ਰਾਮਪੁਰਾ ਫ਼ੂਲ, 15 ਅਪ੍ਰੈਲ : ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੀ ਚੋਣ ਮੁਹਿਮ ਨੂੰ ਉਸ ਸਮੇਂ ਜਬਰਦਸਤ ਹੁਲਾਰਾ ਮਿਲਿਆ ਜਦੋਂ ਪੰਜਾਬ ਫਿਲਮਾਂ ਦੇ ਸੁਪਰ-ਸਟਾਰ ਬਿਨੂੰ ਢਿੱਲੋਂ ਰਾਮਪੁਰਾ ਫੂਲ ਦੇ ਪਿੰਡ ਢਪਾਲੀ ਤੋਂ ਆਪਣੇ ਮਿੱਤਰ ਕਰਮਜੀਤ ਅਨਮੋਲ ਲਈ ਚੋਣ ਪ੍ਰਚਾਰ ਵਿਚ ਪੁੱਜੇੇ। ਇਸ ਮੌਕੇ ਉਨ੍ਹਾਂ ਨਾਲ ਰਾਮਪੁਰਾਫੁਲ ਹਲਕੇ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ, ਦਿਹਾਤੀ ਜਿਲਾ ਪ੍ਰਧਾਨ ਅਤੇ ਬਠਿੰਡਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ, ਖਾਦੀ ਬੋਰਡ ਦੇ ਚੇਅਰਮੈਨ ਇੰਦਰਜੀਤ ਸਿੰਘ ਮਾਨ ਅਤੇ ਜਿਲਾ ਯੋਜਨਾ ਬੋਰਡ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸੁੱਖਜਿੰਦਰ ਸਿੰਘ ਕਾਉਣੀ ਮੋਜੂਦ ਰਹੇ।
ਹਰਸਿਮਰਤ ਦਾ ਵੱਡਾ ਬਿਆਨ: ‘ਜੇ ਚੋਣ ਲੜਾਂਗੀ ਤਾਂ ਬਠਿੰਡਾ ਤੋਂ, ਨਹੀਂ ਤਾਂ ਕਿਤੋਂ ਵੀ ਨਹੀਂ’
ਫਰੀਦਕੋਟ ਪਾਰਲੀਮੈਂਟ ਹਲਕੇ ਵਿੱਚ ਪੈਂਦੇ ਬਠਿੰਡਾ ਜਿਲੇ ਦੇ ਰਾਮਪੁਰਾ ਫੂਲ ਹਲਕੇ ਦੇ ਮਲੂਕਾ, ਸਿਰੀਏਵਾਲਾ, ਦਿਆਲਪੁਰਾ ਮਿਰਜਾ, ਜਲਾਲ, ਆਦਮਪੁਰਾ, ਢਿਪਾਲੀ, ਧਿੰਗੜ, ਮਹਿਰਾਜ, ਰਾਮਪੁਰਾ ਫੂਲ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਰਮਜੀਤ ਅਨਮੋਲ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਹੈ ਅਤੇ ਇਸ ਵੇਲੇ ਸੱਤਾ ਉੱਤੇ ਕਾਬਜ ਬੀਜੇਪੀ ਸਰਕਾਰ ਨੇ ਪੰਜਾਬ ਦੇ 8 ਹਜਾਰ ਕਰੋੜ ਦੇ ਪੇਂਡੂ ਵਿਕਾਸ ਫੰਡ ਰੋਕੇ ਹੋਏ ਹਨ।ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਅਸਲ ਵਿੱਚ ਸੂਬੇ ਦੇ ਕਿਸਾਨਾਂ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਸਿਆਸੀ ਕਿੜਾਂ ਕੱਢ ਰਹੀ ਹੈ।
ਮੌਜੂਦਾ MP ਜਸਬੀਰ ਸਿੰਘ ਗਿੱਲ ਡਿੰਪਾ ਨਹੀਂ ਲੜਣਗੇ ਲੋਕ ਸਭਾ ਚੋਣ!
ਉਨਾ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪਹਿਲੇ ਦੋ ਸਾਲਾਂ ਵਿੱਚ ਸੂਬਾ ਵਾਸੀਆਂ ਨੂੰ ਮੁਫਤ ਬਿਜਲੀ, ਮੁਹੱਲਾ ਕਲੀਨਿਕਾਂ ਅਤੇ ਮਿਆਰੀ ਵਿਦਿਆ ਰਾਹੀਂ ਵੱਡੀ ਰਾਹਤ ਦਿੱਤੀ ਹੈ। ਪਹਿਲੀ ਵਾਰ ਸੂਬੇ ਦੇ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਉੱਤੇ 45 ਹਜਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ ਹਨ।ਕਰਮਜੀਤ ਅਨਮੋਲ ਨੇ ਦਿਆਲਪੁਰ ਮਿਰਜ਼ਾ ਪਿੰਡ ਵਿੱਚ ਕੋਈ ਦੋ ਦਰਜਨ ਪਰਿਵਾਰਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਉੱਤੇ ਉਹਨਾਂ ਦਾ ਸਵਾਗਤ ਵੀ ਕੀਤਾ।
ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਦੌਰਾਨ ਭਾਵੂਕ ਹੋਏ CM ਮਾਨ
ਇਸ ਦੌਰਾਨ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੀਨੂੰ ਢਿਲੋਂ ਨੇ ਕਿਹਾ ਕਿ ਕਰਮਜੀਤ ਅਨਮੋਲ ਇਕ ਅਜਿਹਾ ਇਨਸਾਨ ਹੈ ਜੋ ਇਮਾਨਦਾਰ, ਮਿਹਨਤੀ ਅਤੇ ਜਮੀਨ ਨਾਲ ਜੁੜਿਆ ਹੋਇਆ ਹੈ। ਢਿਲੋਂ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਕਿਸੇ ਵੀ ਸਮੇਂ ਜਰੂਰਤ ਪੈਣ ਉੱਤੇ ਕਰਮਜੀਤ ਅਨਮੋਲ ਦੀ ਬਾਂਹ ਫੜਕੇ ਆਪਣਾ ਕੰਮ ਕਰਵਾ ਸਕਦੇ ਹੋਏ। ਉਸਨੇ ਚੋਣਾਂ ਵਿਚ ਜੋ ਵੀ ਵਾਅਦੇ ਤੁਹਾਡੇ ਨਾਲ ਕੀਤੇ ਹਨ ਉਹ ਜਰੂਰ ਪੂਰੇ ਕਰੇਗਾ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਇਹਨਾਂ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਦਿੱਤੀਆਂ ਗਰੰਟੀਆਂ ਇੱਕ-ਇੱਕ ਕਰਕੇ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਪਾਰਟੀ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ।
Share the post "ਆਪ ਉਮੀਦਵਾਰ ਕਰਮਜੀਤ ਅਨਮੋਲ ਨੇ ਕੀਤਾ ਰਾਮਪੁਰਾ ਫੂਲ ਹਲਕੇ ਦੇ ਪਿੰਡਾਂ ਦਾ ਚੋਣ ਦੌਰਾ, ਬੀਨੂੰ ਢਿੱਲੋਂ ਵੀ ਨਾਲ ਡਟੇ"