ਜੰਮੂ-ਕਸ਼ਮੀਰ ’ਚ ਆਪ ਦਾ ਬਣਿਆ ਵਿਧਾਇਕ, ਨਵੇਂ ਬਣੇ ਵਿਧਾਇਕ ਨੂੰ ਕੇਜਰੀਵਾਲ ਨੇ ਕੀਤੀ ਵੀਡੀਓ ਕਾਲ

0
88
+1

ਪੰਜ ਸੂਬਿਆਂ ’ਚ ਵਿਧਾਇਕਾਂ ਵਾਲੀ ਪਾਰਟੀ ਬਣੀ

ਸ਼੍ਰੀਨਗਰ, 8 ਅਕਤੁੂਬਰ: ਪਿਛਲੇ ਦਿਨੀਂ ਹਰਿਆਣਾ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜ਼ੇ ਅੱਜ ਸਾਹਮਣੇ ਆ ਗਏ। ਹਾਲਾਂਕਿ ਹਰਿਆਣ ਵਿਚ ਆਮ ਆਦਮੀ ਪਾਰਟੀ ਨੂੰ ਸਫ਼ਲਤਾ ਨਹੀਂ ਮਿਲੀ ਪ੍ਰੰਤੂ ਜੰਮੂ ਦੇ ਡੋਡਾ ਖੇਤਰ ਵਿਚ ਆਪ ਦਾ ਉਮੀਦਵਾਰ ਮੇਹਰਾਜ਼ ਮਲਿਕ ਵਿਧਾਇਕ ਬਣਨ ਵਿਚ ਸਫ਼ਲ ਰਿਹਾ ਹੈ। ਸ਼੍ਰੀ ਮਲਿਕ ਦੀ ਜਿੱਤ ਤੋਂ ਬਾਅਦ ਹੁਣ ਆਪ ਪੰਜਾਬ ਸੂਬਿਆਂ ’ਚ ਵਿਧਾਨ ਸਭਾ ’ਚ ਨੁਮਾਇੰਦਗੀ ਰੱਖਣ ਵਾਲੀ ਪਾਰਟੀ ਬਣ ਗਈ ਹੈ। ਜਦੋਂਕਿ ਇਸਨੂੰ ਪਹਿਲਾਂ ਹੀ ਕੌਮੀ ਪਾਰਟੀ ਦਾ ਦਰਜ਼ ਮਿਲ ਚੁੱਕਿਆ ਹੈ।

ਇਹ ਵੀ ਪੜੋ:ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਸਾਉਣੀ ਸੀਜ਼ਨ 2024-25 ਲਈ ਕਸਟਮ ਮਿਲਿੰਗ ਪਾਲਿਸੀ ਨੂੰ ਪ੍ਰਵਾਨਗੀ

ਇਸਦੇ ਨਾਲ ਹੀ ਪਾਰਟੀ ਦੀਆਂ ਦਿੱਲੀ ਅਤੇ ਪੰਜਾਬ ਦੇ ਵਿਚ ਆਪਣੀਆਂ ਸਰਕਾਰਾਂ ਹਨ ਅਤੇ ਗੁਜਰਾਤ ਤੇ ਗੋਆ ਵਿਚ ਵੀ ਵਿਧਾਇਕ ਹਨ। ਉਧਰ ਸ਼੍ਰੀ ਮਲਿਕ ਦੀ ਜਿੱਤ ’ਤੇ ਖ਼ੁਸੀ ਪ੍ਰਗਟ ਕਰਦਿਆਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨਵੇਂ ਚੁਣੇ ਵਿਧਾਇਕ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਇਸ ਦੌਰਾਨ ਉਹ ਆਪਣੀ ਪਾਰਟੀ ਦੇ ਨਵੇਂ ਬਣੇ ਵਿਧਾਇਕ ਨੂੰ ਵੀਡੀਓ ਕਾਲ ਕਰਕੇ ਵਧਾਈ ਵੀ ਦਿੱਤੀ। ਇਸਤੋਂ ਇਲਾਵਾ ਪਾਰਟੀ ਆਗੂ ਸੰਜੇ ਸਿੰਘ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰਨਾਂ ਆਗੂਆਂ ਨੇ ਵੀ ਵਧਾਈ ਦਿੱਤੀ।

 

+1

LEAVE A REPLY

Please enter your comment!
Please enter your name here