਾਅਦ ਭਾਰਤ ਵਿਚ ਵੀ ਵਾਇਰਸ HMPV ਨੇ ਦਿੱਤੀ ਦਸਤਕ, ਤਿੰਨ ਕੇਸ ਸਾਹਮਣੇ ਆਏ
ਕੁਰੂਕਸ਼ੇਤਰ ਦੇ ਪਿਪਲੀ ਵਿਚ ਤਿੰਨ ਏਕੜ ਭੂਮੀ ‘ਤੇ ਸਿੱਖ ਸਭਿਆਚਾਰ ਨੂੰ ਸਰੰਖਤ ਕਰਨ ਲਈ ਆਲੀਸ਼ਾਨ ਸਿੱਖ ਮਿਊਜੀਅਮ ਦਾ ਵੀ ਹੋਵੇਗਾ ਨਿਰਮਾਣ
ਇਸ ਦੇ ਬਾਅਦ ਕੁਰੂਕਸ਼ੇਤਰ ਜਿਲ੍ਹੇ ਵਿਚ ਸਿੱਖ ਅਜਾਇਬ-ਘਰ ਦੀ ਸਥਾਪਨਾ ‘ਤੇ ਸਮੀਖਿਆ ਮੀਟਿੰਗ ਦੀ ਅਗਵਾਈ ਕਰਦੇ ਹੋਏ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜੇਕਰ ਹਰਿਆਣਾ ਵਿਚ ਕੋਈ ਅਜਿਹਾ ਸਥਾਨ ਹੈ ਜਿੱਥੇ ਗੁਰੂਆਂ ਦੇ ਚਰਣ ਸੱਭ ਤੋਂ ਵੱਧ ਪਏ ਹਨ ਤਾਂ ਉਹ ਕੁਰੂਕਸ਼ੇਤਰ ਦੀ ਪਵਿੱਤਰ ਭੂਮੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੁਰੂਕਸ਼ੇਤਰ ਦੇ ਪਿਪਲੀ ਵਿਚ ਤਿੰਨ ਏਕੜ ਭੂਮੀ ‘ਤੇ ਸਿੱਖ ਸਭਿਆਚਾਰ ਦੇ ਸਰੰਖਣ ਅਤੇ ਵਰਧਨ ਲਈ ਸਮਰਪਿਤ ਇਕ ਆਲੀਸ਼ਾਨ ਸਿੱਖ ਮਿਊਜੀਅਮ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਗੁਰੂਆਂ ਦੇ ਮੁੱਲਾਂ ਅਤੇ ਆਦਰਸ਼ਾਂ ਤੋਂ ਪੇ੍ਰਰਿਤ ਇਹ ਅਜਾਇਬ ਘਰ ਭਾਵੀ ਪੀੜੀਆਂ ਲਈ ਪੇ੍ਰਰਣਾ ਦੇ ਭੰਡਾਰ ਵਜੋ ਕੰਮ ਕਰੇਗਾ।

ਇਹ ਵੀ ਪੜ੍ਹੋ Canada ਦੇ ਪ੍ਰਧਾਨ ਮੰਤਰੀ Justin trudeau ਜਲਦ ਦੇ ਸਕਦੇ ਹਨ ਅਸਤੀਫ਼ਾ, ਅੰਦਰੂਨੀ ਤੇ ਬਾਹਰੀ ਦਬਾਅ ਵਧਿਆ

ਮੀਟਿੰਗ ਵਿਚ ਸੈਰ-ਸਪਾਟਾ ਮੰਤਰੀ ਸ੍ਰੀ ਅਰਵਿੰਦ ਸ਼ਰਮਾ, ਸਾਬਕਾ ਮੰਤਰੀ ਸ੍ਰੀ ਕੰਵਰ ਪਾਲ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਧਰੋਹਰ ਅਤੇ ਸੈਰ-ਸਪਾਟਾ ਵਿਭਾਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਕਲਾ ਰਾਮਚੰਦਰਨ, ਮੁੱਖ ਮੰਤਰੀ ਦੇ ਉੱਪ ਪ੍ਰਧਾਨ ਸਕੱਤਰ ਯਸ਼ਪਾਲ ਯਾਦਵ, ਮੁੱਖ ਮੰਤਰੀ ਦੇ ਓਐਸਡੀ ਬੀ.ਬੀ. ਭਾਰਤੀ, ਸਾਬਕਾ ਸਾਂਸਦ ਸਰਦਾਰ ਤਰਲੋਚਨ ਸਿੰਘ, ਸਿੱਖ ਇਤਿਹਾਸਕਾਰ ਅਤੇ ਹਰਿਆਣਾ ਰਾਜ ਜੈਵ-ਵਿਵਿਧਤਾ ਬੋਰਡ ਦੇ ਚੇਅਰਮੈਨ ਡਾ. ਜਸਪਾਲ ਸਿੰਘ, ਸਿੱਮੀ ਗਰੁੱਪ ਦੇ ਚੇਅਰਮੈਨ ਸਰਦਾਰ ਜਗਦੀਪ ਸਿੰਘ ਚੱਡਾ, ਓਐਸਡੀ ਡਾ. ਪ੍ਰਭਲੀਨ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here