ਜਲੰਧਰ ’ਚ ਗੋ+ਲੀਆਂ ਮਾਰ ਕੇ ਕੀਤਾ ਨੌਜਵਾਨ ਦਾ ਕ.ਤਲ, ਮੁਲਜਮਾਂ ਨੂੂੰ ਫ਼ੜਣ ਲਈ ਪ੍ਰਵਾਰ ਨੇ ਦਿੱਤਾ ਧਰਨਾ

0
117
+1

ਜਲੰਧਰ, 3 ਨਵੰਬਰ: ਇੱਕ ਪੁਰਾਣੀ ਰੰਜਿਸ਼ ਦੇ ਚੱਲਦੇ ਜਲੰਧਰ ਦੇ ਕਿੰਗਰਾ ਗੇਟ ਨਜਦੀਕ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨਸਾਫ਼ ਪਾਉਣ ਦੇ ਲਈ ਭੜਕੇ ਪ੍ਰਵਾਰਕ ਮੈਂਬਰਾਂ ਵੱਲੋਂ ਸੜਕ ਜਾਮ ਕਰ ਦਿੱਤੀ, ਜਿਸਤੋਂ ਬਾਅਦ ਜਲੰਧਰ ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ ਵੀ ਮੌਕੇ ’ਤੇ ਪੁੱਜੇ ਅਤੇ ਪ੍ਰਵਾਰ ਨੂੰ ਸ਼ਾਤ ਕੀਤਾ। ਮਿਲੀ ਸੂਚਨਾ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਹਿਚਾਣ ਰਿਸ਼ਭ ਉਰਫ਼ ਬਾਦਸ਼ਾਹ ਦੇ ਤੌਰ ‘ਤੇ ਹੋਈ ਹੈ।

ਇਹ ਵੀ ਪੜ੍ਹੋ:ਅੰਮ੍ਰਿਤਸਰ-ਹਾਵੜਾ ਐਕਸਪ੍ਰੇਸ ਮੇਲ ਗੱਡੀ ’ਚ ਹੋਇਆ ਬਲਾ+ਸਟ, ਚਾਰ ਯਾਤਰੂ ਹੋਏ ਜਖ਼ਮੀ

ਪਤਾ ਲੱਗਿਆ ਹੈ ਕਿ ਦੋਨਾਂ ਧਿਰਾਂ ਵਿਚਕਾਰ ਦੀਵਾਲੀ ਵਾਲੇ ਦਿਨ ਵੀ ਤਕਰਾਰ ਹੋਈ ਸੀ ਪ੍ਰੰਤ ਕਿਸੇ ਤਰ੍ਹਾਂ ਮਾਮਲੇ ਨੂੰ ਕੁੱਝ ਲੋਕਾਂ ਨੇ ਵਿਚਕਾਰ ਪੈ ਕੇ ਦੋਨਾਂ ਧਿਰਾਂ ਨੂੰ ਸ਼ਾਂਤ ਕਰ ਦਿੱਤਾ। ਪ੍ਰਵਾਰਕ ਮੈਂਬਰਾਂ ਮੁਤਾਬਕ ਬੀਤੇ ਕੱਲ ਸ਼ਾਮ ਨੂੰ ਜਦ ਬਜ਼ਾਰ ਵਿਚ ਜਾ ਰਿਹਾ ਸੀ ਤਾਂ ਦੂਜੀ ਧਿਰ ਵੱਲੋਂ ਉਸਨੂੰ ਘੇਰ ਕੇ ਉਸ ਉਪਰ ਦੂਜੀ ਧਿਰ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਉਪਰ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਰਿਸ਼ਭ ਦੀ ਮੌਤ ਹੋ ਗਈ। ਘਟਨਾ ਤੋਂਂ ਕਾਫ਼ੀ ਸਮੇਂ ਬਾਅਦ ਵੀ ਪੁਲਿਸ ਦੇ ਨਾਂ ਪੁੱਜਣ ਕਾਰਨ ਮ੍ਰਿਤਕ ਦੇ ਪ੍ਰਵਾਰ ਵਾਲੇ ਅਤੇ ਉਸਦੇ ਦੋਸਤ ਭੜਕ ਉੱਠੇ ਅਤੇ ਸੜਕ ਜਾਮ ਕਰਦੇ ਹੋਏ ਪੁਲਿਸ ਵਿਰੁਧ ਨਾਅਰੇਬਾਜ਼ੀ ਕੀਤੀ।

 

+1

LEAVE A REPLY

Please enter your comment!
Please enter your name here