ਨਾਭਾ, 8 ਅਕਤੂਬਰ: Ammy Virk: ਸੂਬੇ ਵਿਚ ਪੰਚਾਇਤ ਚੋਣਾਂ ਲਈ ਚੱਲ ਰਹੀ ਗਹਿਮਾ-ਗਹਿਮੀ ਦੌਰਾਨ ਪ੍ਰਸਿੱਧ ਪੰਜਾਬੀ ਫ਼ਿਲਮੀ ਅਦਾਕਾਰ ਤੇ ਗਾਇਕ ਐਮੀ ਵਿਰਕ ਦੇ ਘਰ ਵੀ ਸਰਪੰਚੀ ਆਈ ਹੈ। ਨਾਭਾ ਬਲਾਕ ਦੇ ਪਿੰਡ ਲਾਹੋਰ ਮਾਜ਼ਰਾ ਦੇ ਜੱਦੀ ਵਸਨੀਕ ਐਮੀ ਦੇ ਪਿਤਾ ਕੁਲਜੀਤ ਸਿੰਘ ਨੂੰ ਪਿੰਡ ਵਾਲਿਆਂ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੈ। ਇਸ ਸਬੰਧ ਵਿਚ ਪਿੰਡ ਵਾਸੀਆਂ ਵੱਲੋਂ ਇਕੱਠ ਕਰਕੇ ਇਹ ਫੈਸਲਾ ਲਿਆ ਗਿਆ। ਇਸ ਦੌਰਾਨ ਕੁੱਝ ਪੰਚਾਇਤ ਮੈਂਬਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ ਹੈ।
ਇਹ ਵੀ ਪੜੋ:ਜੰਮੂ-ਕਸ਼ਮੀਰ ’ਚ ਆਪ ਦਾ ਬਣਿਆ ਵਿਧਾਇਕ, ਨਵੇਂ ਬਣੇ ਵਿਧਾਇਕ ਨੂੰ ਕੇਜਰੀਵਾਲ ਨੇ ਕੀਤੀ ਵੀਡੀਓ ਕਾਲ
ਪਿੰਡ ਵਾਸੀਆਂ ਵਿਚ ਇਸ ਚੋਣ ਪ੍ਰਤੀ ਕਾਫ਼ੀ ਉਤਸ਼ਾਹ ਤੇ ਖ਼ੁਸੀ ਦੇਖਣ ਨੂੰ ਮਿਲ ਰਹੀ ਹੈ ਤੇ ਪ੍ਰਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉਧਰ ਖ਼ੁਦ ਐਮੀ ਵਿਰਕ ਨੇ ਵੀ ਇਸ ਫੈਸਲੇ ’ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਆਪਣੇ ਪਿਤਾ ਨੂੰ ਸਰਪੰਚ ਸਾਬ ਲਿਖ ਕੇ ਵਧਾਈਆਂ ਦਿੱਤੀਆਂ ਹਨ। ਨਵੇਂ ਚੁਣੇ ਗਏ ਸਰਪੰਚ ਕੁਲਜੀਤ ਸਿੰਘ ਵਿਰਕ ਨੇ ਵੀ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਹੈ ਕਿ ਉਹ ਪਿੰਡ ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਚੰਗੇ ਕੰਮ ਲਈ ਜੋੜਣ ਵਾਸਤੇ ਜਿੰਮ ਤੇ ਹੋਰ ਸਹੂਲਤਾਂ ਉਪਲਬਧ ਕਰਵਾਊਣਗੇ।









