ਪਟਿਆਲਾ, 10 ਜਨਵਰੀ: ਤਿੰਨ ਸਾਲ ਪਹਿਲਾਂ ਪੰਜਾਬ ਦੇ ਵਿਚ 92 ਸੀਟਾਂ ਜਿੱਤ ਕੇ ਪੰਜਾਬ ਦੀ ਸੱਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਅੱਜ ਸ਼ੁੱਕਰਵਾਰ ਨੂੰ ਸੂਬੇ ਵਿਚ ਆਪਣਾ ਪਹਿਲਾਂ ਮੇਅਰ ਮਿਲੇਗਾ। ਇਸ ਨਗਰ ਨਿਗਮ ਦੇ ਕੋਂਸਲਰਾਂ ਨੂੰ ਸਹੁੰ ਚੁਕਾਉਣ ਦੇ ਲਈ ਅੱਜ ਪਟਿਆਲਾ ਡਿਵੀਜ਼ਨਲ ਕਮਿਸ਼ਨਰ ਨੇ ਮੀਟਿੰਗ ਸੱਦ ਲਈ ਹੈ। ਇੱਥੇ ਭਾਰੀ ਪੁਲਿਸ ਸੁਰੱਖਿਆ ਵੀ ਤੈਨਾਤ ਕੀਤੀ ਗਈ ਹੈ। ਉਮੀਦ ਪ੍ਰਗਟ ਕੀਤੀ ਜਾ ਰਹੀ ਹੈ ਕਿ ਸਹੁੰ ਚੁੱਕ ਸਮਾਗਮ ਤੋਂ ਬਾਅਦ ਹੀ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਵੀ ਚੋਣ ਕੀਤੀ ਜਾਵੇਗੀ।
ਇਹ ਵੀ ਪੜ੍ਹੋ ਸੁਧਾਰ ਲਹਿਰ ਦੇ ਸਾਬਕਾ ਆਗੂਆਂ ਨੇ ਵਰਕਿੰਗ ਕਮੇਟੀ ਮੈਬਰਾਂ ਨੂੰ ਸ੍ਰੀ ਤਖ਼ਤ ਸਾਹਿਬ ਦੇ ਹੁਕਮਨਾਮਿਆ ’ਤੇ ਪਹਿਰਾ ਦੇਣ ਦੀ ਕੀਤੀ ਅਪੀਲ
ਜਿਕਰਯੋਗ ਹੈ ਕਿ ਲੰਘੀ 21 ਦਸੰਬਰ ਨੂੰ ਪੰਜਾਬ ਦੇ ਵਿਚ ਪੰਜ ਨਗਰ ਨਿਗਮਾਂ ਦੀਆਂ ਹੋਈਆਂ ਚੋਣਾਂ ਵਿਚ ਪਟਿਆਲਾ ਅਜਿਹਾ ਸ਼ਹਿਰ ਸੀ, ਜਿੱਥੇ ਆਪ ਨੂੰ ਸਪੱਸ਼ਟ ਤੇ ਭਾਰੀ ਬਹੁਮਤ ਮਿਲਿਆ ਸੀ। ਹਾਲਾਂਕਿ ਪਟਿਆਲਾ ਨਗਰ ਨਿਗਮ ਦੇ ਵਿਚ ਹੀ ਚੋਣਾਂ ਦੌਰਾਨ ਸਭ ਤੋਂ ਵੱਧ ਵਿਵਾਦ ਉਠਿਆ ਸੀ ਤੇ ਇੱਥੇ ਵਿਰੋਧੀ ਪਾਰਟੀਆਂ ਖ਼ਾਸਕਰ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਵਾਰ ਵੱਲਂੋ ਕਈ ਸਵਾਲ ਖੜੇ ਕੀਤੇ ਗਏ ਸਨ। ਅਦਾਲਤ ਨੇ ਵੀ ਇਸ ਨਿਗਮ ਦੇ ਸੱਤ ਵਾਰਡਾਂ ਦੀ ਚੌਣ ’ਤੇ ਰੋਕ ਲਗਾ ਦਿੱਤੀ ਸੀ। ਜਿਸਦੇ ਚੱਲਦੇ ਕੁੱਲ 60 ਵਾਰਡਾਂ ਵਿਚੋਂ 53 ਦੀ ਚੋਣ ਹੋਈ ਸੀ।
ਇਹ ਵੀ ਪੜ੍ਹੋ ਧੁੰਦ ਕਾਰਨ ਵਾਪਰਿਆਂ ਵੱਡਾ ਹਾਦਸਾ; ਸਲੀਪਰ ਬੱਸ ਵੱਜਣ ਕਾਰਨ ਰੋਡਵੇਜ਼ ਦੀ ਬੱਸ ਫ਼ਲਾਈਓਵਰ ’ਤੇ ਲਟਕੀ
ਜਿਸ ਵਿਚੋਂ ਇੱਕਪਾਸੜ ਜਿੱਤ ਪ੍ਰਾਪਤ ਕਰਦਿਆਂ ਆਪ ਨੂੰ 43 ਸੀਟਾਂ ਮਿਲੀਆਂ ਸਨ ਜਦਕਿ ਕਾਂਗਰਸ ਤੇ ਭਾਜਪਾ ਨੂੰ 4-4 ਅਤੇ ਅਕਾਲੀ ਦਲ ਨੂੰ ਸਿਰਫ਼ 2 ਹੀ ਸੀਟਾਂ ਮਿਲੀਆਂ ਸਨ। ਇਸਤੋਂ ਇਲਾਵਾ ਇੱਥੋਂ ਦੇ ਤਿੰਨ ਵਿਧਾਇਕ ਪਟਿਆਲਾ ਸ਼ਹਿਰੀ, ਦਿਹਾਤੀ ਤੇ ਸਨੌਰ ਨੂੰ ਵੀ ਵੋਟ ਪਾਉਣ ਦਾ ਹੱਕ ਹਾਸਲ ਹੈ। ਅਜਿਹੇ ਸਿਆਸੀ ਹਾਲਾਤਾਂ ਵਿਚ ਆਮ ਆਦਮੀ ਪਾਰਟੀ ਨਾਲ ਸਬੰਧਤ ਕੋਂਸਲਰਾਂ ਦਾ ਨਗਰ ਨਿਗਮ ਦੀਆਂ ਤਿੰਨਾਂ ਕੁਰਸੀਆਂ ’ਤੇ ਸ਼ੁਸੋਭਿਤ ਹੋਣਾ ਯਕੀਨੀ ਹੈ। ਚਰਚਾ ਚੱਲ ਰਹੀ ਹੈ ਕਿ ਪਾਰਟੀ ਕਿਸੇ ਟਕਸਾਲੀ ਵਲੰਟੀਅਰ ਨੂੰ ਮੇਅਰ ਦੀ ਕੁਰਸੀ ’ਤੇ ਬਿਠਾ ਸਕਦੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite