ਪਟਿਆਲਾ ਵਿਕਾਸ ਅਥਾਰਟੀ ਨੇ ਜਲਾਲਪੁਰ, ਚੌਰਾ ਅਤੇ ਹਸਨਪੁਰ ਪ੍ਰੋਹਤਾਂ ਵਿੱਚ ਸਥਿਤ ਤਿੰਨ ਅਣਅਧਿਕਾਰਤ ਕਲੋਨੀਆਂ ਢਾਹੀਆਂ

Date:

spot_img

Patiala News:ਗ਼ੈਰ-ਕਾਨੂੰਨੀ ਕਬਜ਼ਿਆਂ ਅਤੇ ਅਣਅਧਿਕਾਰਤ ਕਾਲੋਨੀਆਂ ਦੇ ਵਿਕਾਸ ਨੂੰ ਰੋਕਣ ਲਈ ਇੱਕ ਫੈਸਲਾਕੁੰਨ ਕਦਮ ਚੁੱਕਦੇ ਹੋਏ, ਪਟਿਆਲਾ ਵਿਕਾਸ ਅਥਾਰਟੀ ਨੇ ਜਲਾਲਪੁਰ, ਚੌਰਾ ਅਤੇ ਹਸਨਪੁਰ ਪ੍ਰੋਹਤਾਂ ਵਿੱਚ ਸਥਿਤ ਤਿੰਨ ਅਣਅਧਿਕਾਰਤ ਕਲੋਨੀਆਂ ਵਿੱਚ ਢਾਹੁਣ ਦੀਆਂ ਮੁਹਿੰਮਾਂ ਚਲਾਈਆਂ। ਇਹ ਕਾਰਵਾਈ ਪੀਡੀਏ ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਅਤੇ ਵਧੀਕ ਮੁੱਖ ਪ੍ਰਸ਼ਾਸਕ ਜਸ਼ਨਪ੍ਰੀਤ ਕੌਰ ਗਿੱਲ ਦੀ ਨਿਗਰਾਨੀ ਹੇਠ ਕੀਤੀ ਗਈ।ਮਨੀਸ਼ਾ ਰਾਣਾ ਨੇ ਦੱਸਿਆ ਕਿ ਪੀਡੀਏ ਵੱਲੋਂ ਗੈਰਕਾਨੂੰਨੀ ਉਸਾਰੀਆਂ ਢਾਹੁਣ ਦੀ ਇਹ ਕਾਰਵਾਈ ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਕਾਨੂੰਨ ਦੇ ਸ਼ਾਸਨ ਨੂੰ ਬਰਕਰਾਰ ਰੱਖਣ ਲਈ ਚੱਲ ਰਹੇ ਯਤਨਾਂ ਦਾ ਹਿੱਸਾ ਹੈ।

ਇਹ ਵੀ ਪੜ੍ਹੋ  50,000 ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਇਹ ਅਣਅਧਿਕਾਰਤ ਕਲੋਨੀਆਂ ਸਥਾਪਿਤ ਇਮਾਰਤੀ ਨਿਯਮਾਂ ਦੀ ਉਲੰਘਣਾ ਕਰਦੀਆਂ ਪਾਈਆਂ ਗਈਆਂ ਅਤੇ ਇਨ੍ਹਾਂ ਵਿੱਚ ਲੋੜੀਂਦੀਆਂ ਪ੍ਰਵਾਨਗੀਆਂ ਦੀ ਘਾਟ ਸੀ।ਪੀਡੀਏ ਅਥਾਰਟੀ ਨੇ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ ਅਤੇ ਨਾਗਰਿਕਾਂ ਅਤੇ ਡਿਵੈਲਪਰਾਂ ਨੂੰ ਕਿਸੇ ਵੀ ਵਿਕਾਸ ਗਤੀਵਿਧੀਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਾਨੂੰਨੀ ਪ੍ਰਕਿਰਿਆਵਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਸਾਰੀਆਂ ਲੋੜੀਂਦੀਆਂ ਇਜਾਜ਼ਤਾਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ।ਪੀਡੀਏ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਪਲਾਟ ਖਰੀਦਣ ਵੇਲੇ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ  MRSPTU ਵੱਲੋਂ ਵਿਦਿਆਰਥੀਆਂ ਦੀ ਨਵਚੇਤਨਾ ਨੂੰ ਮਿਲ ਰਿਹਾ ਉਤਸ਼ਾਹ: ਰੋਹਿਤ ਕੁਮਾਰ ਦਾ ਸਟਾਰਟਅੱਪ ਪਹੁੰਚਿਆ 2.5 ਕਰੋੜ ਰੁਪਏ ਦੀ ਕੀਮਤ ’ਤੇ

