Punjabi Khabarsaar
ਜਲੰਧਰ

Big News: ਆਪ ਵੱਲੋਂ ਜਲੰਧਰ ਪੱਛਮੀ ਉਪ ਚੋਣ ਲਈ ਉਮੀਦਵਾਰ ਦਾ ਐਲਾਨ, ਦੇਖੋ ਕਿਸ ‘ਤੇ ਖੇਡਿਆ ਦਾਅ

ਜਲੰਧਰ, 17 ਜੂਨ: 10 ਜੁਲਾਈ ਨੂੰ ਹੋਣ ਜਾ ਰਹੀ ਜਲੰਧਰ ਪੱਛਮੀ ਹਲਕੇ ਦੀ ਉਪ ਚੋਣ ਲਈ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਆਪਣੇ ਉਮੀਦਵਾਰ ਦਾ ਨਾਮ ਐਲਾਨ ਦਿੱਤਾ ਹੈ। ਪਾਰਟੀ ਵੱਲੋਂ ਜਾਰੀ ਕੀਤੇ  ਇਕ ਟਵੀਟ ਦੇ ਵਿੱਚ ਦੱਸਿਆ ਗਿਆ ਹੈ ਕਿ ਇਸ ਹਲਕੇ ਤੋਂ ਆਪ ਵੱਲੋਂ ਮਹਿੰਦਰ ਲਾਲ ਭਗਤ ਚੋਣ ਲੜਨਗੇ। ਦੱਸਣਾ ਬਣਦਾ ਹੈ ਕਿ ਇਹ ਚੋਣ ਸਾਲ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜਿੱਤੇ ਸ਼ੀਤਲ ਅੰਗਰਾਲ ਵੱਲੋਂ ਅਸਤੀਫਾ ਦੇਣ ਅਤੇ ਭਾਜਪਾ ਵਿੱਚ ਚਲੇ ਜਾਣ ਕਾਰਨ ਹੋ ਰਹੀ ਹੈ।

ਦੇਸ ’ਚ ਵਾਪਰਿਆਂ ਵੱਡਾ ਰੇਲ ਹਾਦਸਾ, ਦਰਜ਼ਨਾਂ ਯਾਤਰੀ ਹੋਏ ਜਖ਼ਮੀ

ਮਹਿੰਦਰ ਲਾਲ ਭਗਤ 23 ਅਪ੍ਰੈਲ 2023 ਨੂੰ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਉਹ ਭਾਜਪਾ ਦੇ ਨਾਮਵਰ ਆਗੂ ਚੁੰਨੀ ਲਾਲ ਭਗਤ ਦੇ ਪੁੱਤਰ ਹਨ। ਮਹਿੰਦਰ ਲਾਲ ਭਗਤ ਦੇ ਵੱਲੋਂ ਇਸ ਤੋਂ ਪਹਿਲਾਂ ਵੀ ਜਲੰਧਰ ਪੱਛਮੀ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜੀ ਜਾ ਚੁੱਕੀ ਹੈ ਪ੍ਰੰਤੂ ਸਫਲਤਾ ਨਹੀਂ ਮਿਲੀ ਸੀ।

ਹਿਮਾਚਲ ਘਟਨਾ: ਅੰਮ੍ਰਿਤਸਰ ’ਚ ਪਰਚਾ ਦਰਜ਼, ਚੰਨੀ ਨੇ ਕੀਤੀ ਮੁੱਖ ਮੰਤਰੀ ਨਾਲ ਗੱਲਬਾਤ

ਇਸ ਹਲਕੇ ਨੂੰ ਮੁੜ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਪੂਰਾ ਵਾਹ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸੇ ਕੜੀ ਤਹਿਤ ਮੁੱਖ ਮੰਤਰੀ ਵੱਲੋਂ ਵੀ ਇਹਨਾਂ ਚੋਣਾਂ ਤੱਕ ਜਲੰਧਰ ਸ਼ਹਿਰ ਦੇ ਵਿੱਚ ਆਪਣੀ ਰਿਹਾਇਸ਼ ਤਬਦੀਲ ਕਰਨ ਦੀ ਚਰਚਾ ਹੈ। ਉਧਰ ਹੁਣ ਦੂਜੀਆਂ ਪਾਰਟੀਆਂ ਵੱਲੋਂ ਵੀ ਜਲਦੀ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ 14 ਜੂਨ ਤੋਂ ਸ਼ੁਰੂ ਹੋਈ ਹੋਈਆਂ ਨਾਮਜ਼ਦਗੀਆਂ ਦਾ ਦੌਰ 21 ਜੂਨ ਤੱਕ ਚੱਲਣਾ ਹੈ। 10 ਜੁਲਾਈ ਨੂੰ ਵੋਟਾਂ ਪੈਣ ਤੋਂ ਬਾਅਦ 13 ਨੂੰ ਨਤੀਜੇ ਦਾ ਐਲਾਨ ਕੀਤਾ ਜਾਵੇਗਾ।

 

Related posts

ਭਗਵੰਤ ਮਾਨ ਵੱਲੋਂ 2-3 ਦਿਨਾਂ ‘ਚ ਪੰਜਾਬ ਦੇ ਕੁੱਝ ਵੱਡੇ ਸਿਆਸੀ ਆਗੂਆਂ ਦੇ ਪਰਦੇਫ਼ਾਸ ਕਰਨ ਦਾ ਐਲਾਨ

punjabusernewssite

Big Breking: Ex CM ਚੰਨੀ ਨੂੰ ਅੱਖਾਂ ਦਿਖ਼ਾਉਣ ਵਾਲਾ ਕਾਂਗਰਸੀ MLA ਪਾਰਟੀ ’ਚੋਂ ਮੁਅੱਤਲ

punjabusernewssite

ਜਲੰਧਰ ਪੱਛਮੀ ਉਪ ਚੋਣ: ਕਾਂਗਰਸ ਪਾਰਟੀ ਦੇ ਆਗੂਆਂ ਨੇ ਕੀਤੀ ਮੀਟਿੰਗ

punjabusernewssite