ਮਨੀਸ਼ਾ ਰਾਣਾ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪਲਾਟ ਜਾਂ ਕਿਸੇ ਹੋਰ ਥਾਂ ਖਰੀਦਣ ਤੋਂ ਪਹਿਲਾਂ ਸਬੰਧਤ ਅਧਿਕਾਰੀਆਂ ਜਾਂ ਸਬੰਧਤ ਵਿਭਾਗਾਂ ਤੋਂ ਕਿਸੇ ਵੀ ਜ਼ਮੀਨ ਜਾਂ ਜਾਇਦਾਦ ਦੀ ਕਾਨੂੰਨੀ ਸਥਿਤੀ ਦੀ ਪੁਸ਼ਟੀ ਕਰਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਕਾਨੂੰਨੀ ਅਤੇ ਵਿੱਤੀ ਪੇਚੀਦਗੀਆਂ ਤੋਂ ਬਚਣ ਲਈ ਇਹ ਕਦਮ ਮਹੱਤਵਪੂਰਨ ਹੈ।ਇਸੇ ਦੌਰਾਨ ਏਸੀਏ ਜਸ਼ਨਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਪੀਡੀਏ ਪ੍ਰਸ਼ਾਸਨ ਸਾਰੀਆਂ ਸ਼ਹਿਰੀ ਯੋਜਨਾਬੰਦੀ ਪਹਿਲਕਦਮੀਆਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਬਣਾਈ ਰੱਖਣ ਅਤੇ ਖੇਤਰ ਵਿੱਚ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।ਇਸ ਮੌਕੇ ਪੀਡੀਏ ਦੇ ਡੀਟੀਪੀ ਸੀਮਾ ਕੌਸ਼ਲ ਅਤੇ ਏਟੀਪੀ ਗੁਰਿੰਦਰ ਸਿੰਘ ਤੇ ਪੂਰੀ ਟੀਮ ਮੌਜੂਦ ਰਹੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

ਬੁਢਾਪਾ ਤੇ ਵਿਧਵਾ ਪੈਨਸ਼ਨ ਬਾਰੇ ਜਾਣੋ ਨਵਾਂ ਅਪਡੇਟ, ਦਿਵਿਆਂਗਾਂ ਨੂੰ ਮਿਲੇਗੀ ਵੱਧ ਸਹਾਇਤਾ

ਨਿਊਜ਼ ਡੈਸਕ : ਜੇਕਰ ਤੁਹਾਡੇ ਘਰ ਵਿੱਚ ਕੋਈ ਬਜ਼ੁਰਗ...

ਅਮਰੀਕਾ ’ਚ ਵੀਜ਼ਾ ਨਿਯਮ ਸਖ਼ਤ, ਵਰਕ ਪਰਮਿਟ ਆਟੋ-ਰੀਨਿਊਅਲ ਖਤਮ

ਨਿਊਜ਼ ਡੈਸਕ : ਜ਼ਰਾ ਸੋਚੋ, ਤੁਸੀਂ ਅਮਰੀਕਾ ਵਿੱਚ ਨੌਕਰੀ ਕਰ...

Parvinder Singh Jhota Murder Case; ਦਿਨ ਚੜ੍ਹਣ ਤੋਂ ਪਹਿਲਾਂ CBI ਦੀ ਟੀਮ Mansa ਪੁੱਜੀ

Mansa News: Parvinder Singh Jhota Murder Case; ਲੰਘੀ 13...

रावण दहन के साथ अपने भीतर की बुराइयों को भी समाप्त करने का लें संकल्प:-मुख्यमंत्री नायब सिंह सैनी

👉*रामराज्य की परिकल्पना गरीबों के सम्मान, कमजोरों को न्याय,...